Maharashtra Electric Scooter Catch Fire: ਮਹਾਰਾਸ਼ਟਰ (Maharashtra) ਦੇ ਨਾਸਿਕ (Nasik) 'ਚ ਕੰਪਨੀ ਦੀ ਫ਼ੈਕਟਰੀ ਦੇ ਨੇੜੇ ਅੱਗ ਲੱਗਣ ਕਾਰਨ ਇੱਕ ਟਰੱਕ 'ਚ ਲਿਆਂਦੇ ਜਾ ਰਹੇ 20 ਇਲੈਕਟ੍ਰਿਕ ਸਕੂਟਰ ਸੜ ਕੇ ਸਵਾਹ ਹੋ ਗਏ। ਇਲੈਕਟ੍ਰਿਕ ਸਕੂਟਰਾਂ ਨੂੰ ਇੱਕ ਕੰਪਨੀ ਤੋਂ ਕਰਨਾਟਕ ਦੇ ਬੰਗਲੁਰੂ ਲਿਜਾਇਆ ਜਾ ਰਿਹਾ ਸੀ। ਇਸੇ ਦੌਰਾਨ ਉਨ੍ਹਾਂ ਨੂੰ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਟਰੱਕ 'ਚ 40 ਸਕੂਟਰ ਸਨ।







ਕੁਝ ਰਿਪੋਰਟਾਂ 'ਚ ਕਿਹਾ ਗਿਆ ਹੈ ਕਿ ਅੱਗ 'ਚ ਸਾਰੇ 40 ਇਲੈਕਟ੍ਰਿਕ ਵਾਹਨ ਜਾਂ ਈਵੀ ਨੁਕਸਾਨੇ ਗਏ। ਪਿਛਲੇ ਤਿੰਨ ਹਫ਼ਤਿਆਂ 'ਚ ਇਲੈਕਟ੍ਰਿਕ ਦੋਪਹੀਆ ਵਾਹਨਾਂ ਨੂੰ ਅੱਗ ਲੱਗਣ ਦੀ ਇਹ 5ਵੀਂ ਘਟਨਾ ਸੀ। 26 ਮਾਰਚ ਨੂੰ ਪੁਣੇ 'ਚ ਇੱਕ ਓਲਾ ਐਸ-1 ਪ੍ਰੋ-ਇਲੈਕਟ੍ਰਿਕ ਸਕੂਟਰ ਨੂੰ ਅੱਗ ਲੱਗ ਗਈ।

ਉਸ ਤੋਂ ਬਾਅਦ ਤਾਮਿਲਨਾਡੂ ਦੇ ਵੇਲੋਰ 'ਚ ਇੱਕ ਓਕੀਨਾਵਾ ਇਲੈਕਟ੍ਰਿਕ ਸਕੂਟਰ ਨੂੰ ਅੱਗ ਲੱਗ ਗਈ ਸੀ। 28 ਮਾਰਚ ਨੂੰ ਤਾਮਿਲਨਾਡੂ ਦੇ ਤ੍ਰਿਚੀ ਤੋਂ ਇਕ ਹੋਰ ਘਟਨਾ ਸਾਹਮਣੇ ਆਈ ਸੀ, ਜਦਕਿ ਚੌਥੀ ਘਟਨਾ 29 ਮਾਰਚ ਨੂੰ ਚੇਨਈ ਤੋਂ ਸਾਹਮਣੇ ਆਈ ਸੀ। ਕੇਂਦਰ ਨੇ ਇਲੈਕਟ੍ਰਿਕ ਦੋਪਹੀਆ ਵਾਹਨਾਂ ਨੂੰ ਅੱਗ ਲੱਗਣ ਦੀਆਂ ਵਧਦੀਆਂ ਘਟਨਾਵਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਮਾਹਿਰਾਂ ਨੇ ਦੱਸਿਆ ਇਹ ਕਾਰਨ
ਮਾਹਿਰਾਂ ਨੇ ਕਿਹਾ ਹੈ ਕਿ ਇਲੈਕਟ੍ਰਿਕ ਸਕੂਟਰ 'ਚ ਵਰਤੀ ਜਾਣ ਵਾਲੀ ਬੈਟਰੀ ਤੇ ਸਬੰਧਤ ਸਿਸਟਮ ਦੀ ਗੁਣਵੱਤਾ ਇਨ੍ਹਾਂ ਘਟਨਾਵਾਂ ਦਾ ਕਾਰਨ ਹੋ ਸਕਦੀ ਹੈ। ਟੂ-ਵਹੀਲਰ ਸੈਗਮੈਂਟ 'ਚ ਈਵੀ ਦੀ ਗੁਣਵੱਤਾ ਦੀ ਜਾਂਚ ਦੀ ਮੰਗ ਕੀਤੀ ਗਈ ਹੈ, ਜਿਸ 'ਚ ਹਾਲ ਹੀ ਦੇ ਸਾਲਾਂ 'ਚ ਬਹੁਤ ਵਾਧਾ ਹੋਇਆ ਹੈ।

ਇਨ੍ਹਾਂ ਘਟਨਾਵਾਂ ਦੇ ਮੱਦੇਨਜ਼ਰ ਸੜਕ ਆਵਾਜਾਈ ਮੰਤਰਾਲੇ ਨੇ ਘਟਨਾਵਾਂ ਦੀ ਜਾਂਚ ਦੇ ਆਦੇਸ਼ ਦਿੱਤੇ ਸਨ ਤੇ ਸੁਰੱਖਿਆ ਖੋਜ ਤੇ ਵਿਕਾਸ ਸੰਗਠਨ ਦੀ ਇਕਾਈ ਸੈਂਟਰ ਫ਼ਾਰ ਫ਼ਾਇਰ ਐਕਸਪਲੋਸਿਵ ਐਂਡ ਐਨਵਾਇਰਮੈਂਟ ਸੇਫ਼ਟੀ ਨੂੰ ਇੱਕ ਸੁਤੰਤਰ ਟੀਮ ਗਠਿਤ ਕਰਨ ਤੇ ਘਟਨਾਵਾਂ ਦੀ ਜਾਂਚ ਕਰਨ ਲਈ ਕਿਹਾ ਸੀ।






Car loan Information:

Calculate Car Loan EMI