2 ਲੱਖ ਰੁਪਏ 'ਚ ਸਵਿਫਟ ਖਰੀਦਣ ਦਾ ਮੌਕਾ
ਮਾਰੂਤੀ ਟਰੂ ਵੈਲਿਊ 'ਤੇ ਇਸ ਸਮੇਂ ਇੱਕ ਸਿਲਵਰ ਕੱਲਰ ਦੀ ਸਵਿਫਟ ਮਿਲ ਰਹੀ ਹੈ, ਮਾਡਲ 2007 ਜੋ 1,32,259 ਕਿਮੀ ਤਕ ਚੱਲ ਚੁੱਕੀ ਹੈ। ਪੈਟਰੋਲ ਇੰਜ਼ਨ ਵਾਲੀ ਇਸ ਕਾਰ ਦੀ ਕੀਮਤ 2 ਲੱਖ ਰੁਪਏ ਹੈ ਜਿਸ ਦਾ ਰਜਿਸਟ੍ਰੇਸ਼ਨ ਸ਼੍ਰੀਨਗਰ ਦਾ ਹੈ।
1.30 ਲੱਖ ਰੁਪਏ 'ਚ ਖਰੀਦੋ ਵੈਗਨ-ਆਰ
ਟਰੂ ਵੈਲਿਊ 'ਤੇ ਮਾਰੂਤੀ ਸੁਜ਼ੂਕੀ ਦੀ ਇੱਕ ਵੈਗਨ-ਆਰ ਤੁਹਾਨੂੰ 1.30 ਲੱਖ ਰੁਪਏ 'ਚ ਮਿਲ ਜਾਵੇਗੀ। ਇਹ ਸਾਲ 2012 ਮਾਡਲ ਕਾਰ ਹੈ ਜੋ 1,03,371 ਕਿਮੀ ਤਕ ਚੱਲੀ ਹੈ। ਇਸ ਕਾਰ ਦਾ ਰਜ਼ਿਸਟ੍ਰੇਸ਼ਨ ਬਾਰਾਮਤੀ ਦਾ ਹੈ।
ਪੁਰਾਣੀ ਕਾਰ ਖਰਦਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ
ਸਭ ਤੋਂ ਪਹਿਲਾਂ ਆਪਣਾ ਬਜਟ ਚੈੱਕ ਕਰਕੇ ਕਾਰ ਲੱਭਣਾ ਸ਼ੁਰੂ ਕਰੋ। ਇਸ ਤੋਂ ਬਾਅਦ ਕਾਰ ਪਸੰਦ ਕਰ ਉਸ ਦੀ ਚੰਗੀ ਤਰ੍ਹਾਂ ਜਾਂਚ ਕਰੋ ਤੇ ਪੇਪਰਸ ਵੀ ਜ਼ਰੂਰ ਚੈੱਕ ਕਰ ਲਓ। ਕਾਰ ਦੀ ਸਰਵਿਸ ਹਿਸਟਰੀ ਚੈੱਕ ਕਰਨੀ ਵੀ ਬੇੱਹਦ ਜ਼ਰੂਰੀ ਹੈ। ਅਜਿਹੇ 'ਚ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕਾਰ ਕਦੋਂ-ਕਦੋਂ ਸਰਵਿਸ ਹੋਈ ਹੈ।
ਇਸ ਤੋਂ ਇਲਾਵਾ ਕਾਰ ਖਰੀਦਦੇ ਸਮੇਂ ਆਰਸੀ ਚੈੱਕ ਕਰ ਕਾਰ ਦੀ ਡਿਟੇਲ ਮੈਚ ਵੀ ਕਰ ਲੈਣੀ ਜ਼ਰੂਰੀ ਹੈ। ਸਭ ਤੋਂ ਜ਼ਰੂਰੀ ਗੱਲ ਕੀ ਜਲਦਬਾਜ਼ੀ 'ਚ ਕਦੇ ਕੋਈ ਡੀਲ ਨਾ ਕਰੋ।
Car loan Information:
Calculate Car Loan EMI