ਨਵੀਂ ਦਿੱਲੀ: ਕਾਰ ਖਰੀਦਣ ਵੇਲੇ ਸਾਡੇ ਮਨ ਵਿੱਚ ਦੋ ਚੀਜ਼ਾਂ ਸਭ ਤੋਂ ਪਹਿਲਾਂ ਆਉਂਦੀਆਂ ਹਨ। ਇੱਕ ਮਾਈਲੇਜ਼ ਤੇ ਦੂਜਾ ਬਜਟ। ਅੱਜ ਅਸੀਂ ਤੁਹਾਨੂੰ ਅਜਿਹੀਆਂ ਕਾਰਾਂ ਬਾਰੇ ਦੱਸਾਂਗੇ ਜੋ ਘੱਟ ਬਜਟ ਵਿੱਚ ਵਧੀਆ ਮਾਈਲੇਜ਼ ਦਿੰਦੀਆਂ ਹਨ।


Renault Kwid

ਇੰਜਨ ਤੇ ਪਾਵਰ ਦੇ ਮਾਮਲੇ 'ਚ ਰੈਨੋ ਕਵਿਡ 'ਚ 799 ਸੀਸੀ ਦਾ ਇੰਜਨ ਹੈ ਜੋ 5678 ਆਰਪੀਐਮ 'ਤੇ 54 ਐਚਪੀ ਦੀ ਪਾਵਰ ਤੇ 4386 ਆਰਪੀਐਮ 'ਤੇ 72 ਐਨਐਮ ਦਾ ਟਾਰਕ ਜਨਰੇਟ ਕਰਦਾ ਹੈ। ਇਸ ਦੀ ਸੀਟਿੰਗ ਕੈਪੇਸਿਟੀ 5 ਸੀਟਰ ਹੈ। ਗ੍ਰਾਉਂਡ ਕਲੀਅਰੈਂਸ 180 ਐਮਐਮ, ਵ੍ਹੀਲਬੇਸ 2422 ਐਮਐਮ ਤੇ ਫਿਊਲ ਟੈਂਕ 28 ਲੀਟਰ ਦਾ ਹੈ। ਇਸ ਦੀ ਸ਼ੁਰੂਆਤੀ ਐਕਸ ਸ਼ੋਅਰੂਮ ਕੀਮਤ 2,92,290 ਰੁਪਏ ਹੈ।

Maruti Suzuki Alto

ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੀ ਆਲਟੋ ਦੀ ਸ਼ੁਰੂਆਤੀ ਕੀਮਤ 2.94 ਲੱਖ ਰੁਪਏ ਹੈ। ਜੇ ਇਸ ਦੇ ਮਾਈਲੇਜ ਦੀ ਗੱਲ ਕਰੀਏ ਤਾਂ ਇਹ 22.05 ਕਿਲੋਮੀਟਰ ਪ੍ਰਤੀ ਲੀਟਰ ਤੱਕ ਮਾਈਲੇਜ ਦਿੰਦੀ ਹੈ। ਇਸ ਕਾਰ 'ਚ 796 ਸੀਸੀ ਦਾ ਇੰਜਨ ਲਗਾਇਆ ਗਿਆ ਹੈ।

Maruti Suzuki WagonR

ਮਾਰੂਤੀ ਸੁਜ਼ੂਕੀ ਦੀ ਇਕ ਹੋਰ ਕਾਰ ਇਸ ਸੂਚੀ ‘ਚ ਸ਼ਾਮਲ ਕੀਤੀ ਗਈ ਹੈ। ਵੈਗਨਆਰ ਦੀ ਕੀਮਤ 4.45 ਲੱਖ ਰੁਪਏ ਹੈ। ਇਹ ਮਾਡਲ 21.79 ਕਿਲੋਮੀਟਰ ਪ੍ਰਤੀ ਲੀਟਰ ਦੀ ਮਾਈਲੇਜ ਦਿੰਦਾ ਹੈ।

ਕਿਸਾਨਾਂ, ਸਰਪੰਚਾਂ ਤੇ ਪੰਚਾਇਤਾਂ ਲਈ ਕਾਰਾਂ 'ਤੇ ਸਪੈਸ਼ਲ ਡਿਸਕਾਊਂਟ

Maruti Suzuki S-Presso

ਮਾਰੂਤੀ ਤੋਂ ਇਸ ਮਾਈਕਰੋ ਐਸਯੂਵੀ ਦੀ ਸ਼ੁਰੂਆਤੀ ਕੀਮਤ 3.70 ਲੱਖ ਰੁਪਏ ਹੈ। ਇਸ ਦੇ STD ਤੇ LXi ਵੇਰੀਐਂਟ 21.4 kmpl ਅਤੇ VXi, VXI+ ਵੇਰੀਐਂਟ 21.7 kmpl ਮਾਈਲੇਜ ਦਿੰਦੀ ਹੈ।

Datsun redi-GO

ਜੇ ਤੁਹਾਡਾ ਬਜਟ ਬਹੁਤ ਘੱਟ ਹੈ ਤਾਂ ਡੈਟਸਨ ਰੈਡੀ ਗੋ ਤੁਹਾਡੇ ਲਈ ਸਭ ਤੋਂ ਵਧੀਆ ਵਿਕਲਪ ਹੈ। ਇਸ ਡੈਟਸਨ ਮਾਡਲ ਦੀ ਸ਼ੁਰੂਆਤੀ ਕੀਮਤ 2.83 ਲੱਖ ਰੁਪਏ ਹੈ। ਇਹ ਕਾਰ 22 ਕਿਲੋਮੀਟਰ ਪ੍ਰਤੀ ਲੀਟਰ ਦਾ ਮਾਈਲੇਜ ਦਿੰਦੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

Car loan Information:

Calculate Car Loan EMI