Car subscription program Maruti Suzuki Mahindra Toyota Hyundai and Nissan


Car subscription program: ਕਾਰ ਖਰੀਦਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ, ਪਰ ਇਸ ਲਈ ਤੁਹਾਨੂੰ ਲੱਖਾਂ ਰੁਪਏ ਖਰਚ ਕਰਨੇ ਪੈਂਦੇ ਹਨ। ਅਜਿਹੇ 'ਚ ਜ਼ਿਆਦਾਤਰ ਕਾਰ ਕੰਪਨੀਆਂ ਨਵਾਂ ਬਿਜ਼ਨੈੱਸ ਮਾਡਲ ਲੈ ਕੇ ਆਈਆਂ ਹਨ, ਜਿਸ ਨੂੰ ਕਾਰ ਸਬਸਕ੍ਰਿਪਸ਼ਨ ਪ੍ਰੋਗਰਾਮ (car subscriptions) ਦਾ ਨਾਂ ਦਿੱਤਾ ਗਿਆ ਹੈ। ਇਸ ਸਕੀਮ ਦੀ ਖ਼ਾਸ ਗੱਲ ਇਹ ਹੈ ਕਿ ਇਸ ਨੂੰ ਚਲਾਉਣ ਲਈ ਤੁਹਾਨੂੰ ਕਾਰ ਖਰੀਦਣ ਦੀ ਲੋੜ ਨਹੀਂ ਹੈ। ਨਾ ਹੀ ਤੁਹਾਨੂੰ ਕਿਸੇ ਡਾਊਨ ਪੇਮੈਂਟ ਦਾ ਭੁਗਤਾਨ ਕਰਨਾ ਹੋਵਗਾ। ਤੁਹਾਡੇ ਤੋਂ ਸਿਰਫ਼ ਇੱਕ ਮਾਸਿਕ ਫੀਸ ਲਈ ਜਾਵੇਗੀ, ਜੋ ਵੱਖ-ਵੱਖ ਮਾਡਲਸ ਲਈ ਵੱਖ-ਵੱਖ ਹੈ।


ਮਹਿੰਦਰਾ ਨੇ ਹਾਲ ਹੀ 'ਚ ਆਪਣੇ ਸਾਰੇ ਪੈਸੇਂਜਰਸ ਵਹੀਕਲਸ ਲਈ ਸਬਸਕ੍ਰਿਪਸ਼ਨ ਮਾਡਲ ਲਾਂਚ ਕੀਤਾ ਹੈ। ਇਸ ਤੋਂ ਇਲਾਵਾ ਮਾਰੂਤੀ ਸੁਜ਼ੂਕੀ, ਟੋਇਟਾ ਕ੍ਰਿਲੋਸਕਰ ਮੋਟਰ, ਐਮਜੀ ਮੋਟਰ ਇੰਡੀਆ, ਹੁੰਡਈ ਤੇ ਨਿਸਾਨ ਵਰਗੀਆਂ ਹੋਰ ਕੰਪਨੀਆਂ ਇਸ ਮੈਂਬਰਸ਼ਿਪ ਪਲਾਨ ਤਹਿਤ ਗਾਹਕਾਂ ਨੂੰ ਪਹਿਲਾਂ ਹੀ ਆਪਣੀਆਂ ਕਾਰਾਂ ਦੀ ਪੇਸ਼ਕਸ਼ ਕਰ ਰਹੀਆਂ ਹਨ। ਇੱਥੇ ਅਸੀਂ ਤੁਹਾਨੂੰ ਉਨ੍ਹਾਂ ਸਾਰੇ ਵਾਹਨਾਂ ਦੀ ਸੂਚੀ ਦੱਸ ਰਹੇ ਹਾਂ ਜੋ ਤੁਸੀਂ ਕਾਰ ਸਬਸਕ੍ਰਿਪਸ਼ਨ ਪ੍ਰੋਗਰਾਮਾਂ ਰਾਹੀਂ ਖਰੀਦ ਸਕਦੇ ਹੋ।


