Summer Self Care: ਸਾਫ਼-ਸਫ਼ਾਈ ਬਣਾਈ ਰੱਖਣ ਤੇ ਕੋਰੋਨਾ ਤੋਂ ਬਚਣ ਲਈ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਬਹੁਤ ਜ਼ਰੂਰੀ ਹੋ ਗਈ ਹੈ। ਖ਼ਾਸਕਰ ਕੋਰੋਨਾ ਦੇ ਆਉਣ ਤੋਂ ਬਾਅਦ ਦਿਨ 'ਚ ਸੈਂਕੜੇ ਵਾਰ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨ ਦੀ ਲੋੜ ਪੈ ਜਾਂਦੀ ਹੈ। ਅਜਿਹੀ ਸਥਿਤੀ 'ਚ ਸਫ਼ਰ ਕਰਦੇ ਸਮੇਂ ਤੁਸੀਂ ਆਪਣੀ ਕਾਰ 'ਚ ਹੈਂਡ ਸੈਨੀਟਾਈਜ਼ਰ ਦੀ ਬੋਤਲ ਵੀ ਜ਼ਰੂਰ ਰੱਖੀ ਹੋਵੇਗੀ। ਇਹ ਵੀ ਬਹੁਤ ਜ਼ਰੂਰੀ ਹੈ ਪਰ ਸਰਦੀਆਂ ਤੇ ਬਰਸਾਤ ਦੇ ਮੌਸਮ ਦੀ ਤਰ੍ਹਾਂ ਗਰਮੀਆਂ ਦੇ ਮੌਸਮ 'ਚ ਇਸ ਸ਼ੀਸ਼ੀ ਨੂੰ ਕਾਰ ਅੰਦਰ ਨਾ ਛੱਡੋ। ਖ਼ਾਸ ਤੌਰ 'ਤੇ ਜਦੋਂ ਤੁਸੀਂ ਤੇਜ਼ ਧੁੱਪ 'ਚ ਖੁੱਲ੍ਹੇ ਅਸਮਾਨ ਹੇਠ ਆਪਣੀ ਕਾਰ ਪਾਰਕ ਕਰ ਰਹੇ ਹੋਵੋ।

ਸਭ ਤੋਂ ਪਹਿਲਾਂ ਇਹ ਗਲਤਫ਼ਹਿਮੀ ਦੂਰ ਕਰੋ ਕਿ ਜੇਕਰ ਹੈਂਡ ਸੈਨੀਟਾਈਜ਼ਰ ਨੂੰ ਕਾਰ 'ਚ ਛੱਡ ਦਿੱਤਾ ਜਾਵੇ ਤਾਂ ਅੱਗ ਲੱਗ ਜਾਂਦੀ ਹੈ ਪਰ ਅਜਿਹਾ ਕਰਨ ਨਾਲ ਤੁਹਾਡੀ ਕਾਰ ਯਕੀਨੀ ਤੌਰ 'ਤੇ ਖ਼ਤਰੇ ਦੇ ਖੇਤਰ 'ਚ ਆ ਜਾਂਦੀ ਹੈ, ਕਿਉਂਕਿ ਗਰਮੀ ਕਾਰਨ ਇਹ ਸੈਨੀਟਾਈਜ਼ਰ ਗੱਡੀ 'ਚ ਫੈਲ ਸਕਦਾ ਹੈ। ਅਜਿਹੀ ਸਥਿਤੀ 'ਚ ਜੇ ਵਾਹਨ ਦੇ ਆਲੇ-ਦੁਆਲੇ ਦੇ ਖੇਤਰ 'ਚ ਥੋੜ੍ਹੀ ਜਿਹੀ ਸਪਾਰਕਿੰਗ ਹੁੰਦੀ ਹੈ ਤਾਂ ਇਹ ਅੱਗ ਫੜਨ ਲਈ ਬਹੁਤ ਸੰਵੇਦਨਸ਼ੀਲ ਹੋ ਜਾਂਦੀ ਹੈ।

