ਨਵੀਂ ਦਿੱਲੀ: ਅੱਜ ਪਹਿਲੀ ਫਰਵਰੀ ਯਾਨੀ ਬਜਟ ਦਾ ਦਿਨ.....ਇਹ ਬਜਟ ਮੋਦੀ ਸਰਕਾਰ ਦਾ 9ਵਾਂ 'ਤੇ ਦੂਜੇ ਕਾਰਜਕਾਲ ਦਾ ਤੀਜਾ ਬਜਟ ਹੈ। ਸਵੇਰੇ 11 ਵਜੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਆਮ ਬਜਟ ਪੇਸ਼ ਕਰੇਗੀ। ਆਮ ਜਨਤਾ ਇਹ ਆਸ ਲਾਕੇ ਬੈਠੀ ਹੈ ਕਿ ਨਿਰਮਲਾ ਸੀਤਾਰਮਨ ਆਪਣੇ ਪਿਟਾਰੇ ਤੋਂ ਕੀ-ਕੀ ਦੇਵੇਗੀ।
ਮੰਨਿਆ ਜਾ ਰਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਦੇਸ਼ ਦੀ ਡਾਂਵਾਡੋਲ ਹੋਈ ਅਰਥ-ਵਿਵਸਥਾ ਨੂੰ ਲੀਹ 'ਤੇ ਲਿਆਉਣ ਦੇ ਲਈ ਇਸ ਬਜਟ ਚ ਕਈ ਮਹੱਤਵਪੂਰਨ ਐਲਾਨ ਹੋ ਸਕਦੇ ਹਨ। ਇਸ ਬਜਟ 'ਚ 80C ਦੀ ਲਿਮਿਟ ਵਧਾ ਕੇ ਦੋ ਢਾਈ ਲੱਖ ਰੁਪਏ ਕੀਤੀ ਜਾ ਸਕਦੀ ਹੈ। ਬਜਟ 'ਚ ਕੋਰੋਨਾ ਸਰਚਾਰਜ ਦਾ ਵੀ ਸਰਕਾਰ ਐਲਾਨ ਕਰ ਸਕਦੀ ਹੈ।
50 ਲੱਖ ਤੋਂ ਜ਼ਿਆਦਾ ਕਮਾਈ ਤੇ ਸਰਚਾਰਜ ਦਾ ਵੀ ਸਰਕਾਰ ਐਲਾਨ ਕਰ ਸਕਦੀ ਹੈ। ਇਸ ਤੋਂ ਇਲਾਵਾ ਰੱਖਿਆ ਤੇ ਖੇਤੀ ਸੈਕਟਰ 'ਚ ਵੀ ਵੱਡਾ ਐਲਾਨ ਸੰਭਵ ਹੈ। ਜਦੋਂ ਦੇਸ਼ ਕੋਰੋਨਾ ਸੰਕਟ ਤੋਂ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਵਿਆਪਕ ਰੂਪ ਤੋਂ ਰੋਜ਼ਗਾਰ ਤੇ ਪੇਂਡੂ ਵਿਕਾਸ 'ਤੇ ਖਰਚ ਵਧਾਉਣ, ਵਿਕਾਸ ਯੋਜਨਾਵਾਂ ਲਈ ਉਧਾਰ ਦੀ ਉਮੀਦ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