ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਸੋਮਵਾਰ ਨੂੰ ਆਪਣੀ ਮਸ਼ਹੂਰ ਪ੍ਰੀਮੀਅਮ ਹੈਚਬੈਕ ਬਾਲੇਨੋ ਦਾ ਅਪਡੇਟ ਕੀਤਾ ਵਰਜ਼ਨ ਲਾਂਚ ਕੀਤਾ ਹੈ। ਇਸ ਕਾਰ ਦੀ ਕੀਮਤ 5.4 ਲੱਖ ਤੋਂ 8.77 ਲੱਖ ਰੁਪਏ (ਐਕਸ-ਸ਼ੋਅਰੂਮ) ਰੱਖੀ ਗਈ ਹੈ। ਨਵੀਂ ਬਾਲੇਨੋ ਨੂੰ ਨਵੇਂ ਸਪੋਰਟੀ ਫ਼ੀਚਰ ਨਾਲ ਅਪਡੇਟ ਕੀਤਾ ਗਿਆ ਹੈ। ਫੈਸਟਿਵ ਸੀਜ਼ਨ ਵਿੱਚ ਨਵੀਂ ਬਾਲੇਨੋ ਦੀ ਸ਼ੁਰੂਆਤ ਕਰਦਿਆਂ, ਕੰਪਨੀ ਵੱਧ ਤੋਂ ਵੱਧ ਗਾਹਕਾਂ ਨੂੰ ਆਕਰਸ਼ਤ ਕਰਨਾ ਚਾਹੁੰਦੀ ਹੈ।


ਡਿਜ਼ਾਇਨ ਦੀ ਗੱਲ ਕਰੀਏ ਤਾਂ ਨਵੀ ਬਾਲੇਨੋ 'ਚ ਵਾਈਡ ਐਂਡ ਸਪੋਰਟੀ ਫਰੰਟ ਗਰਿਲ, 16 ਇੰਚ ਦੇ ਐਲੋਏ ਪਹੀਏ ਵਰਗੇ ਫ਼ੀਚਰ ਸ਼ਾਮਲ ਹਨ। ਇਹ ਜਾਣਕਾਰੀ ਕੰਪਨੀ ਨੇ ਦਿੱਤੀ ਹੈ। ਨਵੇਂ ਫੀਚਰਸ ਦੇ ਕਾਰਨ ਇਹ ਕਾਰ ਪਹਿਲਾਂ ਨਾਲੋਂ ਸਪੋਰਟੀਅਰ ਲੁੱਕ ਦੇਵੇਗੀ।

ਇੰਜਣ ਤੇ ਪਾਵਰ:

ਇੰਜਣ ਅਤੇ ਪਾਵਰ ਦੀ ਗੱਲ ਕਰੀਏ ਤਾਂ ਨਵੀਂ ਬਾਲੇਨੋ ਵਿੱਚ 1.2 ਲੀਟਰ ਦਾ ਡਿਊਲਜੈੱਟ ਪੈਟਰੋਲ ਇੰਜਨ ਹੈ। ਇਹ ਇੰਜਨ ਸਮਾਰਟ ਹਾਈਬ੍ਰਿਡ ਵਹੀਕਲ (ਐਸਐਚਵੀਐਸ) ਨਾਲ ਲੈਸ ਹੈ। ਇਹੋ ਇੰਜਣ ਮੌਜੂਦਾ ਬਾਲੇਨੋ ਵਿੱਚ ਵੀ ਸਥਾਪਤ ਹੈ।

Mercedes-Benz ਨੇ ਬਣਾਇਆ ਰਿਕਾਰਡ, ਤਿਉਹਾਰੀ ਸੀਜ਼ਨ 'ਚ ਕੀਤਾ ਕਮਾਲ

ਫ਼ੀਚਰ:

ਇਸ ਕਾਰ ਦੇ ਇੰਟੀਰੀਅਰ ਵਿੱਚ ਇਨਫੋਟੇਨਮੈਂਟ ਸਿਸਟਮ ਨਾਲ ਰਿਅਰ ਪਾਰਕਿੰਗ ਕੈਮਰਾਇੰਟੀਗ੍ਰੇਸ਼ਨ, ਨੈਵੀਗੇਸ਼ਨ ਦੇ ਨਾਲ ਲਾਈਵ ਟ੍ਰੈਫਿਕ ਤੇ ਵਾਹਨ ਦੀ ਜਾਣਕਾਰੀ ਵਰਗੇ ਫ਼ੀਚਰ ਸ਼ਾਮਲ ਹਨ।

ਸੇਫਟੀ ਫ਼ੀਚਰ ਦੀ ਗੱਲ ਕਰੀਏ ਤਾਂ ਇਸ ਕਾਰ ਵਿੱਚ ਡਿਊਲ ਏਅਰ ਬੈਗ,  ABS ਨਾਲ EBD, ਸੀਟ ਬੈਲਟ ਰੀਮਾਈਂਡਰ ਨਾਲ ਪ੍ਰੀ ਟੈਂਸ਼ਨਰ ਓ ਫੋਰਸ ਲਿਮਿਟੇਟਰ,  ISOFIX ਚਾਈਲਡ ਸੇਫਟੀ ਸਿਸਟਮ ਸ਼ਾਮਲ ਹੈ। ਇਸ ਕਾਰ 'ਚ ਸਪੀਡ ਅਲਰਟ ਤੇ ਰੀਅਰ ਪਾਰਕਿੰਗ ਸੈਂਸਰ ਸਟੈਂਡਰਡ ਹਨ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