Maruti Suzuki


ਮਾਰੂਤੀ ਸੁਜ਼ੂਕੀ ਭਾਰਤ 'ਚ ਸਭ ਤੋਂ ਵੱਡੀ ਕਾਰ ਨਿਰਮਾਤਾ ਹੈ ਤੇ ਆਪਣੀਆਂ ਯਾਤਰੀ ਕਾਰਾਂ ਨੂੰ ਸਿੱਧੇ ਵੇਚਣ ਤੋਂ ਇਲਾਵਾ ਇਹ Arena ਤੇ Nexa ਵਰਗੇ ਰਿਟੇਲ ਨੈੱਟਵਰਕਾਂ ਰਾਹੀਂ ਵੀ ਵੇਚਦੀ ਹੈ। ਮਾਰੂਤੀ ਸੁਜ਼ੂਕੀ ਦੀਆਂ ਕਾਰਾਂ ਨੂੰ 12 ਤੋਂ 48 ਮਹੀਨਿਆਂ ਤੱਕ ਸਬਸਕ੍ਰਾਈਬ ਕੀਤਾ ਜਾ ਸਕਦਾ ਹੈ। ਸਬਸਕ੍ਰਿਪਸ਼ਨ ਲਈ ਉਪਲੱਬਧ ਮਾਰੂਤੀ ਸੁਜ਼ੂਕੀ ਮਾਡਲਾਂ 'ਚ Baleno, Ciaz, Dzire, Ertiga, Ignis, Swift, S-Cross, Vitara Brezza, WagonR ਤੇ XL6 ਸ਼ਾਮਲ ਹਨ।


Hyundai


ਦੱਖਣੀ ਕੋਰੀਆ ਦੀ ਵਾਹਨ ਨਿਰਮਾਤਾ ਕੰਪਨੀ ਹੁੰਡਈ ਵੀ ਸਬਸਕ੍ਰਿਪਸ਼ਨ ਪ੍ਰੋਗਰਾਮ ਰਾਹੀਂ ਆਪਣੀਆਂ ਕਈ ਕਾਰਾਂ ਦੇ ਮਾਡਲ ਪੇਸ਼ ਕਰ ਰਹੀ ਹੈ। ਸਬਸਕ੍ਰਿਪਸ਼ਨ ਤਹਿਤ ਹੁੰਡਈ ਦੀ Santro, Elite i20, Aura, Grand i10 Nios, Venue, Creta, Verna ਤੇ Elantra ਦੇ ਚੋਣਵੇਂ ਟ੍ਰਿਮਸ ਉਪਲੱਬਧ ਹਨ। ਗਾਹਕ ਮਾਸਿਕ ਜਾਂ ਸਾਲਾਨਾ ਮੈਂਬਰਸ਼ਿੱਪ ਆਪਸ਼ਨ ਦੀ ਚੋਣ ਕਰ ਸਕਦੇ ਹਨ। ਸਬਸਕ੍ਰਿਪਸ਼ਨ ਪ੍ਰੋਗਰਾਮ ਦੀ 4 ਚਾਰ ਸਾਲ ਤਕ ਦੀ ਹੈ।


Mahindra


ਮਹਿੰਦਰਾ ਨੇ ਮੁੰਬਈ, ਪੁਣੇ, ਦਿੱਲੀ, ਨੋਇਡਾ, ਗੁਰੂਗ੍ਰਾਮ, ਬੰਗਲੁਰੂ, ਹੈਦਰਾਬਾਦ ਅਤੇ ਚੇਨਈ ਵਰਗੇ ਸ਼ਹਿਰਾਂ 'ਚ ਆਪਣੇ ਵਾਹਨਾਂ ਲਈ ਸਬਸਕ੍ਰਿਪਸ਼ਨ ਪਲਾਨ ਲਾਂਚ ਕੀਤੇ ਹਨ। ਇਸ ਸਕੀਮ ਤਹਿਤ ਘਰੇਲੂ ਕਾਰ ਕੰਪਨੀ ਦੇ XUV300, Scorpio, XUV500, Alturas G4, KUV100 ਅਤੇ Thar ਦੇ ਚੋਣਵੇਂ ਟ੍ਰਿਮਸ ਨੂੰ ਲਿਆ ਜਾ ਸਕਦਾ ਹੈ। ਮਹਿੰਦਰਾ ਗਾਹਕਾਂ ਨੂੰ ਘੱਟੋ-ਘੱਟ ਇੱਕ ਸਾਲ ਲਈ ਸਬਸਕ੍ਰਿਪਸ਼ਨ ਦੀ ਪੇਸ਼ਕਸ਼ ਦਿੰਦਾ ਹੈ। ਨਾਲ ਹੀ ਗਾਹਕ ਬਕਾਇਆ ਰਕਮ ਦਾ ਭੁਗਤਾਨ ਕਰਕੇ ਆਪਣੀ ਗਾਹਕੀ ਦੀ ਮਿਆਦ ਪੂਰੀ ਕਰਨ ਤੋਂ ਬਾਅਦ ਗੱਡੀ ਨੂੰ ਖਰੀਦ ਵੀ ਸਕਦੇ ਹਨ।


