ਕਲਕਤਾ: ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ (West Bengal Assembly Election) ਸਬੰਧੀ ਇੱਕ ਪਾਸੇ ਸਿਆਸੀ ਜਿੱਥੇ ਇੱਕ ਦੂਜੇ 'ਤੇ ਦੋਸ਼ ਲਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਦੇ ਨਾਲ ਹੀ ਦੂਜੇ ਪਾਸੇ ਸੂਬੇ 'ਚ ਆਏ ਦਿਨ ਹਮਲਿਆਂ ਦੀਆਂ ਵਖੋ-ਵੱਖ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਦੱਸ ਦਈਏ ਕਿ ਤਾਜ਼ਾ ਖ਼ਬਰ 'ਚ ਦੱਖਣੀ 24 ਪਰਗਣਾ ਜ਼ਿਲ੍ਹੇ ਦੇ ਪਿੰਡ ਰਾਮਪੁਰ (Bomb Blast in Rampur) ਦੀ ਹੈ। ਇੱਥੇ, ਸ਼ੁੱਕਰਵਾਰ ਦੇਰ ਰਾਤ ਹੋਏ ਬੰਬ ਧਮਾਕੇ ਵਿੱਚ 6 ਭਾਜਪਾ ਵਰਕਰ (BJP Worker injured) ਜ਼ਖਮੀ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਭਾਜਪਾ ਨੇ ਤ੍ਰਿਣਮੂਲ ਕਾਂਗਰਸ ‘ਤੇ ਦੋਸ਼ ਲਗਾਏ ਹਨ।


ਨਿਊਜ਼ ਏਜੰਸੀ ਏਐਨਆਈ ਮੁਤਾਬਕ ਰਾਮਪੁਰ ਪਿੰਡ ਵਿੱਚ ਹੋਏ ਬੰਬ ਧਮਾਕੇ ਵਿੱਚ 6 ਭਾਜਪਾ ਨੇਤਾ ਜ਼ਖਮੀ ਹੋ ਗਏ ਹਨ। ਜ਼ਖਮੀ ਭਾਜਪਾ ਵਰਕਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।



ਇਸ ਦੇ ਨਾਲ ਹੀ ਇਹ ਇਲਜ਼ਾਮ ਲਗਾਇਆ ਗਿਆ ਹੈ ਕਿ ਇਹ ਸਾਰੇ ਵਰਕਰ ਵਿਆਹ ਦੀ ਰਸਮ ਤੋਂ ਵਾਪਸ ਪਰਤ ਰਹੇ ਸੀ, ਤਾਂ ਟੀਐਮਸੀ ਵਰਕਰਾਂ ਨੇ ਉਨ੍ਹਾਂ 'ਤੇ ਬੰਬ ਸੁੱਟਿਆ। ਦੱਸ ਦਈਏ ਕਿ ਟੀਐਮਸੀ ਨੇ ਬੀਤੇ ਦਿਨੀਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਭਾਜਪਾ ਆਪਣੇ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕਰੇਗੀ।


ਬੰਗਾਲ ਵਿੱਚ ਚੋਣਾਂ ਤੋਂ ਪਹਿਲਾਂ ਲਗਾਤਾਰ ਹਿੰਸਾ ਦੀਆਂ ਖ਼ਬਰਾਂ ਆ ਰਹੀਆਂ ਹਨ। ਸੂਬੇ 'ਚ ਮੁੱਖ ਰਾਜਨੀਤਿਕ ਲੜਾਈ ਟੀਐਮਸੀ ਅਤੇ ਬੀਜੇਪੀ ਦਰਮਿਆਨ ਹੈ। ਦੋਵਾਂ ਪਾਰਟੀਆਂ ਦੇ ਨੇਤਾਵਾਂ ਦਾ ਇੱਕ ਦੂਜੇ ਨਾਲ ਜਵਾਬੀ ਹਮਲਾ ਲਗਾਤਾਰ ਜਾਰੀ ਹੈ, ਜਦੋਂਕਿ ਦੂਜੇ ਪਾਸੇ ਰਾਜਨੀਤਿਕ ਹਿੰਸਾ ਵੀ ਤੇਜ਼ ਹੋ ਰਹੀ ਹੈ।


ਇਹ ਵੀ ਪੜ੍ਹੋ: Farmers Protest: ਕਿਸਾਨੀ ਸੰਘਰਸ਼ 'ਚ ਦੋ ਸਾਲ ਦੀ ਬੱਚੀ ਨੂੰ ਥਾਣੇ ਡੱਕਣ ਦੀ ਚੁਫੇਰਿਓਂ ਨਿਖੇਧੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904