Car loan Information:
Calculate Car Loan EMIਬੁਲੇਟ ਲਵਰਜ਼ ਲਈ ਖੁਸ਼ਖਬਰੀ! ਕੰਪਨੀ ਵਲੋਂ ਬੀਐਸ 6 ਮਾਡਲ ਲਾਂਚ, ਜਾਣੋ ਫੀਚਰਸ
ਏਬੀਪੀ ਸਾਂਝਾ | 18 Jan 2020 04:27 PM (IST)
ਹਾਲ ਹੀ 'ਚ ਰੋਇਲ ਇੰਨਫੀਲਡ ਕੰਪਨੀ ਨੇ ਬੁਲੇਟ ਦਾ ਬੀਐਸ 6 ਇੰਜਨ ਨਾਲ ਕਲਾਸਿਕ 350 ਦਾ ਨਵਾਂ ਮਾਡਲ ਲਾਂਚ ਕੀਤਾ ਹੈ। ਇਸ ਮੋਟਰ ਸਾਇਕਲ ਨੂੰ ਦੋ ਨਵੇਂ ਰੰਗਾਂ 'ਚ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੋਟਰਸਾਇਕਲ ਦੇ ਡਿਜ਼ਾਇਨ ਨੂੰ ਵੀ ਅਪਡੇਟ ਕੀਤਾ ਗਿਆ ਹੈ।
ਨਵੀਂ ਦਿੱਲੀ: ਹਾਲ ਹੀ 'ਚ ਰੋਇਲ ਇੰਨਫੀਲਡ ਕੰਪਨੀ ਨੇ ਬੁਲੇਟ ਦਾ ਬੀਐਸ 6 ਇੰਜਨ ਨਾਲ ਕਲਾਸਿਕ 350 ਦਾ ਨਵਾਂ ਮਾਡਲ ਲਾਂਚ ਕੀਤਾ ਹੈ। ਇਸ ਮੋਟਰ ਸਾਇਕਲ ਨੂੰ ਦੋ ਨਵੇਂ ਰੰਗਾਂ 'ਚ ਲਾਂਚ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੋਟਰਸਾਇਕਲ ਦੇ ਡਿਜ਼ਾਇਨ ਨੂੰ ਵੀ ਅਪਡੇਟ ਕੀਤਾ ਗਿਆ ਹੈ। ਕੰਪਨੀ ਨੇ ਇਸ 'ਚ ਕਾਰਬੋਰਿਟਰ ਦੀ ਥਾਂ ਫਿਉਲ ਇੰਨਜੇਕਸ਼ਨ ਟੈਕਨੋਲੋਜੀ ਦਾ ਇਸਤਮਾਲ ਕੀਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਇਸ 'ਚ ਅਲਾਏ ਵੀਲ ਵੀ ਦਿੱਤੇ ਹਨ। ਇਸ ਵਿੱਚ ਬੇਹਤਰ ਬ੍ਰੇਕਿੰਗ ਸਿਸਟਮ ਲਈ ਏਬੀਐਸ ਸਿਸਟਮ ਨੂੰ ਵੀ ਅਪਡੇਟ ਕੀਤਾ ਹੈ। ਇਹ ਤੁਹਾਨੂੰ ਦੋ ਨਵੇਂ ਰੰਗਾਂ 'ਚ ਮਿਲੇਗਾ, ਜਿਸ ਵਿੱਚ ਸਟੀਲਥ ਬਲੈਕ ਅਤੇ ਕ੍ਰੋਮ ਬਲੈਕ ਸ਼ਾਮਲ ਹਨ। ਕੰਪਨੀ ਵਲੋਂ ਇਸ ਮੋਟਰਸਾਇਕਲ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਸਿਰਫ 10 ਹਜ਼ਾਰ ਰੁਪਏ ਨਾਲ ਇਸ ਮੋਟਰਸਾਇਕਲ ਨੂੰ ਬੁਕ ਕੀਤਾ ਜਾ ਸਕਦਾ ਹੋ। ਕੰਪਨੀ ਦਾ ਦਾਅਵਾ ਹੈ ਕੀ ਇਸ ਮੋਟਰਸਾਇਕਲ ਦੀ ਮਾਈਲੇਜ 35 ਤੋਂ 40 Km ਦੀ ਹੈ। ਇਸ 'ਚ 350 cc ਸਿੰਗਲ ਸਲੈਂਡਰ ਏਅਰ ਕੁਲਡ ਵਾਲਾ ਦੱਮਦਾਰ ਇੰਜਨ ਹੈ। ਬੀਐਸ 4 ਤੋਂ ਬੀਐਸ 6 ਮਾਡਲ 11 ਹਜ਼ਾਰ ਰੁਪਏ ਮਹਿੰਗਾ ਹੋਵੇਗਾ। ਇਸ ਦੀ ਕੀਮਤ 2 ਲੱਖ ਰੁਪਏ ਰੱਖੀ ਗਈ ਹੈ। ਜਿਸ ਦੀ ਖਰੀਦ 'ਤੇ 3 ਸਾਲ ਵਾਰੰਟੀ ਵੀ ਮਿਲੇਗੀ।