ਮੁੰਬਈਃ ‘ਦਿਲਬਰ ਦਿਲਬਰ’ ਗਾਣੇ ਨਾਲ ਆਪਣੇ ਡਾਂਸ ਦਾ ਜਲਵਾ ਦਿਖਾ ਕੇ ਰਾਤੋ ਰਾਤ ਸ਼ੋਹਰਤ ਦੀਆਂ ਬੁਲੰਦੀਆਂ ਹਾਸਲ ਕਰਨ ਵਾਲੀ ਨੋਰਾ ਫ਼ਤੇਹੀ ਨੂੰ ਸ਼ੁੱਕਰਵਾਰ ਸ਼ਾਮ ਵੱਡਾ ਸਰਪ੍ਰਾਈਜ਼ ਮਿਲਿਆ। ਸਰਪ੍ਰਾਈਜ਼ ਨੂੰ ਦੇਖ ਕੇ ਨੋਰਾ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਸਾਲ 2018 ਵਿੱਚ ‘ਦਿਲਬਰ ਦਿਲਬਰ’ ਗਾਣੇ ਨੂੰ ਜੌਨ ਅਬ੍ਰਾਹਿਮ ਦੀ ਫ਼ਿਲਮ ‘ਸੱਤਿਆਮੇਵ ਜਯਤੇ’ ਵਿੱਚ ਨੋਰਾ ਫ਼ਤੇਹੀ ਉੱਪਰ ਫ਼ਿਲਮਾਇਆ ਗਿਆ ਸੀ। ਨੋਰਾ ਦੀਆਂ ਦਿਲਕਸ਼ ਅਦਾਵਾਂ ਤੇ ਨ੍ਰਿਤ ਕਰਕੇ ਯੂਟਿਊਬ ਉੱਪਰ ਇਸ ਗਾਣੇ ਨੂੰ 100 ਕਰੋੜ ਵਿਊਜ਼ ਮਿਲ ਚੁੱਕੇ ਹਨ। ਇਸੇ ਖੁਸ਼ੀ ਵਿੱਚ ਮਿਊਜ਼ਿਕ ਕੰਪਨੀ ਨੇ ਨੋਰਾ ਨੂੰ ਦਫ਼ਤਰ ਬੁਲਾਇਆ। ਕੰਪਨੀ ਨੇ ਇਸ ਨੂੰ ਗੁਪਤ ਰੱਖਿਆ ਤੇ ਨੋਰਾ ਨੂੰ ਮੀਟਿੰਗ ਦਾ ਬਹਾਨਾ ਬਣਾ ਕੇ ਦਫ਼ਤਰ ਸੱਦਿਆ। ਉਸ ਨੂੰ ਇਹ ਅੰਦਾਜ਼ਾ ਹੀ ਨਹੀਂ ਸੀ ਕਿ ਦਫ਼ਤਰ ਹੇਠਾਂ ਖ਼ੂਬਸੂਰਤ ਸਰਪ੍ਰਾਈਜ਼ ਉਸ ਦਾ ਇੰਤਜ਼ਾਰ ਕਰ ਰਿਹਾ ਹੈ। ਜਦ ‘ਦਿਲਬਰ’ ਗਰਲ ਦਫ਼ਤਰ ਪੁੱਜੀ ਤਾਂ 50 ਤੋਂ ਵੱਧ ਬੱਚੇ ਉਸ ਦੇ ਗਾਣੇ ‘ਤੇ ਥਿਰਕਦੇ ਹੋਏ ਸਾਹਮਣੇ ਆ ਗਏ। ਇਹ ਦੇਖ ਨੋਰਾ ਦੀ ਖ਼ੁਸ਼ੀ ਦਾ ਟਿਕਾਣਾ ਨਾ ਰਿਹਾ ਅਤੇ ਉਹ ਵੀ ਬੱਚਿਆਂ ਦੀ ਪੇਸ਼ਕਾਰੀ ਦਾ ਹਿੱਸਾ ਬਣ ਗਈ। ਨੋਰਾ ਨੇ ਨਾਲੇ ਡਾਂਸ ਕੀਤਾ ਤੇ ਨਾਲੇ ਸਭ ਦਾ ਧੰਨਵਾਦ ਵੀ ਕੀਤਾ।
‘ਦਿਲਬਰ ਦਿਲਬਰ…’ ਗਾਣੇ ਦੀ ਸੁਪਰਹਿੱਟ ਮਾਡਲ ਨੋਰਾ ਫ਼ਤੇਹੀ ਨੂੰ ਏਦਾਂ ਮਿਲਿਆ ਸਰਪ੍ਰਾਈਜ਼
ਏਬੀਪੀ ਸਾਂਝਾ | 06 Mar 2021 01:37 AM (IST)
ਨੋਰਾ ਦੀਆਂ ਦਿਲਕਸ਼ ਅਦਾਵਾਂ ਤੇ ਨ੍ਰਿਤ ਕਰਕੇ ਯੂਟਿਊਬ ਉੱਪਰ ਇਸ ਗਾਣੇ ਨੂੰ 100 ਕਰੋੜ ਵਿਊਜ਼ ਮਿਲ ਚੁੱਕੇ ਹਨ। ਇਸੇ ਖੁਸ਼ੀ ਵਿੱਚ ਮਿਊਜ਼ਿਕ ਕੰਪਨੀ ਨੇ ਨੋਰਾ ਨੂੰ ਦਫ਼ਤਰ ਬੁਲਾਇਆ।
nora_fatehi.