MG Motor India


ਐਮਜੀ ਮੋਟਰ ਇੰਡੀਆ ਸਬਸਕ੍ਰਿਪਸ਼ਨ ਲਈ Hector, Gloster ਤੇ ZS EV ਦੇ ਸਾਰੇ ਵੇਰੀਐਂਟਸ ਦੀ ਪੇਸ਼ਕਸ਼ ਕਰਦਾ ਹੈ। ਬ੍ਰਿਟਿਸ਼ ਕਾਰ ਕੰਪਨੀ ਭਾਰ 'ਚ ਇਕਲੌਤੀ ਆਟੋਮੇਕਰ ਹੈ, ਜੋ ਆਪਣੇ MG Subcribe ਪ੍ਰੋਗਰਾਮ ਦੇ ਤਹਿਤ ਗਾਹਕੀ ਲਈ ਇਲੈਕਟ੍ਰਿਕ ਕਾਰਾਂ ਦਾ ਆਫ਼ਰ ਕਰਦੀ ਹੈ। ਕੰਪਨੀ ਵਿਅਕਤੀਗਤ ਖਰੀਦਦਾਰਾਂ ਤੇ ਕਾਰਪੋਰੇਟ ਖਰੀਦਦਾਰਾਂ ਦੋਵਾਂ ਲਈ ਆਪਣਾ ਮੈਂਬਰਸ਼ਿੱਪ ਪ੍ਰੋਗਰਾਮ ਆਫ਼ਰ ਕਰਦੀ ਹੈ। ਮੈਂਬਰਸ਼ਿਪ ਦੀ ਮਿਆਦ 5 ਸਾਲ ਤਕ ਲਈ ਹੈ।


Toyota Kirloskar Motor


ਟੋਇਟਾ ਕਿਰਲੋਸਕਰ ਮੋਟਰ ਸਬਸਕ੍ਰਿਪਸ਼ਨ ਲਈ Glanza, Yaris, Innova Crysta, Fortuner, Urban Cruiser, Camry Hybrid ਵਰਗੇ ਮਾਡਲ ਪੇਸ਼ ਕਰਦੀ ਹੈ। ਕੰਪਨੀ 12 ਮਹੀਨਿਆਂ ਦੀ ਘੱਟੋ-ਘੱਟ ਮਿਆਦ ਲਈ ਆਪਣਾ ਸਬਸਕ੍ਰਿਪਸ਼ਨ ਪ੍ਰੋਗਰਾਮ ਆਫ਼ਰ ਕਰਦੀ ਹੈ। ਇਸ ਨੂੰ ਇੱਕ ਸਾਲ ਪੂਰਾ ਹੋਣ ਤੋਂ ਬਾਅਦ ਵਧਾਇਆ ਜਾ ਸਕਦਾ ਹੈ।


Nissan


ਸਬਸਕ੍ਰਿਪਸ਼ਨ ਪਲਾਨ ਆਫ਼ਰ ਕਰਨ ਵਾਲੀ ਇਕ ਹੋਰ ਕੰਪਨੀ ਨਿਸਾਨ ਹੈ, ਜਿਸ ਦੀ Kicks, Magnite ਅਤੇ Datsun RediGo ਵਰਗੀਆਂ ਕਾਰਾਂ ਇਸ ਤਹਿਤ ਲਈਆਂ ਜਾ ਸਕਦੀਆਂ ਹਨ। ਜਾਪਾਨੀ ਆਟੋਮੇਕਰ ਆਪਣੇ ਗਾਹਕਾਂ ਨੂੰ ਆਪਣੇ ਸਬਸਕ੍ਰਿਪਸ਼ਨ ਪ੍ਰੋਗਰਾਮ ਰਾਹੀਂ ਵਾਹਨ ਖਰੀਦਣ ਤੋਂ ਪਹਿਲਾਂ ਇੱਕ ਲੰਬਾ ਐਕਸਪੀਰਿਐਂਸ ਪ੍ਰਦਾਨ ਕਰਦੀ ਹੈ।



ਇਹ ਵੀ ਪੜ੍ਹੋ: ਹੁਣ ਥਾਣਿਆਂ 'ਚ ਨਹੀਂ ਹੋਣਗੇ ਗਲਤ ਕੰਮ! ਹਰਿਆਣਾ 'ਚ 1 ਅਪ੍ਰੈਲ ਤੇ ਪੰਜਾਬ 'ਚ 10 ਮਈ ਤੋਂ 24 ਘੰਟੇ ਸੀਸੀਟੀਵੀ ਨਿਗਰਾਨੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


Car loan Information:

Calculate Car Loan EMI