ਨਵੀਂ ਦਿੱਲੀ: ਬੀਐਮਡਬਲਯੂ ਇੰਡੀਆ ਨੇ 3 Series Gran Limousine ਦੀ ਲੌਂਚਿੰਗ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਇਹ ਕਾਰ 21 ਜਨਵਰੀ, 2021 ਨੂੰ ਲੌਂਚ ਹੋਵੇਗੀ। ਇਹ 3 ਸੀਰੀਜ਼ ਕਾਰ ਹੈ ਤੇ ਲੌਂਗ ਵਹੀਲਬੇਸ ਦੇ ਨਾਲ ਆ ਰਹੀ ਹੈ। ਜੋ ਆਪਣੇ ਆਪ 'ਚ ਇਕ ਖ਼ਾਸ ਗੱਲ ਹੈ। ਜ਼ਿਆਦਾਤਾਰ ਲਗਜ਼ਰੀ ਕਾਰਾਂ ਚੌਫਰ ਚਾਲਿਤ ਹੁੰਦੀਆਂ ਹਨ, ਫਿਰ ਇਸ ਸੈਗਮੇਂਟ ਦੀ ਕੋਈ ਦੂਜੀ ਕਾਰ ਲੌਂਗ ਵਹੀਲਬੇਸ ਦੀ ਪੇਸ਼ਕਸ਼ ਨਹੀਂ ਕਰਦੀ।


ਇਹ ਪਹਿਲੀ ਵਾਰ ਹੈ ਜਦੋਂ BMW ਭਾਰਤ 'ਚ 3 ਸੀਰੀਜ਼ ਦਾ ਲੌਂਗ ਵਹੀਲਬੇਸ ਵਰਜ਼ਨ ਪੇਸ਼ ਕਰੇਗੀ। ਇਹ ਰਾਈਟ ਹੈਂਡ ਡ੍ਰਾਇਵ ਮਾਡਲ ਸਪੈਸੀਫਿਕੇਸ਼ਨ ਦੇ ਨਾਲ ਲੌਂਚ ਹੋਵੇਗੀ।


ਭਾਰਤ 'ਚ ਫਿਲਹਾਲ 3 ਸੀਰੀਜ਼ ਦੀਆਂ ਜੋ ਕਾਰਾਂ ਵਿਕ ਰਹੀਆਂ ਹਨ, ਉਨ੍ਹਾ ਦੇ ਮੁਕਾਬਲੇ ਇਹ ਜ਼ਿਆਦਾ ਲੰਬੀ ਹੈ। ਇਸ ਦਾ ਜ਼ਿਆਦਾ ਲੰਬਾ ਵਹੀਲਬੇਸ ਇਸ ਦੇ ਰਿਅਰ ਲੈਗਿੰਗ ਨੂੰ ਕਾਫੀ ਵਧਾਉਂਦਾ ਹੈ। ਇਸ 'ਚ ਰਿਅਰ ਯਾਤਰੀਆਂ ਲਈ ਲਗਪਗ 50 ਮਿਮੀ ਵਾਧੂ ਰਿਅਰ ਲੈਗਰੂਮ ਮਿਲਦਾ ਹੈ। ਪਿੱਛੇ ਦੀ ਸੀਟ ਵੀ ਬਿਹਤਰ ਹੈ। ਜਦਕਿ ਇਕਿਊਪਮੈਂਟ ਦੇ ਲੈਵਲ ਨੂੰ 3 ਸੀਰੀਜ਼ ਦੇ ਮੌਜੂਦਾ ਪੱਧਰ ਤੋਂ ਵੱਖਰਾ ਬਣਾਉਣ ਲਈ ਵਧਾਇਆ ਗਿਆ ਹੈ।



3 Series Gran Limousine 'ਚ ਸਪੇਸ ਕਾਫੀ ਹੋਵੇਗੀ ਤੇ ਤਿੰਨ ਯਾਤਰੀ ਬਹੁਤ ਆਰਾਮ ਨਾਲ ਬੈਠ ਸਕਦੇ ਹਨ। ਉਂਝ ਵੀ ਇਸ ਕਾਰ ਤੋਂ ਜ਼ਿਆਦਾ ਲਗਜ਼ਰੀ ਓਰੀਐਂਟਡ ਫੀਚਰਸ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਕਾਰ ਦਾ ਫੋਕਸ ਰਿਅਰ ਸੀਟ ਪੈਸੇਂਜਰ ਲਈ ਹੋਵੇਗਾ ਨਾ ਕਿ ਡ੍ਰਾਇਵਰ ਲਈ ਜਿਵੇਂ ਕਿ 3 ਸੀਰੀਜ਼ ਦੀਆਂ ਗੱਡੀਆਂ 'ਚ ਹੁੰਦਾ ਹੈ।


ਇਸ ਨੂੰ ਡੀਜ਼ਲ ਤੇ ਪੈਟਰੋਲ ਇੰਜਣ ਦੇ ਵਿਕਲਪ ਦੇ ਨਾਲ ਪੇਸ਼ ਕੀਤਾ ਜਾਵੇਗਾ। ਬੀਐਮਡਬਲਯੂ ਇਸ ਨੂੰ ਤਿੰਨ ਸੀਰੀਜ਼ ਸੇਡਾਨ ਤੋਂ ਉੱਪਰ ਤੇ 5 ਸੀਰੀਜ਼ ਤੋਂ ਹੇਠਾਂ ਦੇ ਸੈਗਮੇਂਟ 'ਚ ਰੱਖੇਗੀ। ਫਿਲਹਾਲ ਸਿਰਫ ਮਰਸਡੀਜ਼ ਦੀ ਈ-ਕਲਾਸ ਹੀ ਇਸ ਤਰ੍ਹਾਂ ਦੇ ਲੌਂਗ ਵਹੀਲਬੇਸ ਵਾਲਾ ਮਾਡਲ ਹੈ। ਪਰ ਉਹ ਇਸ ਦੇ ਉੱਪਰ ਦੇ ਸੈਗਮੇਂਟ 'ਚ ਹੈ।


9000 ਕਰੋੜ ਕਿਸਾਨਾਂ ਦੇ ਖਾਤਿਆਂ 'ਚ 18,000 ਕਰੋੜ ਪਾਉਣਗੇ ਰੁਪਏ ਪੀਐਮ ਮੋਦੀ, ਵੱਖ-ਵੱਖ ਸੂਬਿਆਂ ਦੇ ਕਿਸਾਨਾਂ ਨਾਲ ਰਚਾਉਣਗੇ ਸੰਵਾਦ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Car loan Information:

Calculate Car Loan EMI