ਨਵੀਂ ਦਿੱਲੀ: ਇਨ੍ਹਾਂ ਦਿਨੀਂ ਜੇ ਤੁਸੀਂ ਵੀ 15 ਸਾਲ ਪੁਰਾਣਾ ਵਹੀਕਲ ਚਲਾ ਰਹੇ ਹੋ ਤਾਂ ਉਹ ਤੁਹਾਨੂੰ ਕੰਗਾਲ ਕਰ ਸਕਦਾ ਹੈ। ਇੱਕ ਤਾਂ ਇੰਨੇ ਪੁਰਾਣੇ ਵਹੀਕਲਜ਼ ਦੀ ਮੈਨਟੇਂਸ ਅਤੇ ਦੁਬਾਰਾ ਰਜਿਸਟ੍ਰੇਸ਼ਨ ‘ਤੇ 25 ਗੁਣਾ ਜ਼ਿਆਦਾ ਲੱਗਣ ਵਾਲੀ ਕੀਮਤ ਇੱਕ ਨਵੇਂ ਵਾਹਨ ਤੋਂ ਜ਼ਿਆਦਾ ਮਹਿੰਗੀ ਪੈ ਸਕਦੀ ਹੈ। ਇੱਕ ਰਿਪੋਰਟ ਮੁਤਾਬਕ ਸੜਕ ਆਵਾਜਾਈ ਮੰਤਰਾਲੇ ਦੇ ਵਲੰਟੀਅਰ ਸਕ੍ਰੈਪਿੰਗ ਆਫਰਜੇਕਰ ਸਰਕਾਰ ਵੱਲੋਂ ਮੰਨ ਲਿਆ ਗਿਆ ਤਾਂ ਤੁਹਾਨੂੰ ਵਹੀਕਲ ਦੀ ਦੋਬਾਰਾ ਰਜਿਸਟਰੀ ਕਰਾਉਣ ਲਈ 25 ਗੁਣਾ ਜ਼ਿਆਦਾ ਕੀਤਮ ਦੇਣੀ ਪਵੇਗੀ। ਖ਼ਬਰ ਹੈ ਕਿ ਸੜਕ ਆਵਾਜਾਈ ਮੰਤਰਾਲਾ ਨੇ ਪ੍ਰਸਤਾਅ ਦਿੱਤਾ ਹੈ ਕਿ ਉਹ ਪੁਰਾਣੇ ਨਿੱਜੀ ਵਾਹਨਾਂ ਦੀ ਦੁਬਾਰਾ ਰਜਿਸਟਰੀ ਕਰਾਉਣ ਦੀ ਫੀਸ ‘ਚ 25 ਫੀਸਦ ਦਾ ਵਾਧਾ ਕੀਤਾ ਜਾਵੇ। ਪੁਰਾਣੇ ਕਮਰਸ਼ਿਅਲ ਵਾਹਨਾਂ ਦੀ ਸਾਲਾਨਾ ਫਿਟਨੈਸ ਦੀ ਫੀਸ 125 ਫੀਸਦ ਤਕ ਵਧ ਜਾਵੇਗੀ। ਅਜਿਹੇ ‘ਚ ਸਾਰੇ ਵਿਭਾਗਾਂ ਨੂੰ ਮਿਨੀਸਟਰੀ ਦੇ ਇਸ ਬਾਰੇ ਪਾਲਸੀ ਦੇ ਪੇਪਰ ਭੇਜ ਰਾਏ ਮੰਗੀ ਹੈ। ਸਰਕਾਰ ਇਸ ਨਿਯਮ ਨੂੰ 2020 ਦੇ ਮੱਧ ‘ਚ ਲਾਗੂ ਕਰ ਸਕਦੀ ਹੈ। ਨਵਾਂ ਨਿਯਮ ਲਾਗੂ ਹੁੰਦਾ ਹੈ ਤਾਂ 15 ਸਾਲ ਪੁਰਾਣੇ ਨਿੱਜੀ ਵਾਹਨ ਦੀ ਸਿਰਫ ਰੀ-ਰਜਿਸਟ੍ਰੇਸ਼ਨ ਫੀਸ ‘ਚ ਇਜ਼ਾਫਾ ਕੀਤਾ ਜਾਵੇਗਾ। ਜਦਕਿ ਮੇਨਟੇਨੈਂਸ ਸਰਟੀਫਿਕੇਟ ਫੀਸ ‘ਚ ਕੰਪਨੀ ਕੋਈ ਵਾਧਾ ਨਹੀਂ ਕਰੇਗੀ। ਦੱਸ ਦਈਏ ਕਿ ਨਵਾਂ ਰਜਿਸਟ੍ਰੇਸ਼ਨ ਨਿੱਜੀ ਵਾਹਨਾਂ ‘ਤੇ ਪੰਜ ਸਾਲ ਦੇ ਲਈ ਵੈਲਿਡ ਹੁੰਦਾ ਹੈ।

Car loan Information:

Calculate Car Loan EMI