ਬਜਾਜ ਚੇਤਕ ਇਲੈਕਟ੍ਰਿਕ ਸਕੂਟਰ ਦੀ 3 ਕਿਲੋਵਾਟ ਦੀ ਬੈਟਰੀ ਤੇ 4080 W ਦੀ ਮੋਟਰ ਹੈ। ਇਹ 16Nm ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੀ ਬੈਟਰੀ ਡਸਟ ਪਰੂਫ ਅਤੇ ਵਾਟਰਪਰੂਫ ਵੀ ਹੈ। ਕੰਪਨੀ ਦਾ ਦਾਅਵਾ ਹੈ ਕਿ ਸਕੂਟਰ ਦੀ ਬੈਟਰੀ 5 ਘੰਟਿਆਂ ਵਿੱਚ ਪੂਰੀ ਤਰ੍ਹਾਂ ਚਾਰਜ ਹੋ ਜਾਂਦੀ ਹੈ।
ਸਕੂਟਰ ਵਿੱਚ ਈਕੋ ਤੇ ਸਪੋਰਟ ਦੇ ਦੋ ਡਰਾਈਵਿੰਗ ਮੋਡ ਹਨ। ਇਹ ਪੂਰੇ ਚਾਰਜ ਹੋਣ ਤੇ ਈਕੋ ਮੋਡ ਵਿੱਚ 95 Km ਤੱਕ ਚੱਲ ਸਕਦਾ ਹੈ। ਇਸ ਦੇ ਨਾਲ ਹੀ ਇਹ ਸਪੋਰਟ ਮੋਡ 'ਚ 85 ਕਿਲੋਮੀਟਰ ਦੌੜੇਗਾ। ਸਕੂਟਰ ਨਾਲ ਚਾਰਜਰ ਮੁਫਤ ਦਿੱਤਾ ਜਾਵੇਗਾ। ਇਸ ਦੇ ਨਾਲ ਹੀ, ਕੰਪਨੀ ਤੁਹਾਡੇ ਘਰ ਫਾਸਟ ਡੀਸੀ ਚਾਰਜਰ ਮੁਫਤ ਲਗਾਏਗੀ।
ਕੰਪਨੀ ਨੇ ਸਕੂਟਰ ਨੂੰ ਰੈਟਰੋ ਲੁੱਕ ਦਿੱਤਾ ਹੈ। ਇਸ ਵਿੱਚ ਗੋਲ ਹੈੱਡਲੈਂਪਸ, 12 ਇੰਚ ਦੇ ਐਲੋਏ ਵ੍ਹੀਲ ਤੇ ਸਿੰਗਲ ਸਾਈਡ ਸਸਪੈਂਸ਼ਨ ਹੈ। ਪੂਰੀ ਮੈਟਲ ਬਾਡੀ ਵਾਲਾ ਇਹ ਦੇਸ਼ ਦਾ ਪਹਿਲਾ ਸਕੂਟਰ ਹੈ। ਸਕੂਟਰ ਨੂੰ ਕੰਪਨੀ ਦੇ ਐਪ ਨਾਲ ਜੋੜਿਆ ਜਾ ਸਕਦਾ ਹੈ। ਜਿਸ ਦੇ ਬਾਅਦ ਇਸ ਦੀ ਰੇਂਜ, ਚਾਰਜਿੰਗ, ਲੋਕੇਸ਼ਨ ਵਰਗੀ ਮਹੱਤਵਪੂਰਨ ਜਾਣਕਾਰੀ ਫੋਨ 'ਤੇ ਹੀ ਮਿਲ ਜਾਵੇਗੀ। ਮੋਬਾਈਲ ਐਪ ਵਿੱਚ ਸਕੂਟਰ ਮੋਬੀਲਿਟੀ ਸਲਿਉਸ਼ਨ, ਡਾਟਾ ਕਮਿਨੀਕੇਸ਼ਨ, ਸਿਕਿਓਰਿਟੀ, ਯੂਜ਼ਰ ਪ੍ਰਮਾਣੀਕਰਣ ਵਰਗੀਆਂ ਵਿਸ਼ੇਸ਼ਤਾਵਾਂ ਵੀ ਦਿੱਤੀਆਂ ਗਈਆਂ ਹਨ।
ਇਸ 'ਚ ਰਿਵਰਸ ਡਰਾਈਵਿੰਗ ਫੀਚਰ ਵੀ ਮਿਲੇਗਾ। ਭਾਵ, ਇਸ ਨੂੰ ਆਸਾਨੀ ਨਾਲ ਢਲਾਨ ਵਰਗੀ ਜਗ੍ਹਾ ਵਿੱਚ ਪਿਛੇ ਕੀਤਾ ਜਾ ਸਕਦਾ ਹੈ। ਇਹ ਵਿਸ਼ੇਸ਼ਤਾ ਔਰਤਾਂ ਲਈ ਡਰਾਈਵਿੰਗ ਨੂੰ ਵੀ ਅਸਾਨ ਬਣਾਏਗੀ। ਬਜਾਜ ਨੇ ਸਭ ਤੋਂ ਪਹਿਲਾਂ ਪੁਣੇ ਵਿੱਚ ਸਕੂਟਰ ਲਾਂਚ ਕੀਤਾ ਹੈ। ਬਾਅਦ ਵਿੱਚ ਇਸਨੂੰ ਬੈਂਗਲੁਰੂ, ਮੁੰਬਈ, ਦਿੱਲੀ, ਚੇਨਈ ਤੇ ਹੈਦਰਾਬਾਦ ਵਿੱਚ ਲਾਂਚ ਕੀਤਾ ਜਾਵੇਗਾ। ਕੰਪਨੀ ਇਸ 'ਤੇ 3 ਸਾਲ ਜਾਂ 50,000 ਕਿਲੋਮੀਟਰ ਦੀ ਵਾਰੰਟੀ ਵੀ ਦੇ ਰਹੀ ਹੈ। ਇਸ ਦੀ ਐਕਸ ਸ਼ੋਅਰੂਮ ਕੀਮਤ ਇਕ ਲੱਖ ਰੁਪਏ ਰੱਖੀ ਗਈ ਹੈ।
Car loan Information:
Calculate Car Loan EMI