ਦੇਸ਼ ਭਰ 'ਚ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਹੁਣ ਪੰਜਾਬ ਤੇ ਹਰਿਆਣਾ 'ਚੋਂ ਨਿਕਲ ਕੇ ਦੇਸ਼ ਭਰ 'ਚ ਫੈਲ ਰਿਹਾ ਹੈ। ਹਰ ਸਾਲ ਮਕਰ ਸ਼ੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਲੋਹੜੀ ਮਨਾਈ ਜਾਂਦੀ ਹੈ।
ਲੋਕ ਲੋਹੜੀ ਵਾਲੀ ਰਾਤ ਅੱਗ ਬਾਲ੍ਹਦੇ ਹਨ ਤੇ ਇਸ ਦੇ ਆਲੇ-ਦੁਆਲੇ ਗਿੱਧਾ-ਭੰਗੜਾ ਪਾਇਆ ਜਾਂਦਾ ਹੈ। ਕਿਸਾਨ ਆਪਣੀ ਫਸਲ 'ਚੋਂ ਨਿਕਲੇ ਦਾਣੇ ਅੱਗ ਦੀ ਭੇਟ ਕਰਦੇ ਹਨ ਤੇ ਲੋਕ ਤਿਲ, ਗੁੜ, ਰੇੜੀਆਂ ਤੇ ਮੂੰਗਫਲੀ ਆਦਿ ਅੱਗ ਦੀ ਭੇਟ ਕਰਦੇ ਹਨ। ਪੁਰਾਣੀਆਂ ਰੀਤਾਂ ਮੁਤਾਬਕ ਨਵੇਂ ਵਿਆਹੇ ਜੋੜੇ ਜਾਂ ਮੁੰਡਾ ਹੋਣ ਦੀ ਖੁਸ਼ੀ 'ਚ ਲੋਹੜੀ ਮਨਾਈ ਜਾਂਦੀ ਹੈ, ਪਰ ਅੱਜ-ਕੱਲ੍ਹ ਲੋਕ ਇੱਕ ਚੰਗੀ ਪਹਿਲ ਵਜੋਂ ਧੀਆਂ ਦੀ ਲੋਹੜੀ ਵੀ ਮਨਾ ਰਹੇ ਹਨ।
ਲੋਹੜੀ ਦੇ ਤਿਉਹਾਰ 'ਤੇ ਦੁੱਲਾ ਭੱਟੀ ਦਾ ਜ਼ਿਕਰ ਆਮ ਹੀ ਸੁਣਨ ਨੂੰ ਮਿਲ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਅਕਬਰ ਦੇ ਸ਼ਾਸਨ ਵੇਲੇ ਦੁੱਲਾ ਭੱਟੀ ਨਾਂ ਦਾ ਵਿਅਕਤੀ ਪੰਜਾਬ 'ਚ ਰਹਿੰਦਾ ਸੀ। ਉਸ ਵੇਲੇ ਗਰੀਬ ਘਰਾਂ ਦੀਆਂ ਲੜਕੀਆਂ ਨੂੰ ਅਮੀਰ ਜ਼ਬਰਦਸਤੀ ਚੁੱਕ ਕੇ ਲੈ ਜਾਂਦੇ ਸੀ।
ਦੁੱਲਾ ਭੱਟੀ ਨੇ ਸੁੰਦਰੀ ਤੇ ਮੁੰਦਰੀ ਨਾਂ ਦੀਆਂ ਦੋ ਲੜਕੀਆਂ ਨੂੰ ਵੇਚੇ ਜਾਣ ਤੋਂ ਬਚਾਇਆ ਤੇ ਉਨ੍ਹਾਂ ਦਾ ਵਿਆਹ ਕਰਵਾਇਆ ਸੀ। ਇਸ ਕਰਕੇ ਲੋਕ ਦੁੱਲਾ ਭੱਟੀ ਨੂੰ ਯਾਦ ਕਰਦੇ ਹਨ ਤੇ ਸੁੰਦਰੀ ਮੁੰਦਰੀ ਦੀ ਕਹਾਣੀ ਸੁਣਦੇ ਹਨ।
ਜਾਣੋ ਲੋਹੜੀ ਨਾਲ ਜੁੜੀਆਂ ਇਹ ਖ਼ਾਸ ਗੱਲਾਂ
ਏਬੀਪੀ ਸਾਂਝਾ
Updated at:
13 Jan 2020 01:47 PM (IST)
ਦੇਸ਼ ਭਰ 'ਚ ਅੱਜ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਹੁਣ ਪੰਜਾਬ ਤੇ ਹਰਿਆਣਾ 'ਚੋਂ ਨਿਕਲ ਕੇ ਦੇਸ਼ ਭਰ 'ਚ ਫੈਲ ਰਿਹਾ ਹੈ। ਹਰ ਸਾਲ ਮਕਰ ਸ਼ੰਕ੍ਰਾਂਤੀ ਤੋਂ ਇੱਕ ਦਿਨ ਪਹਿਲਾਂ ਲੋਹੜੀ ਮਨਾਈ ਜਾਂਦੀ ਹੈ।
- - - - - - - - - Advertisement - - - - - - - - -