ਨਵੀਂ ਦਿੱਲੀ: 1 ਅਪ੍ਰੈਲ ਤੋਂ ਨਵਾਂ ਐਮੀਸ਼ਨ ਸਟੈਂਡਰਡ ਬੀਐਸ 6 ਪੂਰੇ ਦੇਸ਼ 'ਚ ਲਾਗੂ ਕੀਤਾ ਜਾ ਰਿਹਾ ਹੈ।ਅਜਿਹੇ 'ਚ ਹਰ ਤਰ੍ਹਾਂ ਦੇ ਵਾਹਨਾਂ ਦੀ ਕੀਮਤਾਂ ਵੀ ਵਧਣਗੀਆਂ। 1 ਅਪ੍ਰੈਲ ਤੋਂ ਸਾਰੇ ਨਵੇਂ ਬੀਐਸ 6 ਵਾਹਨ 8 ਤੋਂ 10 ਪ੍ਰਤੀਸ਼ਤ ਮਹਿੰਗੇ ਹੋ ਜਾਣਗੇ। ਇਸ ਦੇ ਨਾਲ ਹੀ ਦਸੰਬਰ 2019 'ਚ ਯਾਤਰੀ ਵਾਹਨਾਂ ਦੀ ਵਿਕਰੀ 'ਚ 3.11% ਦੀ ਗਿਰਾਵਟ ਦਰਜ ਕੀਤੀ ਗਈ ਹੈ।
ਇਸ ਤੋਂ ਇਲਾਵਾ ਵਪਾਰਕ ਵਾਹਨਾਂ ਦੀ ਵਿਕਰੀ ਅਤੇ ਦੋਪਹੀਆ ਵਾਹਨਾਂ ਦੀ ਵਿਕਰੀ ਵਿੱਚ ਵੀ ਦਸੰਬਰ 2019 ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਮੇਂ, ਦੇਸ਼ ਦੇ ਵਾਹਨ ਉਦਯੋਗ ਲਈ ਨਵਾਂ ਵਿੱਤੀ ਸਾਲ ਵੀ ਲਗਾਤਾਰ ਗਿਰਾਵਟ ਦੇ ਕਾਰਨ ਸੰਕਟ ਦਾ ਕਾਰਨ ਹੋ ਸਕਦਾ ਹੈ।
ਦਸੰਬਰ 2019 'ਚ ਘਰੇਲੂ ਬਜ਼ਾਰ ਵਿੱਚ ਯਾਤਰੀ ਵਾਹਨਾਂ ਦੀ ਵਿਕਰੀ ਦਸੰਬਰ 2018 ਦੇ ਮੁਕਾਬਲੇ 1.24 ਫੀਸਦ ਘੱਟ ਹੋਈ ਹੈ। ਦਸੰਬਰ 2019 'ਚ ਦੇਸ਼ ਵਿੱਚ ਕੁੱਲ 23,5786 ਯਾਤਰੀ ਵਾਹਨ ਵਿੱਕੇ, ਜਦੋਂਕਿ ਦਸੰਬਰ 2018 'ਚ 23,8753 ਯਾਤਰੀ ਵਾਹਨ ਵੇਚੇ ਗਏ। ਜੇ ਅਸੀਂ ਵਪਾਰਕ ਵਾਹਨਾਂ ਦੀ ਗੱਲ ਕਰੀਏ ਤਾਂ ਦਸੰਬਰ 2019 ਵਿੱਚ ਵਪਾਰਕ ਵਾਹਨਾਂ ਦੀ ਵਿਕਰੀ ਦਸੰਬਰ 2018 ਦੇ ਮੁਕਾਬਲੇ 12.32% ਘੱਟ ਗਈ।
ਦਸੰਬਰ 2019 ਵਿੱਚ ਦੇਸ਼ ਭਰ 'ਚ ਕੁੱਲ 66622 ਵਪਾਰਕ ਵਾਹਨ ਵਿੱਕੇ। ਜਦੋਂਕਿ ਦਸੰਬਰ 2018 'ਚ ਇਹ ਅੰਕੜਾ 75984 ਵਾਹਨਾਂ ਦਾ ਸੀ। ਜੇ ਦੋਪਹੀਆ ਵਾਹਨਾਂ ਦੀ ਗੱਲ ਕਰੀਏ ਤਾਂ ਦਸੰਬਰ 2019 'ਚ ਦੇਸ਼ ਵਿੱਚ ਦੋਪਹੀਆ ਵਾਹਨਾਂ ਦੀ ਵਿਕਰੀ 'ਚ 16.60% ਦੀ ਕਮੀ ਆਈ।
Car loan Information:
Calculate Car Loan EMI