ਖ਼ਤਰਾ ਬਣ ਸਕਦੀ ਬੋਤਲਯੂਨਾਈਟਿਡ ਸਟੇਟਸ ਫ਼ਾਇਰ ਬ੍ਰਿਗੇਡ ਵੱਲੋਂ ਜਾਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਤੁਹਾਡੀ ਕਾਰ 'ਚ ਰੱਖੀ ਕੋਈ ਵੀ ਪਾਰਦਰਸ਼ੀ ਬੋਤਲ, ਜਿਸ 'ਚ ਪਾਰਦਰਸ਼ੀ ਤਰਲ ਪਦਾਰਥ ਭਰਿਆ ਹੁੰਦਾ ਹੈ, ਤੁਹਾਡੀ ਕਾਰ ਨੂੰ ਅੱਗ ਪ੍ਰਤੀ ਬਹੁਤ ਸੰਵੇਦਨਸ਼ੀਲ ਬਣਾ ਦਿੰਦਾ ਹੈ। ਭਾਵੇਂ ਤੁਹਾਡੀ ਕਾਰ 'ਚ ਰੱਖੀ ਬੋਤਲ ਪਾਣੀ ਨਾਲ ਭਰੀ ਹੋਵੇ। ਅਜਿਹਾ ਰਿਫਲੈਕਸ਼ਨ ਕਾਰਨ ਹੁੰਦਾ ਹੈ।

ਪਰ ਜਦੋਂ ਤੁਸੀਂ ਆਪਣੀ ਕਾਰ 'ਚ ਹੈਂਡ ਸੈਨੀਟਾਈਜ਼ਰ ਦੀ ਬੋਤਲ ਛੱਡਦੇ ਹੋ ਤਾਂ ਇਸ 'ਚ ਮੌਜੂਦ ਅਲਕੋਹਲ ਦੁਰਘਟਨਾ ਦੀ ਸੰਭਾਵਨਾ ਨੂੰ ਕਈ ਗੁਣਾ ਵਧਾ ਦਿੰਦਾ ਹੈ। ਬ੍ਰਿਟੇਨ ਸਥਿੱਤ ਵੈਸਟਰਨ ਲੇਕ ਫ਼ਾਇਰ ਬ੍ਰਿਗੇਡ ਵੱਲੋਂ ਇਹ ਵੀ ਕਿਹਾ ਗਿਆ ਕਿ ਸਾਰੇ ਲੋਕਾਂ ਦਾ ਇਸ ਪ੍ਰਤੀ ਸੁਚੇਤ ਹੋਣਾ ਜ਼ਰੂਰੀ ਹੈ ਤਾਂ ਜੋ ਹਾਦਸਿਆਂ ਨੂੰ ਵਾਪਰਨ ਤੋਂ ਪਹਿਲਾਂ ਹੀ ਰੋਕਿਆ ਜਾ ਸਕੇ। ਕੋਵਿਡ ਤੋਂ ਬਾਅਦ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਬਹੁਤ ਵੱਧ ਗਈ ਹੈ, ਇਸ ਲਈ ਸਾਰੇ ਲੋਕਾਂ 'ਚ ਜਾਗਰੂਕਤਾ ਹੋਣੀ ਜ਼ਰੂਰੀ ਹੈ।

 Disclaimer: ਇਸ ਲੇਖ 'ਚ ਦੱਸੇ ਗਏ ਤਰੀਕਿਆਂ ਅਤੇ ਦਾਅਵਿਆਂ ਨੂੰ ਸਿਰਫ਼ ਸੁਝਾਵਾਂ ਵਜੋਂ ਲਿਆ ਜਾਣਾ ਚਾਹੀਦਾ ਹੈ। ਏਬੀਪੀ ਨਿਊਜ਼ ਇਨ੍ਹਾਂ ਦੀ ਪੁਸ਼ਟੀ ਨਹੀਂ ਕਰਦਾ। ਅਜਿਹੇ ਕਿਸੇ ਵੀ ਇਲਾਜ/ਦਵਾਈ/ਖੁਰਾਕ ਦੀ ਪਾਲਣਾ ਕਰਨ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰੋ।


Car loan Information:

Calculate Car Loan EMI