Car Tyre Stepney Change: ਕਾਰ 'ਚ ਸਫਰ ਕਰਦੇ ਸਮੇਂ ਆਪਣੇ ਨਾਲ ਟੂਲ ਕਿੱਟ ਦਾ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਤੁਸੀਂ ਲੰਬੇ ਸਫਤ 'ਤੇ ਹੋ ਜਿੱਥੇ ਲੰਬੀ ਦੂਰੀ ਤੱਕ ਕੋਈ ਟਾਇਰ ਪੰਕਚਰ ਰਿਪੇਅਰ ਕਰਨ ਵਾਲਾ ਨਹੀਂ ਹੈ ਤੇ ਤੁਹਾਡੀ ਕਾਰ ਦਾ ਟਾਇਰ ਪੰਕਚਰ ਹੋ ਜਾਂਦਾ ਹੈ ਤਾਂ ਟੂਲ ਕਿੱਟ ਦੀ ਮਦਦ ਨਾਲ ਤੁਸੀਂ ਕਾਰ ਵਿੱਚ ਤੁਹਾਡਾ ਆਪਣਾ ਸਟੈਪਨੀ ਟਾਇਰ ਫਿੱਟ ਕਰ ਸਕਦਾ ਹੈ। ਇਹ ਕਿਵੇਂ ਕੀਤਾ ਜਾ ਸਕਦਾ ਹੈ, ਇਸ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ-



ਜੇਕਰ ਤੁਹਾਡੀ ਕਾਰ ਦਾ ਟਾਇਰ ਪੰਕਚਰ ਹੋ ਗਿਆ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੀ ਕਾਰ ਨੂੰ ਸੜਕ ਦੇ ਕਿਨਾਰੇ ਲਗਾਓ ਤਾਂ ਜੋ ਉਥੋਂ ਆਉਣ ਵਾਲੇ ਲੋਕਾਂ ਨੂੰ ਤੁਹਾਡੇ ਕਾਰਨ ਪ੍ਰੇਸ਼ਾਨੀ ਨਾ ਹੋਵੇ। ਆਪਣੀ ਕਾਰ ਦੇ ਸਾਰੇ ਚਾਰ Indicators ਚਲਾ ਦਿਓ ਤਾਂ ਜੋ ਹੋਰ ਲੋਕ ਜੋ ਲੰਘ ਰਹੇ ਹਨ ਸਾਵਧਾਨ ਰਹਿਣ ਅਤੇ ਤੁਹਾਡੇ ਤੋਂ ਥੋੜ੍ਹੀ ਦੂਰੀ ਤੋਂ ਬਣਾ ਕੇ ਲੰਘਣ। ਇਸ ਤੋਂ ਬਾਅਦ, ਤੁਸੀਂ ਆਪਣੇ ਸਟੈਪਨੀ ਟਾਇਰ ਨੂੰ ਬਾਹਰ ਕੱਢ ਦਿਓ ਅਤੇ ਨਾਲ ਹੀ ਟੂਲਬਾਕਸ ਜਿਸ ਵਿੱਚ ਜੈਕ, ਸਪੈਨ ਆਦਿ ਵਰਗੇ ਉਪਕਰਣ ਹੁੰਦੇ ਹਨ, ਨੂੰ ਵੀ ਬਾਰਹ ਕੱਢੋ।

ਹੁਣ ਜੈਕ ਦੀ ਵਰਤੋਂ ਕਰਕੇ, ਆਪਣੀ ਕਾਰ ਨੂੰ ਉਸ ਪਾਸੇ ਤੋਂ ਚੁੱਕੋ ਜਿੱਥੇ ਟਾਇਰ ਪੰਕਚਰ ਹੋਇਆ ਹੈ। ਇਸ ਵਿੱਚ ਤੁਹਾਨੂੰ ਇੱਕ ਤੋਂ 2 ਮਿੰਟ ਲੱਗ ਸਕਦੇ ਹਨ। ਇਸ ਤੋਂ ਬਾਅਦ, ਜਦੋਂ ਤੁਹਾਡਾ ਟਾਇਰ ਹਵਾ ਵਿੱਚ ਉੱਠਦਾ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਹੁਣ ਇਸਨੂੰ ਬਾਹਰ ਕੱਢਿਆ ਜਾ ਸਕਦਾ ਹੈ, ਤਾਂ ਪਾਨੇ ਦੀ ਮਦਦ ਨਾਲ ਆਪਣੇ ਟਾਇਰ ਦਾ ਨਟ ਬੋਲਟ ਖੋਲ੍ਹੋ ਅਤੇ ਟਾਇਰ ਨੂੰ ਵਾਹਨ ਤੋਂ ਬਾਹਰ ਕੱਢੋ। ਇਸ ਤੋਂ ਬਾਅਦ, ਸਟੈਪਨੀ ਟਾਇਰ ਨੂੰ ਪਿਛਲੇ ਟਾਇਰ ਦੀ ਥਾਂ 'ਤੇ ਉਸੇ ਤਰ੍ਹਾਂ ਬਦਲੋ ਜਿਵੇਂ ਕਿ ਇਹ ਜੁੜਿਆ ਹੋਇਆ ਸੀ।


ਇਹ ਵੀ ਪੜ੍ਹੋ: iPhone Tips : ਇਨ੍ਹਾਂ 5 ਆਸਾਨਾ ਤਰੀਕਿਆਂ ਜਾਣੋ ਤੁਹਾਡਾ iPhone ਅਸਲੀ ਹੈ ਜਾਂ ਨਕਲੀ

ਇਸ ਤੋਂ ਬਾਅਦ, ਨਟ ਬੋਲਟ ਜੋ ਤੁਸੀਂ ਉਤਾਰੇ ਸੀ, ਵਾਪਸ ਲਗਾ ਦਿਓ। ਇੱਥੇ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਜਦੋਂ ਤੁਸੀਂ ਨਟ ਬੋਲਟ ਲਗਾਉਂਦੇ ਹੋ, ਤਾਂ ਇਹ ਯਕੀਨੀ ਬਣਾਓ ਕਿ ਉਹ ਇੰਨੇ ਟਾਈਟ ਹੋਣ ਤਾਂ ਕਿ ਜਦੋਂ ਵਾਹਨ ਚਲਦਾ ਹੋਵੇ ਤਾਂ ਉਹ ਢਿੱਲੇ ਨਾ ਹੋਣ। ਜੇਕਰ ਅਜਿਹਾ ਹੁੰਦਾ ਹੈ ਤਾਂ ਹਾਦਸਾ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਇਸ ਤੋਂ ਬਾਅਦ ਤੁਸੀਂ ਆਪਣੀ ਕਾਰ ਨੂੰ ਜੈੱਕ ਤੋਂ ਬਾਹਰ ਕੱਢ ਲਓ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904


 



Car loan Information:

Calculate Car Loan EMI