ਨਵੀਂ ਦਿੱਲੀ: ਕਾਰ 'ਚ ਫਰੰਟ ਸੀਟ ਪੈਸੇਂਜਰ ਲਈ ਏਅਰਬੈਗ ਜ਼ਰੂਰੀ ਕਰ ਦਿੱਤਾ ਗਿਆ ਹੈ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਦੇ ਬਿਆਨ ਮੁਤਾਬਕ ਨਵੇਂ ਮਾਡਲ ਦੇ ਮੈਨੂਫੈਕਚਰ 'ਤੇ ਇਹ ਨਿਯਮ ਪਹਿਲੀ ਅਪ੍ਰੈਲ, 2021 ਤੋਂ ਲਾਗੂ ਹੋਵੇਗਾ। ਉੱਥੇ ਹੀ ਪੁਰਾਣੇ ਮਾਡਲ ਤੇ ਇਹ ਨਿਯਮ 31 ਅਗਸਤ, 2021 ਤੋਂ ਲਾਗੂ ਹੋਵੇਗਾ।

ਦੱਸ ਦੇਈਏ ਕਿ ਵਾਹਨ ਮਾਪਦੰਡਾਂ 'ਤੇ ਸਿਖਰਲੇ ਟੈਕਨੀਕਲ ਕਮੇਟੀ ਨੇ ਏਅਰਬੈਗ ਲਾਏ ਜਾਣ 'ਤੇ ਮੋਹਰ ਲਾਈ ਸੀ।

ਦੁਨੀਆਂ 'ਚ ਇਸ ਗੱਲ ਨੂੰ ਲੈਕੇ ਇਕ ਸਹਿਮਤੀ ਹੈ ਕਿ ਗੱਡੀਆਂ 'ਚ ਜ਼ਿਆਦਾ ਤੋਂ ਜ਼ਿਆਦਾ ਸੁਰੱਖਿਆ ਉਪਾਅ ਹੋਣੇ ਚਾਹੀਦੇ ਹਨ ਤਾਂਕਿ ਕਿਸੇ ਦੁਰਘਟਨਾ ਦੇ ਹੋਣ 'ਤੇ ਜ਼ਿੰਦਗੀ ਬਚ ਸਕੇ।

Government has made it mandatory for vehicle manufacturers to fit airbag for the person occupying the front seat other than the driver.

It is applicable on vehicles manufactured on & after 1st
April, 2021 in case of new models, & 31st August, 2021 in case of existing models.
— MORTHINDIA (@MORTHIndia) March 5, 2021

ਇਸ ਤੋਂ ਪਹਿਲਾਂ ਸਰਕਾਰ ਨੇ ਪ੍ਰਦੂਸ਼ਣ ਸਬੰਧੀ ਨਿਯਮ ਬਦਲੇ ਸੀ। BS6 ਨੇਮਾਂ ਦੇ ਲਾਗੂ ਹੋ ਜਾਣ ਕਾਰਨ ਡੀਜ਼ਲ ਗੱਡੀਆਂ ਦੀ ਕੀਮਤ ਵਧ ਗਈ ਸੀ। ਹੁਣ ਜਦੋਂ ਸਰਕਾਰ ਨੇ ਏਅਰਬੈਗ ਵਾਲਾ ਸੁਰੱਖਿਆ ਨਿਯਮ ਲਾਗੂ ਹੋਣ ਨਾਲ ਗੱਡੀਆਂ ਦੀ ਕੀਮਤ ਇਕ ਵਾਰ ਫਿਰ ਤੋਂ ਵਧਣ ਦੇ ਆਸਾਰ ਹਨ।

Car loan Information:

Calculate Car Loan EMI