ਇਸ ਦੀਵਾਲੀ ਮੌਕੇ ਜੇ ਤੁਸੀਂ ਨਵੀਂ ਕਾਰ ਆਪਣੇ ਘਰ ਲਿਆਉਣਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਹੁਣ ਵਧੀਆ ਮੌਕਾ ਹੈ। ਤਿਉਹਾਰਾਂ ਦੇ ਸੀਜ਼ਨ ਕਾਰਨ ਮਾਰੂਤੀ ਸੁਜ਼ੂਕੀ ਆਪਣੀਆਂ ਕਾਰਾਂ 'ਤੇ ਸ਼ਾਨਦਾਰ ਆਫ਼ਰ ਦੇ ਰਹੀ ਹੈ। ਐਸ ਪ੍ਰੈਸੋ: ਕੰਪਨੀ ਇਸ ਕਾਰ ਉੱਤੇ 46,000 ਰੁਪਏ ਦਾ ਫ਼ਾਇਦਾ ਦੇ ਰਹੀ ਹੈ; ਜਿਸ ਵਿੱਚ 20,000 ਰੁਪਏ ਦਾ ਕੈਸ਼ ਡਿਸਕਾਊਂਟ, 20,000 ਰੁਪਏ ਦਾ ਐਕਸਚੇਂਜ ਬੋਨਸ ਤੇ 6,000 ਰੁਪਏ ਤੱਕ ਦਾ ਕਾਰਪੋਰੇਟ ਡਿਸਕਾਊਂਟ ਸ਼ਾਮਲ ਹੈ। ਮਾਰੂਤੀ ਸਿਆਜ: ਇਹ ਕਾਰ ਖ਼ਰੀਦ ਕੇ ਤੁਸੀਂ 51,000 ਰੁਪਏ ਤੱਕ ਦੀ ਬੱਚਤ ਕਰ ਸਕਦੇ ਹੋ। ਛੋਟ ਦੀ ਇਸ ਰਕਮ ਵਿੱਚ ਸਾਰੇ ਡਿਸਕਾਊਂਟ ਤੇ ਐਕਸਚੇਂਜ ਬੋਨਸ ਸ਼ਾਮਲ ਹਨ। Diwali Sale: ਸਸਤੇ ਫੋਨ ਖਰੀਦਣ ਦਾ ਅੱਜ ਆਖਰੀ ਮੌਕਾ, ਦੀਵਾਲੀ ਮਗਰੋਂ ਮਿਲਣਗੇ ਮਹਿੰਗੇ ਵਿਟਾਰਾ ਬ੍ਰੈਜ਼ਾ: ਮਾਰੂਤੀ ਦੀ ਇਸ ਕਾਰ ਉੱਤੇ 46,000 ਰੁਪਏ ਦਾ ਲਾਭ ਮਿਲ ਰਿਹਾ ਹੈ ਤੇ ਇਸ ਵਿੱਚ ਵੀ ਸਾਰੇ ਡਿਸਕਾਊਂਟ ਤੇ ਬੋਨਸ ਸ਼ਾਮਲ ਹਨ। ਮਾਰੂਤੀ ਸਵਿਫ਼ਟ: ਸਵਿਫ਼ਟ ਉੱਤੇ ਵੀ ਮਾਰੂਤੀ ਕੰਪਨੀ 46,000 ਰੁਪਏ ਤੱਕ ਦਾ ਲਾਭ ਸਾਰੇ ਡਿਸਕਾਊਂਟ ਤੇ ਬੋਨਸ ਸਮੇਤ ਦੇ ਰਹੀ ਹੈ। ਐੱਸ ਕ੍ਰਾਸ: ਮਾਰੂਤੀ ਦੀ ਇਸ ਕਾਰ ਉੱਤੇ 51,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ; ਜਿਸ ਵਿੱਚ ਹਰ ਤਰ੍ਹਾਂ ਦੇ ਡਿਸਕਾਊਂਟ ਤੇ ਬੋਨਸ ਸ਼ਾਮਲ ਹਨ। Nissan ਵੀ ਦੇ ਰਹੀ ਡਿਸਕਾਊਂਟ: Nissan ਵੀ ਆਪਣੀ ਦਰਮਿਆਨੇ ਆਕਾਰ ਵਾਲੀ ਕਿਕਸ BS6 SUV ਉੱਤੇ ਭਾਰੀ ਡਿਸਕਾਊਂਟ ਦੇ ਰਹੀ ਹੈ। ਕੰਪਨੀ 55,000 ਰੁਪਏ ਤੱਕ ਦਾ ਫ਼ਾਇਦਾ ਤੇ ਫ਼ੈਸਟਿਵ ਬੋਨਸ ਦੇ ਰਹੀ ਹੈ। ਇਹ ਆੱਫ਼ਰ ਸਿਰਫ਼ ਐਤਵਾਰ 15 ਨਵੰਬਰ ਤੱਕ ਕਿਕਸ BS6 SUV ਉੱਤੇ ਹੀ ਮਿਲ ਰਹੀ ਹੈ। ਜੰਮੂ-ਕਸ਼ਮੀਰ | LOC ਕੋਲ ਗੋਲੀਬਾਰੀ, 1 ਮਹਿਲਾ ਸਣੇ 3 ਦੀ ਮੌਤ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

Car loan Information:

Calculate Car Loan EMI