ਨਵੀਂ ਦਿੱਲੀ: ਰਾਇਲ ਇਨਫੀਲਡ ਨੇ ਭਾਰਤ ‘ਚ ਆਪਣੀ ਬੀਐਸ 6 ਕਮਪਲਾਇੰਟ ਬੁਲੇਟ 350 ਨੂੰ ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਬਾਈਕ ਨੂੰ ਤਿੰਨ ਕੱਲਰ ਆਪਸ਼ਨ ‘ਚ ਉਤਾਰਿਆ ਹੈ। ਇੰਨਾ ਹੀ ਨਹੀਂ ਇਹ ਟੋਨਡ-ਡਾਉਨ ਵੈਰੀਅੰਟ ‘ਚ ਵੀ ਆਈ ਹੈ। ਬੁਲੇਟ 350 ਕਾਫੀ ਪਾਪੁਲਰ ਬਾਈਕ ਹੈ ਤੇ ਹੁਣ ਨਵਾਂ ਇੰਜਨ ਦੇ ਨਾਲ ਇਹ ਹੋਰ ਵੀ ਬਿਹਤਰ ਹੋਈ ਹੈ।


ਕੀਮਤ

ਬੀਐਸ6 ਕੰਪਲਾਇੰਟ ਬੁਲੇਟ 350 ਨੂੰ ਤਿੰਨ ਵੈਰੀਅੰਟ ‘ਚ ਪੇਸ਼ ਕੀਤਾ ਹੈ ਜਿਸ ‘ਚ ਸਟੈਂਡਰਡ, ਇਲੈਕਟਰਿਕ ਸਟਾਰਟ ਤੇ ਟੋਨਡ-ਡਾਉਨ ਸ਼ਾਮਲ ਹੈ। ਇਸ ‘ਚ ਸਟੈਂਡਰਡ ਵੈਰੀਅੰਟ ਦੀ ਕੀਮਤ 1.27 ਲੱਖ ਰੁਪਏ ਰੱਖੀ ਹੈ। ਜਦਕਿ ਇਸ ਦੇ ਇਲੈਕਟ੍ਰਿਕ ਸਟਾਰਟ ਵੈਰੀਅੰਟ ਦੀ ਕੀਮਤ 1.37 ਲੱਖ ਰੁਪਏ ਹੈ। ਉੱਥੇ ਹੀ ਟੋਨਡ-ਡਾਉਨ ਵੈਰੀਅੰਟ ਦੀ ਕੀਮਤ 1.21 ਲੱਖ ਰੁਪਏ ਹੈ।

ਇਸ ‘ਚ 346 ਸੀਸੀ ਦਾ 28 ਐਨਐਮ ਟਾਰਕ ਇੰਜਨ ਲੱਗਿਆ ਹੈ ਜੋ 19.3 ਪੀਐਸ ਦੀ ਪਾਵਰ ਤੇ 28 ਐਨਐਮ ਦਾ ਟਾਰਕ ਦਿੰਦਾ ਹੈ। ਇਹ ਇੰਜਨ 5 ਸਪੀਡ ਗਿਅ੍ਰਬੇਸ ਨਾਲ ਲੈਸ ਹੈ। ਫਿਲਹਾਲ ਦੇਸ਼ ‘ਚ ਲੌਕਡਾਊਨ ਲੱਗਿਆ ਹੋਇਆ ਹੈ। ਅਜਿਹੇ ‘ਚ ਲੌਕਡਾਊਨ ਖਤਮ ਹੋਣ ਤੋਂ ਬਾਅਦ ਇਸ ਦੀ ਬਿਕਰੀ ਤੇ ਡਿਲੀਵਰੀ ਸ਼ੁਰੂ ਹੋਵੇਗੀ।

Car loan Information:

Calculate Car Loan EMI