ਬਠਿੰਡਾ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਇੱਕ ਨਿੱਜੀ ਸਪੈਸ਼ਲ ਚੈਲੰਜ ਬੱਚਿਆਂ ਦੇ ਸਕੂਲ ਵਿੱਚ ਬੱਚਿਆਂ ਨਾਲ ਲੋਹੜੀ ਦਾ ਤਿਉਹਾਰ ਮਨਾਇਆ। ਹਰਸਿਮਰਤ ਬਾਦਲ ਨੇ ਕਿਹਾ ਕਿ ਜਿੱਥੇ ਹਰ ਇੱਕ ਪਰਿਵਾਰ ਇੱਕ ਦੂਜਿਆਂ ਨਾਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ ਅੱਜ ਮੈਨੂੰ ਇਨ੍ਹਾਂ ਬੱਚਿਆਂ ਦੇ ਵਿੱਚ ਇਸ ਤਿਉਹਾਰ ਨੂੰ ਮਨਾ ਕੇ ਬਹੁਤ ਵੱਡੀ ਖੁਸ਼ੀ ਮਿਲੀ ਹੈ ਇਹ ਕੁਦਰਤ ਦੀ ਬਹੁਤ ਵੱਡੀ ਮਾਰ ਹੁੰਦੀ ਹੈ ਜਿੱਥੇ ਬੱਚੇ ਬੋਲ ਨਹੀਂ ਸਕਦੇ ਅਤੇ ਸੁਣ ਨਹੀਂ ਸਕਦੇ ਉਨ੍ਹਾਂ ਬੱਚਿਆਂ ਨੂੰ ਇਹ ਸਕੂਲ ਅੱਗੇ ਲਿਜਾ ਰਿਹਾ ਹੈ।
ਢੀਂਡਸਾ ਪਰਿਵਾਰ ਨੂੰ ਅਕਾਲੀ ਦਲ ਦੀ ਕੋਰ ਕਮੇਟੀ ਵੱਲੋਂ ਸਸਪੈਂਡ ਕਰਨ ਦੇ ਸਵਾਲ ਉੱਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦੇਖੋ ਬਹੁਤ ਸਾਰੇ ਲੋਕੀਂ ਆਉਂਦੇ ਹਨ ਏਜੰਡੇ ਦੇ ਨਾਲ ਇਹਨਾਂ ਸਾਰਿਆਂ ਦਾ ਏਜੰਡਾ ਇਹੋ ਹੁੰਦਾ ਹੈ ਕੀ ਅਕਾਲੀ ਦਲ ਨੂੰ ਕਮਜ਼ੋਰ ਕਰ ਕੇ ਕਿਸੇ ਹੋਰ ਦਾ ਫਾਇਦਾ ਕਰੀਏ ।ਕਾਂਗਰਸ ਦੀ ਬਹੁਤ ਪੁਰਾਣੀ ਰਾਜਨੀਤੀ ਹੈ ਪਾੜੋ ਅਤੇ ਰਾਜ ਕਰੋ।
ਉਨ੍ਹਾਂ ਕਿਹਾ ਢੀਂਡਸਾ ਸਾਹਿਬ ਸਾਨੂੰ ਦੱਸ ਤਾਂ ਦੇਣ ਕਿ ਸਾਡੀ ਕਿਹੜੀ ਨੀਤੀ ਗਲਤ ਸੀ ਜਿਸ ਨੀਤੀ ਤੇ ਫੈਸਲਾ ਕਰਨ ਦੇ ਵਿੱਚ ਇਹ ਆਪ ਨਹੀਂ ਸੀ।ਉਹ ਕਿਹੜੀ ਚੀਜ਼ ਹੈ ਜਿਹੜਾ ਮਾਣ ਸਨਮਾਨ ਵੱਡੇ ਢੀਂਡਸਾ ਸਾਹਿਬ ਅਤੇ ਛੋਟੇ ਢੀਂਡਸਾ ਸਾਹਿਬ ਨੂੰ ਨਹੀਂ ਦਿੱਤਾ ਪਾਰਟੀ ਨੇ । ਜਿਸ ਬੰਦੇ ਨੂੰ ਢਾਈ ਲੱਖ ਵੋਟਾਂ ਤੋਂ ਹਾਰਨ ਤੋਂ ਬਾਅਦ ਵੀ ਰਾਜ ਸਭਾ ਸੀਟ ਮਿਲਦੀ ਹੈ ਅੱਜ ਉਹ ਪਰਿਵਾਰ ਮਾੜਾ ਹੋ ਗਿਆ ਪ੍ਰੰਤੂ ਸੀਟ ਹਾਲੇ ਵੀ ਚੰਗੀ ਹੈ। ਇੱਕ ਪਿਓ ਨੇ ਉਨ੍ਹਾਂ ਉੱਤੇ ਦਬਾਅ ਬਣਾ ਕੇ ਬਹੁਤ ਗਲਤ ਕੀਤਾ