4ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਨੂੰ ਲੈਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ 'ਚ 259 ਮੈਂਬਰੀ ਉੱਚ ਪੱਧਰੀ ਰਾਸ਼ਟਰੀ ਕਮੇਟੀ ਦਾ ਗਠਨ ਕੀਤਾ ਹੈ। ਇਸ ਕਮੇਟੀ 'ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਐਨਸੀਪੀ ਮੁਖੀ ਸ਼ਰਦ ਪਵਾਰ ਤੇ ਬੀਜੇਪੀ ਦੇ ਸੀਨੀਅਰ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਕਈ ਨਾਂਅ ਸ਼ਾਮਲ ਹਨ।
ਆਜ਼ਾਦੀ ਦੇ ਜਸ਼ਨਾਂ ਦੇ ਤਹਿਤ ਹੋਣ ਵਾਲੇ ਪ੍ਰਬੰਧਾਂ ਨੂੰ ਲੈਕੇ ਪਹਿਲੀ ਬੈਠਕ 8 ਮਾਰਚ ਨੂੰ ਹੋਵੇਗੀ। 12 ਮਾਰਚ ਤੋਂ ਜਸ਼ਨ ਦੀ ਸ਼ੁਰੂਆਤ ਹੋਵੇਗੀ ਜੋ 75 ਹਫ਼ਤੇ ਚੱਲੇਗੀ। ਪ੍ਰੋਗਰਾਮ ਦਾ ਪ੍ਰਬੰਧ 15 ਅਗਸਤ, 2022 ਤੋਂ ਪਹਿਲਾਂ ਯਾਨੀ 12 ਮਾਰਚ 2021 ਤੋਂ 75 ਹਫ਼ਤਿਆਂ ਲਈ ਕੀਤਾ ਜਾਣਾ ਹੈ।