ਜੇਕਰ ਤੁਸੀਂ ਇਸ ਸਾਲ ਨਵੀਂ ਕਾਰ ਖਰੀਦਣ ਦਾ ਪਲਾਨ ਕਰ ਰਹੇ ਹੋ ਜਾਂ ਆਪਣੀ ਪੁਰਾਣੀ ਕਾਰ ਨੂੰ ਅਪਗ੍ਰੇਡ ਕਰਨਾ ਚਾਹੁੰਦੇ ਹੋ ਤਾਂ ਮਾਰਕੀਟ 'ਚ ਕਈ ਨਵੇਂ ਤੇ ਸ਼ਾਨਦਾਰ ਆਪਸ਼ਨ ਮੌਜੂਦ ਹੈ। ਤਹਾਨੂੰ 5 ਲੱਖ ਰੁਪਏ ਤਕ ਦੇ ਬਜਟ 'ਚ ਮਾਰੂਤੀ, ਰੇਨਾਲਡ ਤੇ ਟਾਟਾ ਦੀ ਸ਼ਾਨਦਾਰ ਕਾਰ ਮਿਲ ਜਾਵੇਗੀ। ਇਨ੍ਹਾਂ ਕਾਰਾਂ 'ਚ ਤਹਾਨੂੰ ਲੇਟੈਸਟ ਫੀਚਰਸ ਮਿਲਣਗੇ। ਤੁਹਾਡੇ ਬਜਟ 'ਚ ਮਿਲਣ ਵਾਲੀ ਇਹ ਹੈਚਬੈਕ ਕਾਰ ਡਿਜ਼ਾਇਨ ਤੇ ਲੁੱਕ 'ਚ ਬੇਹੱਦ ਆਕਰਸ਼ਕ ਹੈ। ਅਜਿਹੇ 'ਚ ਤੁਸੀਂ ਆਪਣੀ ਪਸੰਦ ਤੇ ਬਜਟ ਦੇ ਹਿਸਾਬ ਨਾਲ ਕੋਈ ਵੀ ਕਾਰ ਘਰ ਲਿਆ ਸਕਦੇ ਹੋ।


Tata Tiago: ਜੇਕਰ ਤੁਸੀਂ ਹੈਚਬੈਕ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਟਾਟਾ ਟਿਆਗੋ ਸ਼ਾਨਦਾਰ ਕਾਰ ਹੈ। ਕੰਪਨੀ ਨੇ ਹਾਲ ਹੀ 'ਚ ਇਸਦਾ ਲੇਟੈਸਟ ਐਡੀਸ਼ਨ ਲਾਂਚ ਕੀਤਾ ਹੈ। ਟਾਟਾ ਟਿਆਗੋ 'ਚ ਬੀਐਸ 6 ਇੰਜਨ ਦਿੱਤਾ ਗਿਆ ਹੈ। ਕੰਪਨੀ ਨੇ ਇਸਦੇ 6 ਵੇਰੀਏਂਟ ਲੌਂਚ ਕੀਤੇ ਹਨ। ਇਸ ਦੀ ਸ਼ੁਰੂਆਤੀ ਕੀਮਤ 4 ਲੱਖ, 60 ਹਜ਼ਾਰ ਹੈ। ਇਸ ਕਾਰ 'ਚ 1.2 ਲੀਟਰ ਦਾ ਪੈਟਰੋਲ ਇੰਜਣ ਮਿਲੇਗਾ।


Maruti Wagon R- ਹੈਚਬੈਕ ਕਾਰ 'ਚ ਤੁਸੀਂ ਮਾਰੂਤੀ ਦੀ ਵੈਗਨਆਰ ਵੀ ਖਰੀਦ ਸਕਦੇ ਹੋ। ਵੈਗਨਆਰ ਭਾਰਤ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ 'ਚੋਂ ਹੈ। ਵੈਗਨਆਰ 'ਚ 1.2 ਲੀਟਰ ਦਾ ਇੰਜਣ ਦਿੱਤਾ ਹੈ। ਜੋ 83Ps ਦੀ ਪਾਵਰ 'ਤੇ 113Nm ਦਾ ਟਾਰਕ ਜੈਨਰੇਟ ਕਰਦਾ ਹੈ। 


