ਪਿਛਲੇ ਕੁੱਝ ਮਹੀਨਿਆਂ ਤੋਂ ਅਮਰੀਕੀ ਜਵਾਨਾਂ ਦੀ ਤਾਇਨਾਤੀ ਵਾਲੇ ਅੱਡਿਆਂ 'ਤੇ ਰਾਕੇਟਾਂ ਤੇ ਮੋਰਟਾਰ ਨਾਲ ਲਗਾਤਾਰ ਹਮਲੇ ਹੋ ਰਹੇ ਹਨ। ਹਾਲਾਂਕਿ ਇਹਨਾਂ ਹਮਲਿਆਂ 'ਚ ਜ਼ਿਆਦਾਤਰ ਇਰਾਕੀ ਜਵਾਨ ਹੀ ਜ਼ਖ਼ਮੀ ਹੁੰਦੇ ਹਨ, ਪਰ ਪਿਛਲੇ ਮਹੀਨੇ ਇੱਕ ਅਮਰੀਕੀ ਠੇਕੇਦਾਰ ਵੀ ਮਾਰਿਆ ਗਿਆ।
ਇਰਾਕ 'ਚ ਅਮਰੀਕੀ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਅਜਿਹੇ ਵੇਲੇ ਕੀਤਾ ਗਿਆ ਜਦ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਟਵੀਟ ਕਰਕੇ ਇਰਾਨ ਨੂੰ ਚੇਤਾਵਨੀ ਦਿੱਤੀ ਹੈ। ਟਰੰਪ ਨੇ ਇਰਾਨ ਵਲੋਂ ਇੱਕ ਯਾਤਰੀ ਵਿਮਾਨ ਨੂੰ ਮਾਰੇ ਜਾਣ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਕਰਨ ਨੂੰ ਲੈ ਕੇ ਇਰਾਨ ਨੂੰ ਚੇਤਾਵਨੀ ਵੀ ਦਿੱਤੀ ਹੈ।
ਗੌਰਤਲਬ ਹੈ ਕਿ 8 ਜਨਵਰੀ ਨੂੰ ਇਰਾਕ ਅਲ ਅਸਦ ਏਅਰਬੇਸ 'ਤੇ ਘੱਟੋਂ-ਘੱਟ 10 ਰੋਕੇਟਾਂ ਨਾਲ ਹਮਲਾ ਕੀਤਾ ਗਿਆ ਸੀ, ਜਿੱਥੇ ਕਈ ਅਮਰੀਕੀ ਜਵਾਨ ਤਾਇਨਾਤ ਸੀ।ਇਸ ਹਮਲੇ ਦੀ ਇਰਾਨ ਨੇ ਜ਼ਿੰਮੇਵਾਰੀ ਲਈ ਸੀ ਤੇ ਦਾਅਵਾ ਕੀਤਾ ਸੀ ਕਿ ਕਈ ਅਮਰੀਕੀ ਜਵਾਨ ਮਾਰੇ ਗਏ ਹਨ, ਜਦਕਿ ਅਮਰੀਕਾ ਨੇ ਇਸ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ।