ਨਵੀਂ ਦਿੱਲੀ: ਸਾਲ 2020 ਵਿੱਚ ਕੋਰੋਨਾ ਮਹਾਮਾਰੀ ਦਾ ਅਸਰ ਲਗਪਗ ਸਾਰੇ ਸੈਕਟਰਾਂ 'ਤੇ ਦੇਖਿਆ ਗਿਆ ਹੈ। ਹਾਲਾਂਕਿ, ਹੁਣ ਹੌਲੀ-ਹੌਲੀ ਸਾਰੇ ਸੈਕਟਰ ਸੁਧਾਰ ਵੱਲ ਆ ਰਹੇ ਹਨ। ਇਸ ਸਾਲ ਦੇ ਆਮ ਬਜਟ ਤੋਂ ਸਾਰੇ ਸੈਕਟਰਾਂ ਦੇ ਲੋਕਾਂ ਨੂੰ ਖਾਸ ਉਮੀਦ ਹੈ। ਇਸੇ ਤਰ੍ਹਾਂ ਸਿੱਖਿਆ ਖੇਤਰ ਵਿੱਚ ਵੀ ਲੋਕ ਵੱਡੇ ਬਦਲਾਅ ਵੇਖਣਾ ਚਾਹੁੰਦੇ ਹਨ।
ਸਾਲ 2021 ਦੀ ਸ਼ੁਰੂਆਤ ਹੁੰਦੇ ਹੀ ਕਈ ਰਾਜਾਂ ਨੇ ਸਕੂਲਾਂ ਨੂੰ ਦੁਬਾਰਾ ਖੋਲਣਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ, ਸਾਲ 2020 ਵਿੱਚ ਸਿੱਖਿਆ ਖੇਤਰ ਤੇ ਕੋਰੋਨਾ ਕਾਰਨ ਭਾਰੀ ਅਸਰ ਪਿਆ ਹੈ। ਸਿੱਖਿਆ ਖੇਤਰ ਨਾਲ ਜੁੜੇ ਤਮਾਮ ਲੋਕਾਂ ਦਾ ਕਹਿਣਾ ਹੈ ਕਿ ਇਸ ਸਮੇਂ ਸਿੱਖਿਆ ਖੇਤਰ ਦੀ ਸਥਿਤੀ ਬੇਹੱਦ ਖਰਾਬ ਹੋ ਗਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸੈਕਟਰ ਤੇ ਖਾਸ ਧਿਆਨ ਦਿੱਤਾ ਜਾਏ।
ਸਿੱਖਿਆ ਖੇਤਰ ਨੂੰ ਇਹ ਉਮੀਦ
ਸਿੱਖਿਆ ਨਾਲ ਜੁੜੇ ਲੋਕਾਂ ਨੂੰ ਉਮੀਦ ਹੈ ਕਿ ਹਾਲਾਤ ਪਿਛਲੇ ਸਾਲ ਨਾਲੋ ਬੇਹਤਰ ਹੋਣਗੇ।ਉਨ੍ਹਾਂ ਦਾ ਕਹਿਣਾ ਹੈ, "ਸਰਕਾਰ ਨੂੰ ਕੋਰੋਨਾ ਮਗਰੋਂ ਇਸ ਖੇਤਰ 'ਚ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜਨਤਕ ਵਿਦਿਅਕ ਅਦਾਰਿਆਂ ਵਿੱਚ ਉਪਲਬਧ ਸਹੂਲਤਾਂ ਵਿੱਚ ਤਬਦੀਲੀ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬਜਟ ਦਾ ਇੱਕ ਵੱਡਾ ਹਿੱਸਾ ਯੋਗ ਅਧਿਆਪਕਾਂ ਨੂੰ ਬਹਾਲ ਕਰਨ ਅਤੇ ਲੋੜੀਂਦੀਆਂ ਸਹੂਲਤਾਂ ਦੇਣ ਵਿੱਚ ਖਰਚ ਕਰਨਾ ਚਾਹੀਦਾ ਹੈ।"
ਉੱਚ ਸਿੱਖਿਆ ਵਿੱਚ ਵੱਡੇ ਬਦਲਾਅ ਦੀ ਜ਼ਰੂਰਤ
ਉੱਚ ਸਿੱਖਿਆ ਖੇਤਰ ਵਿੱਚ ਵੀ ਇਸ ਵਕਤ ਬਦਲਾਅ ਦੀ ਜ਼ਰੂਰਤ ਹੈ।ਇਸ ਸੈਕਟਰ ਨਾਲ ਜੁੜੇ ਲੋਕਾਂ ਨੇ ਕਿਹਾ, "ਇਸ ਸੈਕਟਰ ਦੀਆਂ ਸਾਰੀਆਂ ਸਹੂਲਤਾਂ ਨੂੰ ਵੀ ਹਾਈ-ਟੈਕ ਕਰਨ ਦੀ ਜ਼ਰੂਰਤ ਹੈ, ਇਸ ਲਈ ਸਰਕਾਰ ਨੂੰ ਵੱਡਾ ਨਿਵੇਸ਼ ਕਰਨਾ ਪਏਗਾ। ਇਸ ਦੇ ਨਾਲ ਹੀ ਖੋਜ ਵੱਲ ਵੀ ਵਧੇਰੇ ਧਿਆਨ ਦੇਣਾ ਪਏਗਾ। ਅਧਿਐਨ ਦੇ ਪੱਧਰ ਨੂੰ ਹੋਰ ਵਧਾਉਣ ਦੀ ਵੀ ਲੋੜ ਹੈ।"