Renault KWID- ਪਾਵਰ ਸਟੀਅਰਿੰਗ 'ਤੇ ਟਚ ਸਕ੍ਰੀਨ ਇੰਫੋਟੇਨਮੈਂਟ ਸਿਸਟਮ ਜਿਹੇ ਕਈ ਹਾਈਟੈਕ ਫੀਚਰਸ ਨਾਲ ਲੈਸ ਇਹ ਕਾਰ ਕਾਫੀ ਸ਼ਾਨਦਾਰ ਹੈ। ਇਸ ਕਾਰ ਦੀ ਸ਼ੁਰੂਆਤੀ ਕੀਮਤ 2.92 ਲੱਖ ਰੁਪਏ ਹੈ। 


Renault Kiger- ਰੇਨੌਲਟ ਦੀ ਕਿਗਰ ਸਭ ਤੋਂ ਸਸਤੀ ਸਭ ਕੌਂਪੈਕਟ SUV ਕਾਰਾਂ 'ਚ ਸ਼ਾਮਲ ਹੈ। ਇਸ ਦੀ ਸ਼ੁਰੂਆਤ 5 ਲੱਖ ਤੋਂ ਹੁੰਦੀ ਹੈ। ਸਬ ਕੌਂਪੈਕਟ ਐਸਯੂਵੀ ਕਿਗਰ 'ਚ ਦੋ ਇੰਜਣ ਆਪਸ਼ਨ ਦਿੱਤੇ ਗਏ ਹਨ। BS6 ਮਾਪਦੰਡ ਵਾਲਾ 1.0 ਲੀਟਰ ਦਾ ਪੈਟਰੋਲ ਇੰਜਨ ਹੈ। ਜੋ 71bhp ਦੀ ਪਾਵਰ 'ਤੇ 96 Nm ਦਾ ਟਾਰਕ ਜੈਨਰੇਟ ਕਰਦਾ ਹੈ। ਕਿਗਰ ਦਾ ਇੰਜਨ 5 ਸਪੀਡ ਮੈਨੂਅਲ, ਆਟੋਮੈਟਿਕ ਤੇ CTV ਗੀਅਰਬੌਕਸ ਨਾਲ ਲੈਸ ਹੈ। ਘੱਟ ਬਜਟ 'ਚ ਐਸਯੂਵੀ ਦਾ ਮਜ਼ਾ ਲੈਣ ਵਾਲਿਆਂ ਲਈ ਇਹ ਬੈਸਟ ਆਪਸ਼ਨ ਹੈ।


Maruti Alto 800- ਮਾਰੂਤੀ ਦੀਆਂ ਸਭ ਤੋਂ ਪੁਰਾਣੀਆਂ ਕਾਰਾਂ 'ਚ ਸ਼ਾਮਲ ਫੈਮਿਲੀ ਕਾਰ ਅਲਟੋ 800 ਵੀ ਸ਼ਾਨਦਾਰ ਆਪਸ਼ਨ ਹੈ। ਇਸ ਸਾਲ ਅਲਟੋ ਦਾ ਨਵਾਂ ਵਰਜ਼ਨ ਵੀ ਲੌਂਚ ਹੋਣ ਵਾਲਾ ਹੈ। ਅਲਟੋ ਦੀ ਸ਼ੁਰੂਆਤੀ ਕੀਮਤ 2.99 ਲੱਖ ਰੁਪਏ ਹੈ। ਇਸ ਕਾਰ 'ਚ 0.8 ਲੀਟਰ ਵਾਲਾ BS6 ਮਾਪਦੰਡ ਵਾਲਾ ਇੰਜਣ ਦਿੱਤਾ ਗਿਆ ਹੈ।


Car loan Information:

Calculate Car Loan EMI