ਨਵੀਂ ਦਿੱਲੀ: ਜਰਮਨੀ ਦੀ ਮਸ਼ਹੂਰ ਕਾਰ ਨਿਰਮਾਤਾ ਕੰਪਨੀ ਔਡੀ ਨੇ ਕਿਹਾ ਹੈ ਕਿ ਉਸ ਦਾ ਸੁਪਰ ਕਾਰ ਦੇ ਆਪਣੇ ਬ੍ਰਾਂਡ ਲੈਂਬੋਰਗਿਨੀ (Lamborghini) ਨੂੰ ਵੇਚਣ ਦਾ ਕੋਈ ਇਰਾਦਾ ਨਹੀਂ ਹੈ। ਇੱਕ ਹਾਲੀਆ ਰਿਪੋਰਟ ਅਨੁਸਾਰ ਔਡੀ ਸੁਪਰ ਕਾਰ ਦੇ ਆਪਣੇ ਬ੍ਰਾਂਡ ਲੈਂਬੋਰਗਿਨੀ ਨੂੰ ਵੇਚਣ ਬਾਰੇ ਵਿਚਾਰ ਕਰ ਰਹੀ ਹੈ ਪਰ ਹੁਣ ਕੰਪਨੀ ਦਾ ਇਹ ਬਿਆਨ ਆ ਗਿਆ ਹੈ।


ਔਡੀ ਜਰਮਨੀ ਦੀ ਕੰਪਨੀ ਫ਼ੌਕਸਵੈਗਨ ਗਰੁੱਪ ਦਾ ਹਿੱਸਾ ਹੈ। ਫ਼ੌਕਸਵੈਗਨ ਗਰੁੱਪ ਵਿੱਚ ਲੈਂਬੋਰਗਿਨੀ ਦੀ ਵਿਕਰੀ ਪਿਛਲੇ ਕੁਝ ਸਮੇਂ ਤੋਂ ਬਹੁਤ ਵਧੀਆ ਚੱਲ ਰਹੀ ਹੈ। ਖ਼ਾਸ ਤੌਰ ਉੱਤੇ ਇਯ ਦੀ ਸ਼ਾਹੀ SUV Lamborghini Urus ਮਾਰਕਿਟ ’ਚ ਬਹੁਤ ਸਫ਼ਲ ਰਹੀ ਹੈ। ਉਂਝ ਫ਼ੌਕਸਵੈਗਨ ਗਰੁੱਪ ਆਪਣੇ ਸੁਪਰ ਫ਼ਾਸਟ ਕਾਰ ਬ੍ਰਾਂਡ ਬੁਗਾਟੀ ਨੂੰ ਵੇਚ ਸਕਦਾ ਹੈ।


ਰਿਪੋਰਟ ਅਨੁਸਾਰ ਸਵਿਸ ਇਨਵੈਸਟਮੈਂਟ ਗਰੁੱਪ ਕੁਐਂਟਮ ਗਰੁੱਪ ਏਜੀ ਨੇ ਔਡੀ ਦਾ ਸੁਪਰ ਕਾਰ ਬ੍ਰਾਂਡ ਲੈਂਬੋਰਗਿਨੀ ਖ਼ਰੀਦਣ ਲਈ ਸਾਢੇ ਛੇ ਖਰਬ ਭਾਰਤੀ ਰੁਪਏ (9.2 ਅਰਬ ਡਾਲਰ) ਤੋਂ ਵੀ ਵੱਧ ਦੀ ਪੇਸ਼ਕਸ਼ ਕੀਤੀ ਸੀ। ਕੁਐਂਟਮ ਗਰੁੱਪ ਲੈਂਬੋਰਗਿਨੀ ਦੇ ਬ੍ਰਾਂਡ ਨਾਂਅ ਦੇ ਨਾਲ-ਨਾਲ ਉਸ ਦੀ ਫ਼ੈਕਟਰੀ ਤੇ ਉਸ ਦੇ ਮੋਟਰ ਸਪੋਰਟ ਆਪਰੇਸ਼ਨ ਨੂੰ ਵੀ ਖ਼ਰੀਦਣਾ ਚਾਹੁੰਦਾ ਸੀ; ਭਾਵੇਂ ਔਡੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਮੋਟਰ ਸਪੋਰਟ ਵਿੱਚ ਉਸ ਦਾ ਰੇਜਿੰਗ ਬੁਲ ਬ੍ਰਾਂਡ ਵੀ ਫ਼ੌਕਸਵੈਗਨ ਗਰੁੱਪ ਕੋਲ ਹੀ ਰਹੇਗਾ।


ਔਡੀ ਦੇ ਬੁਲਾਰੇ ਅਨੁਸਾਰ ਲੈਂਬੋਰਗਿਨੀ ਬ੍ਰਾਂਡ ਵੇਚਿਆ ਨਹੀਂ ਜਾ ਰਿਹਾ। ਇਸ ਤਰ੍ਹਾਂ ਦੀ ਕਿਸੇ ਵੀ ਸੰਭਾਵਨਾ ਉੱਤੇ ਕੰਪਨੀ ਵੱਲੋਂ ਕੋਈ ਵਿਚਾਰ-ਵਟਾਂਦਰਾ ਨਹੀਂ ਕੀਤਾ ਜਾ ਰਿਹਾ ਪਰ ਫ਼ੌਕਸਵੈਗਨ ਗਰੁੱਪ ਆਪਣੇ ਸੁਪਰ-ਫ਼ਾਸਟ ਕਾਰ ਬ੍ਰਾਂਡ ਬੁਗਾਟੀ ਨੂੰ ਵੇਚ ਸਕਦਾ ਹੈ। ਇਹ ਖ਼ਬਰ ਵੀ ਮਿਲੀ ਹੈ ਕਿ ਕ੍ਰੋਏਸ਼ੀਆ ਦੀ ਇਲੈਕਟ੍ਰਿਕ ਕਾਰ ਬਣਾਉਣ ਵਾਲੀ ਕੰਪਨੀ Rimac ਇਸ ਨੂੰ ਖ਼ਰੀਦ ਸਕਦੀ ਹੈ। ਇਸ ਬਾਰੇ ਹਾਲੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।


ਇਹ ਵੀ ਪੜ੍ਹੋ: Modi Photo on vaccine certificate: ਪੰਜਾਬ ਨੇ ਕੋਵਿਡ vaccine certificate ਤੋਂ ਹਟਾਈ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ, ਅਜਿਹਾ ਕਰਨ ਵਾਲਾ ਤੀਜਾ ਸੂਬਾ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI