Car loan Information:
Calculate Car Loan EMIBS6 MG Hector ਭਾਰਤ 'ਚ ਲਾਂਚ, ਕੀਮਤ 'ਚ 26 ਹਜ਼ਾਰ ਰੁਪਏ ਤਕ ਦਾ ਵਾਧਾ
ਏਬੀਪੀ ਸਾਂਝਾ | 03 Feb 2020 07:15 PM (IST)
ਫਿਲਹਾਲ, ਕੰਪਨੀ BS4 ਕੰਪਲਾਈਟ ਡੀਜ਼ਲ ਇੰਜਨ ਨਾਲ ਲੈਸ ਹੈਕਟਰ ਦੀ ਵਿਕਰੀ ਜਾਰੀ ਰੱਖੇਗੀ। ਅਜਿਹੀ ਸਥਿਤੀ 'ਚ ਇਹ ਉਮੀਦ ਕੀਤੀ ਜਾਂਦੀ ਹੈ ਕਿ ਕੰਪਨੀ ਅਪ੍ਰੈਲ ਤੋਂ ਪਹਿਲਾਂ ਡੀਜ਼ਲ ਇੰਜਨ ਨੂੰ ਬੀਐਸ-6 'ਚ ਅਪਗ੍ਰੇਡ ਵੀ ਕਰੇਗੀ।
ਨਵੀਂ ਦਿੱਲੀ: MG Motor ਨੇ ਆਪਣੇ ਪ੍ਰਸਿੱਧ ਐਸਯੂਵੀ ਹੈਕਟਰ ਦਾ BS6 ਪੈਟਰੋਲ ਵੇਰੀਐਂਟ ਭਾਰਤ 'ਚ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 12.74 ਲੱਖ ਰੁਪਏ ਰੱਖੀ ਹੈ, ਜੋ ਕਿ ਸ਼ੁਰੂਆਤੀ ਕੀਮਤ ਹੈ। ਇਹ ਕੀਮਤ ਹੈਕਟਰ ਦੀ ਐਂਟਰੀ ਲੈਵਲ ਮਾਡਲ ਸ਼ੈਲੀ ਹੈ, ਜਦੋਂਕਿ ਇਸ ਤੋਂ ਪਹਿਲਾਂ ਬੀਐਸ 4 ਮਾਡਲ ਦੀ ਕੀਮਤ 12.48 ਲੱਖ ਰੁਪਏ ਸੀ। ਹੁਣ ਹੈਕਟਰ ਨੇ ਇਸ ਮਾਡਲ 'ਚ 26,000 ਰੁਪਏ ਦਾ ਵਾਧਾ ਕੀਤੈ ਹੈ। ਇਸ ਦੇ ਨਾਲ ਹੀ ਬੀਐਸ 6 ਪੈਟਰੋਲ ਇੰਜਨ ਹੈਕਟਰ ਦੀ ਕੀਮਤ 17.44 ਲੱਖ ਰੁਪਏ ਹੈ। ਜਦੋਂ ਕਿ ਹੈਕਟਰ ਦੇ ਬੀਐਸ 4 ਪੈਟਰੋਲ ਇੰਜਨ ਦੇ ਟਾਪ ਵੇਰੀਐਂਟ ਦੀ ਕੀਮਤ 17.18 ਲੱਖ ਰੁਪਏ ਸੀ, ਇਹ ਵੇਰੀਐਂਟ ਹੁਣ 26,000 ਰੁਪਏ ਮਹਿੰਗਾ ਹੋ ਗਿਆ ਹੈ। ਇੰਜਣ ਦੀ ਗੱਲ ਕਰੀਏ ਤਾਂ ਐਮਜੀ ਹੈਕਟਰ 'ਚ 1.5 ਲੀਟਰ ਦਾ ਟਰਬੋ ਬੀਐਸ 6 ਪੈਟਰੋਲ ਇੰਜਣ ਹੈ ਜੋ 143bhp ਦੀ ਪਾਵਰ ਅਤੇ 250Nm ਟਾਰਕ ਜਨਰੇਟ ਕਰਦਾ ਹੈ। ਹੈਕਟਰ ਜੋ BS4 ਪੈਟਰੋਲ ਇੰਜਨ ਦੇ ਨਾਲ ਆਉਂਦਾ ਹੈ ਉਹੀ ਪਾਵਰ ਅਤੇ ਟਾਰਕ ਪ੍ਰਾਪਤ ਕਰਦਾ ਸੀ। ਇਸ ਇੰਜਨ 'ਚ 6 ਸਪੀਡ ਮੈਨੂਅਲ ਜਾਂ 7 ਸਪੀਡ ਡੀਸੀਟੀ ਆਟੋਮੈਟਿਕ ਟ੍ਰਾਂਸਮਿਸ਼ਨ ਦਾ ਆਪਸ਼ਨ ਹੈ। ਧਿਆਨ ਦੇਣ ਵਾਲੀ ਗੱਲ ਹੈ ਕਿ ਕੰਪਨੀ ਬੀਐਸ 4 ਕੰਪਲਾਈਟ ਡੀਜ਼ਲ ਇੰਜਨ ਨਾਲ ਲੈਸ ਹੈਕਟਰ ਦੀ ਵਿਕਰੀ ਜਾਰੀ ਰੱਖੇਗੀ। ਅਜਿਹੀ ਸਥਿਤੀ 'ਚ ਇਹ ਉਮੀਦ ਕੀਤੀ ਜਾਂਦੀ ਹੈ ਕਿ ਕੰਪਨੀ ਅਪ੍ਰੈਲ ਤੋਂ ਪਹਿਲਾਂ ਡੀਜ਼ਲ ਇੰਜਨ ਨੂੰ ਬੀਐਸ 6 'ਚ ਅਪਗ੍ਰੇਡ ਵੀ ਕਰੇਗੀ।