ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੇ ਵਿੰਟਰ ਸਮੈਸਟਰ ਲਈ ਰਜਿਸਟ੍ਰੇਸ਼ਨ ਦੀ ਤਰੀਕ 15 ਜਨਵਰੀ ਤੱਕ ਵਧਾ ਦਿੱਤੀ ਹੈ। ਇਸ ਦੇ ਲਈ ਵਿਦਿਆਰਥੀਆਂ ਤੋਂ ਲੇਟ ਫੀਸ ਵੀ ਨਹੀਂ ਲਈ ਜਾਵੇਗਾ। ਪਹਿਲਾਂ ਰਜਿਸਟ੍ਰੇਸ਼ਨ ਕਰਨ ਦੀ ਆਖਰੀ ਤਾਰੀਖ 5 ਜਨਵਰੀ ਸੀ, ਜੋ ਹਿੰਸਾ ਤੋਂ ਬਾਅਦ 12 ਜਨਵਰੀ ਕਰ ਦਿੱਤੀ ਗਈ ਸੀ। ਹੁਣ ਇੱਕ ਵਾਰ ਫਿਰ ਤਰੀਕ 'ਚ ਬਦਲਾਅ ਕੀਤਾ ਗਿਆ ਹੈ


ਜੇਐਨਯੂ ਪ੍ਰਸ਼ਾਸਨ ਦੇ ਸੂਤਰਾਂ ਮੁਤਾਬਕ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਹਿੱਸੇ ਵਜੋਂ ਤਕਰੀਬਨ 4323 ਵਿਦਿਆਰਥੀ ਐਤਵਾਰ ਸ਼ਾਮ ਤੱਕ ਆ ਚੁੱਕੇ ਹਨ। ਹਾਲਾਂਕਿ ਇਹ ਅੰਕੜਾ ਕੁਲ ਵਿਦਿਆਰਥੀਆਂ ਚੋਂ ਸਿਰਫ 50% ਹੈ। ਜੇਐਨਯੂ ਨੇ ਐਤਵਾਰ ਨੂੰ ਇੱਕ ਨੋਟਿਸ 'ਚ ਕਿਹਾ ਕਿ ਵਿਦਿਆਰਥੀ ਬਗੈਰ ਕਿਸੇ ਜੁਰਮਾਨੇ ਦੇ 15 ਜਨਵਰੀ ਤੱਕ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਪਹਿਲਾਂ ਵਿੰਟਰ ਸਮੈਸਟਰ ਲਈ ਰਜਿਸਟ੍ਰੇਸ਼ਨ ਦੀ ਤਰੀਕ 5 ਜਨਵਰੀ ਸੀ।

ਜੇਐਨਯੂ ਨੇ ਸੋਮਵਾਰ ਨੂੰ ਹੋਸਟਲ ਫੀਸ ਵਾਧੇ ਦੇ ਵਿਰੋਧ 'ਚ ਮਹੀਨਿਆਂ ਤੋਂ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੇ ਹਿੱਸੇ ਵਜੋਂ ਸੀਆਈਐਸ ਪ੍ਰਣਾਲੀ ਠੱਪ ਕਰਨ ਤੋਂ ਬਾਅਦ ਰਜਿਸਟ੍ਰੇਸ਼ਨ ਦੀ ਤਰੀਕ 12 ਜਨਵਰੀ ਤੱਕ ਵਧਾਉਣ ਦਾ ਐਲਾਨ ਕੀਤਾ ਸੀ।

ਦੱਸ ਦੇਈਏ ਕਿ ਹਿੰਸਾ ਦੌਰਾਨ ਯੂਨੀਵਰਸਿਟੀ ਦਾ ਸੀਆਈਐਸ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ। ਜਿਸ ਕਾਰਨ ਸੀਆਈਐਸ ਡਾਟਾ ਸੈਂਟਰ ਨੂੰ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ, ਆਪਟਿਕ ਫਾਈਬਰ ਕੇਬਲ ਅਤੇ ਸਾਰੇ ਰੈਕਸ ਦੀਆਂ ਬਿਜਲੀ ਕੇਬਲ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਜੇਐਨਯੂ ਕਲਾਊਡ ਅਤੇ ਹੋਰ ਜਾਣਕਾਰੀ ਅਤੇ ਸੰਚਾਰ ਪ੍ਰਣਾਲੀ ਪੂਰੀ ਤਰ੍ਹਾਂ ਠੱਪ ਹੋ ਗਈ ਸੀ।

Education Loan Information:

Calculate Education Loan EMI