ਨਵੀਂ ਦਿੱਲੀ: ਕਿਸਾਨੀ ਸੰਘਰਸ਼ ਵਿੱਚ ਸ਼ਾਮਲ ਦੋ ਸਾਲ ਦੀ ਬੱਚੀ ਨੂੰ ਔਰਤਾਂ ਸਮੇਤ ਥਾਣੇ ਵਿੱਚ ਬੰਦ ਕਰਨ 'ਤੇ ਦਿੱਲੀ ਪੁਲਿਸ ਦੀ ਹਰ ਪਾਸਿਓਂ ਨਿੰਦਾ ਹੋ ਰਹੀ ਹੈ। ਬੱਚੀ ਦਾ ਕਸੂਰ ਇੰਨਾ ਸੀ ਕਿ ਉਹ ਜਿਸ ਗੱਡੀ ਵਿੱਚ ਸਵਾਰ ਸੀ ਉਸ 'ਤੇ ਕਿਸਾਨੀ ਸੰਘਰਸ਼ ਤੇ ਨਿਸ਼ਾਨ ਸਾਹਬ ਦੇ ਝੰਡੇ ਲੱਗੇ ਹੋਏ ਸਨ। ਇਹ ਬੱਚੀ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਹੈ।

ਲੰਘੀ ਸ਼ਾਮ ਕਿਸਾਨ ਲੀਡਰ ਜਗਮੋਹਨ ਸਿੰਘ ਨੇ ਦੱਸਿਆ ਕਿ ਮਨਜੀਤ ਕੌਰ ਡੋਬਕਾ ਦੀ ਅਗਵਾਈ ਵਿੱਚ ਔਰਤਾਂ ਦਾ ਸਮੂਹ ਬੁੱਧਵਾਰ ਰਾਤ ਸਿੰਘੂ ਬਾਰਡਰ ਤੋਂ ਗੁਰਦੁਆਰਾ ਰਕਾਬ ਗੰਜ ਸਾਹਬ ਲਈ ਰਵਾਨਾ ਹੋਇਆ। ਪਰ ਦਿੱਲੀ ਪੁਲਿਸ ਨੇ ਬਾਹਰੀ ਰਿੰਗ ਰੋਡ 'ਤੇ ਇਨ੍ਹਾਂ ਨੂੰ ਰੋਕ ਲਿਆ, ਕਿਉਂਕਿ ਜਿਨ੍ਹਾਂ ਵਾਹਨਾਂ ਵਿੱਚ ਉਹ ਸਵਾਰ ਸਨ ਉਨ੍ਹਾਂ ਉੱਪਰ ਨਿਸ਼ਾਨ ਸਾਹਿਬ ਤੇ ਕਿਸਾਨੀ ਮੋਰਚੇ ਦੇ ਝੰਡੇ ਲੱਗੇ ਹੋਏ ਸਨ। ਔਰਤਾਂ ਨੂੰ ਝੰਡੇ ਹਟਾਉਣ ਲਈ ਕਿਹਾ ਗਿਆ ਪਰ ਪੁਲਿਸ ਦੀ ਗੱਲ ਨਾ ਮੰਨਣ 'ਤੇ ਪੁਲਿਸ ਨੇ ਦੋ ਸਾਲਾ ਬੱਚੀ ਸਮੇਤ ਸਾਰੀਆਂ ਔਰਤਾਂ ਨੂੰ ਤਿਲਕ ਮਾਰਗ ਸਥਿਤ ਥਾਣੇ ਅੰਦਰ ਬੰਦ ਕਰ ਦਿੱਤਾ।

ਕਾਨੂੰਨੀ ਮਾਹਰਾਂ ਮੁਤਾਬਕ ਸੱਤ ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਕਿਸੇ ਵੀ ਸਮੇਂ ਅਤੇ ਔਰਤਾਂ ਨੂੰ ਸੂਰਜ ਢਲਣ ਤੋਂ ਬਾਅਦ ਥਾਣੇ ਵਿੱਚ ਨਜ਼ਰਬੰਦ ਨਹੀਂ ਰੱਖਿਆ ਜਾ ਸਕਦਾ। ਪਰ ਦਿੱਲੀ ਪੁਲਿਸ ਨੇ ਇਹ ਕਾਰਨਾਮਾ ਕਰ ਦਿਖਾਇਆ, ਜਿਸ ਦੀ ਚੁਫੇਰਿਓਂ ਨਿੰਦਾ ਹੋ ਰਹੀ ਹੈ। ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਬਣੇ ਟਵਿੱਟਰ ਖਾਤੇ ਕਿਸਾਨ ਏਕਤਾ ਮਾਰਚ ਨੇ ਵੀ ਇਸ ਸਬੰਧੀ ਪੋਸਟ ਪਾ ਕੇ ਕਿਸਾਨਾਂ ਦੇ ਹੌਸਲੇ ਬੁਲੰਦ ਹੋਣ ਦੀ ਗੱਲ ਆਖੀ ਹੈ।

Our heroes are aged 2 year to 20 year+.

Brutality can not break their determination. They stand tall and strong against Tyranny.#FarmersProtest pic.twitter.com/cTeCnmiSk5
— Kisan Ekta March (@KisanEktaMarch) March 6, 2021