Car Washing Rule in Gurugram: ਜੇ ਤੁਸੀਂ ਸਾਫ਼ ਪਾਣੀ ਨਾਲ ਕਾਰ ਧੋ ਰਹੇ ਹੋ, ਤਾਂ ਸਾਵਧਾਨ ਹੋ ਜਾਓ, ਕਿਉਂਕਿ ਅਜਿਹਾ ਕਰਨ ਲਈ ਤੁਹਾਨੂੰ ਭਾਰੀ ਜੁਰਮਾਨਾ ਭਰਨਾ ਪੈ ਸਕਦਾ ਹੈ। ਗੁਰੂਗ੍ਰਾਮ ਨਗਰ ਨਿਗਮ ਨੇ ਸਾਫ ਪਾਣੀ ਦੀ ਬਰਬਾਦੀ ਕਰਨ ਵਾਲਿਆਂ ਨੂੰ ਰੋਕਣ ਲਈ ਇਹ ਫੈਸਲਾ ਲਿਆ ਹੈ, ਤਾਂ ਜੋ ਗੁਰੂਗ੍ਰਾਮ ਦੇ ਜ਼ਿਆਦਾਤਰ ਹਿੱਸਿਆਂ ਦੀ ਪਾਣੀ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। ਬੈਂਗਲੁਰੂ 'ਚ ਵੀ ਸਾਫ ਪਾਣੀ ਨਾਲ ਕਾਰਾਂ ਧੋਣ ਵਾਲਿਆਂ 'ਤੇ 5,000 ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।
ਕੀ ਹੈ ਨਵਾਂ ਨਿਯਮ ?
ਗੁਰੂਗ੍ਰਾਮ ਦੀ ਸਿਵਲ ਬਾਡੀ ਨੇ ਗੁਰੂਗ੍ਰਾਮ ਵਾਸੀਆਂ ਨੂੰ ਸਵੇਰੇ 5 ਵਜੇ ਤੋਂ ਸਵੇਰੇ 9 ਵਜੇ ਤੱਕ ਆਪਣੇ ਵਾਹਨ ਪੀਣ ਵਾਲੇ ਪਾਣੀ ਨਾਲ ਨਾ ਧੋਣ ਲਈ ਕਿਹਾ ਹੈ। ਇਸ ਦੇ ਨਾਲ ਹੀ ਇਹ ਸੂਚਨਾ ਵੀ ਜਾਰੀ ਕੀਤੀ ਗਈ ਹੈ ਕਿ ਜੇਕਰ ਕੋਈ ਵਿਅਕਤੀ ਇਸ ਨਿਯਮ ਦੀ ਪਾਲਣਾ ਨਹੀਂ ਕਰਦਾ ਤਾਂ ਨਗਰ ਨਿਗਮ ਉਸ ਵਿਅਕਤੀ ਨੂੰ ਪੰਜ ਹਜ਼ਾਰ ਰੁਪਏ ਜੁਰਮਾਨਾ ਲਗਾਏਗਾ।
ਇਸ ਦੇ ਨਾਲ ਹੀ ਜੇਕਰ ਕੋਈ ਇੱਕ ਵਾਰੀ ਬਾਅਦ ਇਸ ਕਾਨੂੰਨ ਨੂੰ ਤੋੜਦਾ ਹੈ ਤਾਂ ਉਸ ਵਿਅਕਤੀ ਦੇ ਘਰ ਦਾ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਵਿਅਕਤੀ ਨੂੰ 5000 ਰੁਪਏ ਹੋਰ ਜੁਰਮਾਨੇ ਵਜੋਂ ਅਦਾ ਕਰਨੇ ਪੈਣਗੇ ਅਤੇ ਪਾਣੀ ਦਾ ਕੁਨੈਕਸ਼ਨ ਲੈਣ ਲਈ 1000 ਰੁਪਏ ਵੱਖਰੇ ਤੌਰ 'ਤੇ ਅਦਾ ਕਰਨੇ ਪੈਣਗੇ।
ਪਾਣੀ ਨੂੰ ਬਚਾਉਣ ਲਈ ਠੋਸ ਕਦਮ
ਗੁਰੂਗ੍ਰਾਮ ਨਗਰ ਨਿਗਮ ਦੇ ਅਨੁਸਾਰ, ਸਪਲਾਈ ਲਾਈਨ ਵਿੱਚ ਮੋਟਰਾਂ ਅਤੇ ਪੰਪਾਂ ਨੂੰ ਲਗਾਤਾਰ ਲਗਾਏ ਜਾਣ ਕਾਰਨ ਗੁਰੂਗ੍ਰਾਮ ਦੇ ਕਈ ਖੇਤਰਾਂ ਵਿੱਚ ਪਾਣੀ ਦੀ ਕਮੀ ਹੈ। ਗੁਰੂਗ੍ਰਾਮ ਮਿਊਂਸੀਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਨਰਹਰੀ ਸਿੰਘ ਨੇ ਕਿਹਾ ਕਿ ਨਗਰ ਨਿਗਮ ਪੂਰੇ ਗੁਰੂਗ੍ਰਾਮ ਵਿਚ ਗੈਰ-ਕਾਨੂੰਨੀ ਕਾਰ ਵਾਸ਼ਿੰਗ ਸੈਂਟਰਾਂ ਦਾ ਪਤਾ ਲਾ ਰਿਹਾ ਹੈ। ਨਗਰ ਨਿਗਮ ਦਾ ਉਦੇਸ਼ ਇਨ੍ਹਾਂ ਕੇਂਦਰਾਂ ਦਾ ਪਤਾ ਲਗਾਉਣਾ ਅਤੇ ਇਨ੍ਹਾਂ ਨੂੰ ਬੰਦ ਕਰਨਾ ਹੈ। ਇਸ ਦੇ ਨਾਲ ਹੀ ਇਨ੍ਹਾਂ ਕਾਰ ਵਾਸ਼ਿੰਗ ਸੈਂਟਰਾਂ ਦੇ ਪਾਣੀ ਦੇ ਕੁਨੈਕਸ਼ਨ ਵੀ ਕੱਟ ਦਿੱਤੇ ਜਾਣਗੇ।
ਕਰਨਾਟਕ ਜਲ ਸਪਲਾਈ ਅਤੇ ਸੀਵਰ ਬੋਰਡ ਨੇ ਮਾਰਚ 2024 ਵਿੱਚ ਹੀ ਇਸ ਨਿਯਮ ਨੂੰ ਲਾਗੂ ਕੀਤਾ ਸੀ। ਹਾਲ ਹੀ 'ਚ ਕਰਨਾਟਕ ਦੀ ਰਾਜਧਾਨੀ ਬੈਂਗਲੁਰੂ 'ਚ ਪਾਣੀ ਦੀ ਕਮੀ ਹੋਣ ਦੀ ਖਬਰ ਆਈ ਸੀ। ਬੈਂਗਲੁਰੂ 'ਚ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਇਸ ਦੇ ਲਈ ਉੱਥੋਂ ਦੀ ਨਗਰ ਨਿਗਮ ਨੇ ਪੀਣ ਵਾਲੇ ਪਾਣੀ ਨਾਲ ਕਾਰਾਂ ਧੋਣ 'ਤੇ 5,000 ਰੁਪਏ ਜੁਰਮਾਨਾ ਲਗਾਉਣ ਦਾ ਐਲਾਨ ਕੀਤਾ ਅਤੇ ਇਸ ਨਿਯਮ ਨੂੰ ਲਾਗੂ ਕੀਤਾ ਗਿਆ।
Car loan Information:
Calculate Car Loan EMI