ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸੋਮਵਾਰ ਨੂੰ ਲੋਕ ਸਭਾ ਵਿੱਚ 2021-22 ਲਈ ਆਮ ਬਜਟ ਪੇਸ਼ ਕਰ ਰਹੀ ਹੈ। ਵਿੱਤ ਮੰਤਰੀ ਨੇ ਆਟੋ ਸੈਕਟਰ ਲਈ ਵੌਲੇਂਟਰੀ ਸਕ੍ਰੈਪਿੰਗ ਨੀਤੀ ਦਾ ਐਲਾਨ ਕੀਤਾ ਹੈ। ਆਟੋ ਸੈਕਟਰ ਲਈ ਇਸ ਨੀਤੀ ਦਾ ਇੰਤਜ਼ਾਰ ਲੰਬੇ ਸਮੇਂ ਤੋਂ ਕੀਤਾ ਜਾ ਰਿਹਾ ਸੀ। ਹੁਣ ਨਿੱਜੀ ਵਾਹਨ 20 ਸਾਲ ਤੇ ਵਪਾਰਕ ਵਾਹਨ 15 ਸਾਲਾਂ ਬਾਅਦ ਸੜਕਾਂ 'ਤੇ ਨਹੀਂ ਚੱਲ ਸਕਣਗੇ। ਆਟੋ ਸੈਕਟਰ ਲਈ ਇਹ ਇੱਕ ਬਹੁਤ ਹੀ ਪੌਜ਼ੇਟਿਵ ਖ਼ਬਰ ਹੈ।


ਇਸ ਨਾਲ ਨਵੇਂ ਵਾਹਨਾਂ ਦੀ ਮੰਗ ਵੱਧੇਗੀ ਤੇ ਆਟੋਮੋਬਾਇਲ ਸੈਕਟਰ ਵਿੱਚ ਤੇਜ਼ੀ ਆਏਗੀ। ਗਾਹਕਾਂ ਨੂੰ ਨਵੇਂ ਵਾਹਨ 30 ਫੀਸਦੀ ਤੱਕ ਸਸਤੇ ਮਿਲਣਗੇ। ਪੁਰਾਣੇ ਵਾਹਨਾਂ ਨਾਲ ਹਵਾ ਪ੍ਰਦੂਸ਼ਣ ਵਿੱਚ ਵੀ 25 ਫੀਸਦ ਦੀ ਕਮੀ ਆਏਗੀ। ਇਸ ਦੇ ਨਾਲ ਹੀ ਸਕ੍ਰੈਪ ਕੇਂਦਰਾਂ ਤੇ ਰੁਜ਼ਗਾਰ ਵਧੇਗਾ।

ਵਿੱਤ ਮੰਤਰੀ ਦੇ ਐਲਾਨ ਮਗਰੋਂ ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ, ਬਜਾਜ ਆਟੋ ਤੇ ਆਸ਼ੋਕ ਲੇਲੈਂਡ ਦੇ ਸ਼ੇਅਰਾਂ ਵਿੱਚ 2 ਫੀਸਦ ਦਾ ਉਛਾਲ ਦੇਖਣ ਨੂੰ ਮਿਲਿਆ ਹੈ। ਕੁਝ ਹਫ਼ਤੇ ਪਹਿਲਾਂ ਸਰਕਾਰ ਨੇ ਨਵੀਂ ਸਕ੍ਰੈਪਿੰਗ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਸੀ ਜੋ 2022 ਵਿੱਚ ਲਾਗੂ ਹੋ ਜਾਏਗੀ।

Car loan Information:

Calculate Car Loan EMI