ਆਏ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੁੰਦਾ ਰਹਿੰਦਾ ਹੈ। ਜਿਸ ਤੋਂ ਤੰਗ ਆਕੇ ਲੋਕ CNG 'ਤੇ ਚੱਲਣ ਵਾਲੇ ਵਾਹਨਾਂ ਵੱਲ ਆਕਰਸ਼ਤ ਹੋ ਰਹੇ ਹਨ। ਸੀਐਨਜੀ ਸਸਤਾ ਹੋਣ ਕਾਰਨ ਹੁਣ ਲੋਕ CNG ਕਾਰਾਂ ਪ੍ਰਤੀ ਆਪਣੀ ਰੁਚੀ ਵਧਾ ਰਹੇ ਹਨ। ਰੇਟਿੰਗ ਏਜੰਸੀ ICRA ਨੇ ਕਿਹਾ ਆਉਣ ਵਾਲੇ ਸਾਲਾਂ 'ਚ ਪੈਟਰੋਲ ਅਤੇ ਡੀਜ਼ਲ ਦੇ ਵਿਚ ਘਟਦੀਆਂ ਕੀਮਤਾਂ ਦਾ ਅੰਤਰ ਘਰੇਲੂ ਯਾਤਰੀ ਵਾਹਨ (PV) ਸੈਗਮੇਂਟ 'ਚ ਪੈਟਰੋਲ 'ਤੇ CNG ਕਾਰਾਂ ਵੱਲ ਬਦਲਾਅ ਨੂੰ ਗਤੀ ਦੇਣ ਦੀ ਸੰਭਾਵਨਾ ਹੈ।


ਮਾਰੂਤੀ ਸੁਜ਼ੂਕੀ ਨੇ ਐਲਾਨ ਕੀਤਾ ਕਿ ਉਸ ਨੇ ਪਿਛਲੇ ਵਿੱਤੀ ਸਾਲ 'ਚ ਪੂਰੇ ਭਾਰਤ 'ਚ 106,443 ਫੈਕਟਰੀ-ਫਿਟਡ ਸੀਐਨਜੀ ਵਾਹਨ ਵੇਚੇ ਹਨ। ਪੈਟਰੋਲ ਤੇ ਡੀਜ਼ਲ ਦੀ ਵਧਦੀ ਕੀਮਤ ਕਾਰਨ CNG ਕਾਰਾਂ ਹੁਣ ਇਕ ਸੌਖੇ ਵਿਕਲਪ ਦੇ ਤੌਰ 'ਤੇ ਦੇਖੀਆਂ ਜਾ ਰਹੀਆਂ ਹਨ। ਮਾਰੂਤੀ ਸੁਜ਼ੂਕੀ ਇੰਡੀਆਂ ਦੇ ਕਾਰਜਕਾਰੀ ਨਿਰਦੇਸ਼ਕ ਤੇ ਸ਼ਸ਼ਾਂਕ ਸ੍ਰੀਵਾਸਤਵ ਨੇ ਕਿਹਾ ਕਿ ਸੀਐਨਜੀ ਰੀਫਿਲਿੰਗ ਸਟੇਸ਼ਨਾਂ ਦੀ ਕਮੀ ਅਤੇ ਅਜਿਹੇ ਵਾਹਨਾਂ ਦੀ ਸੁਰੱਖਿਆ ਅਤੇ ਪ੍ਰਦਰਸ਼ਨ ਬਾਰੇ ਖਦਸ਼ਿਆਂ ਦੇ ਰੂਪ 'ਚ ਕੰਮ ਕਰ ਰਹੇ ਹਨ।


CNG ਸਸਤੀ


ਅਜੋਕੇ ਸਮੇਂ ਲੋਕਾਂ ਵੱਲੋਂ CNG ਕਾਰਾਂ ਪਸੰਦ ਕੀਤੇ ਜਾਣ ਦਾ ਕਾਰਨ CNG ਸਸਤਾ ਹੋਣਾ ਹੈ। ਮੌਜੂਦਾ ਸਮੇਂ ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਨਾਲ ਆਮ ਜਨਜੀਵਨ ਕਾਫੀ ਪ੍ਰਭਾਵਿਤ ਹੈ। CNG ਦੀ ਕੀਮਤ 47.95 ਰੁਪਏ ਪ੍ਰਤੀ ਕਿੱਲੋਗ੍ਰਾਮ ਹੈ। ਉੱਥੇ ਹੀ ਡੀਜ਼ਲ ਤੇ ਪੈਟਰੋਲ ਦੇ ਰੇਟ ਕਾਫੀ ਜ਼ਿਆਦਾ ਹਨ।


ਹਾਈਬ੍ਰਿਡ ਜਾਂ ਇਲੈਕਟ੍ਰਿਕ ਵਾਹਨ ਦੇ ਮੁਕਾਬਲੇ ਜ਼ਿਆਦਾ ਕਿਫਾਇਤੀ:


ਮੌਜੂਦਾ ਸਮੇਂ ਭਾਰਤੀ ਬਜ਼ਾਰ 'ਚ ਸਿਰਫ ਪੰਜ ਇਲੈਕਟ੍ਰਿਕ ਵਾਹਨ ਹੈ। ਇਨ੍ਹਾਂ ਵਾਹਨਾਂ ਦੀ ਕੀਮਤ 10 ਲੱਖ ਰੁਪਏ ਤਕ ਹੈ। ਉੱਥੇ ਹੀ ਬਜ਼ਾਰ 'ਚ ਸੀਐਨਜੀ ਵਾਹਨ ਇਸ ਦੇ ਸਾਹਮਣੇ ਕਾਫੀ ਸਸਤੇ ਹਨ। ਉਦਾਹਰਨ ਦੇ ਤੌਰ 'ਤੇ ਐਂਟਰੀ-ਲੈਵਲ CNG ਕਾਰ ਮਾਰੂਤੀ ਸੁਜ਼ੂਕੀ ਅਲਟੋ ਦੀ ਕੀਮਤ 4.33 ਲੱਖ ਹੈ। ਇਸ ਕੀਮਤ 'ਚ ਇਲੈਕਟ੍ਰਿਕ ਵਾਹਨ ਟਾਟਾ ਟਿਗੋਰ EV UW PA 9.5 ਲੱਖ ਰੁਪਏ ਤੋਂ ਸ਼ੁਰੂ ਹੁੰਦੇ ਹਨ।


ਈਕੋ-ਫਰੈਂਡਲੀ:


CNG ਕਾਰਾਂ ਪੂਰੀ ਤਰ੍ਹਾਂ ਈਕੋ ਫਰੈਂਡਲੀ ਹੁੰਦੀਆਂ ਹਨ। ਪੈਟਰੋਲ ਅਤੇ ਡੀਜ਼ਲ ਵਾਹਨਾਂ ਨਾਲ ਕਈ ਤਰ੍ਹਾਂ ਦੀਆਂ ਜ਼ਹਿਰੀਲੀਆ ਗੈਸਾਂ ਨਿੱਕਲ ਕੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਉੱਥੇ ਹੀ ਇਨ੍ਹਾਂ ਵਾਹਨਾਂ ਨਾਲ ਕਿਸੇ ਤਰ੍ਹਾਂ ਦੀ ਜ਼ਹਿਰੀਲੀ ਗੈਸ ਦਾ ਉਤਪਾਦਨ ਨਹੀਂ ਹੁੰਦਾ ਹੈ। ਇਸ ਦੇ ਨਾਲ ਹੀ ਜੇਕਰ ਤੁਸੀਂ ਆਪਣੇ ਕੋਲ CNG ਰੀਫਿਲਿੰਗ ਸਟੇਸ਼ਨ ਨਹੀਂ ਪਾਉਂਦੇ ਹਨ ਤਾਂ ਹੰਗਾਮੀ ਹਾਲਤ 'ਚ ਪੈਟਰੋਲ ਤੁਹਾਡੇ ਉਦੇਸ਼ ਦੀ ਪੂਰਤੀ ਕਰਦਾ ਹੈ।


ਦਿੱਲੀ ਦੀ ਆਬੋ ਹਵਾ ਹੋਈ ਬੇਹੱਦ ਖ਼ਰਾਬ, ਆਉਣ ਵਾਲੇ ਦੋ ਦਿਨਾਂ 'ਚ ਹਾਲਾਤ ਹੋਰ ਗੰਭੀਰ ਹੋਣ ਦੀ ਸੰਭਾਵਨਾ


ਇਸ ਕਾਰਨ ਵਧੀਆਂ ਪਿਆਜ਼ ਦੀਆਂ ਕੀਮਤਾਂ, ਆਉਣ ਵਾਲੇ ਦੋ-ਤਿੰਨ ਮਹੀਨੇ ਰਹੇਗੀ ਮਹਿੰਗਾਈ ਦੀ ਮਾਰ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ


Car loan Information:

Calculate Car Loan EMI