ਨਵੀਂ ਦਿੱਲੀ: ਦਿੱਲੀ-ਐਨਸੀਆਰ 'ਚ ਹਵਾ ਗੁਣਵੱਤਾ 'ਚ ਹੋਰ ਜ਼ਿਆਦਾ ਗਿਰਾਵਟ ਤੋਂ ਬਾਅਦ ਕਈ ਖੇਤਰਾਂ 'ਚ ਪ੍ਰਦੂਸ਼ਣ ਦਾ ਪੱਧਰ ਗੰਭੀਰ ਸ਼੍ਰੇਣੀ 'ਚ ਦਰਜ ਕੀਤਾ ਗਿਆ ਹੈ। ਸਰਕਾਰੀ ਏਜੰਸੀਆਂ ਦੇ ਮੁਤਾਬਕ ਆਉਣ ਵਾਲੇ ਦੋ ਦਿਨਾਂ 'ਚ ਹਵਾ ਗੁਣਵੱਤਾ ਹੋਰ ਵੀ ਖਰਾਬ ਹੋਵੇਗੀ।


ਅਲੀਪੁਰ 'ਚ ਇਹ ਸੂਚਕਅੰਕ 447, ਸ਼ਾਦੀਪੁਰ 'ਚ 441, ਮੁੰਡਕਾ 'ਚ 419, ਵਜੀਰਪੁਰ 'ਚ 432, ਆਨੰਦ ਵਿਹਾਰ 'ਚ 405, ਬਵਾਨਾ 'ਚ 413. ਵਿਵੇਕ ਵਿਹਾਰ 'ਚ 422, ਰੋਹਿਣੀ 'ਚ 401, ਜਹਾਂਗੀਰਪੁਰੀ 'ਚ 418 ਅਤੇ ਪਟਪੜਗੰਜ 'ਚ 405 ਦਰਜ ਕੀਤਾ ਗਿਆ।


NCR 'ਚ ਕੀ ਹੈ ਹਾਲ?


ਹਵਾ ਗੁਣਵੱਤਾ ਦਾ ਪੱਧਰ ਗੁਰੂਗ੍ਰਾਮ ਦੇ ਕੁਝ ਹਿੱਸਿਆਂ 'ਚ ਗੰਭੀਰ, ਫਰੀਦਾਬਾਦ, ਗੌਤਮ ਬੁੱਧ ਨਗਰ ਅਤੇ ਗਾਜ਼ੀਆਬਾਦ 'ਚ ਗੰਭੀਰ ਦੇ ਕਰੀਬ ਦਰਜ ਕੀਤਾ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਮੁਤਾਬਕ ਹਵਾ ਗੁਣਵੱਤਾ ਸੂਚਕਅੰਕ ਦੇ ਆਧਾਰ 'ਤੇ ਦਿੱਲੀ ਦੇ ਗਵਾਂਢੀ ਜ਼ਿਲ੍ਹਿਆਂ 'ਚ ਪ੍ਰਦੂਸ਼ਣ ਦੇ ਪ੍ਰਮੁੱਖ ਕਾਰਕ ਪੀਐਮ 2.5 ਅਤੇ ਪੀਐਮ 10 ਦੀ ਮਾਤਰਾ ਗੰਭੀਰ ਸ਼੍ਰੇਣੀ 'ਚ ਦਰਜ ਕੀਤੀ ਗਈ ਹੈ।


ਸੀਪੀਸੀਬੀ ਵੱਲੋਂ ਸ਼ਾਮ ਸੱਤ ਵਜੇ ਤਕ ਪ੍ਰਾਪਤ ਅੰਕੜਿਆਂ ਦੇ ਮੁਤਾਬਕ ਗੁਰੂਗ੍ਰਾਮ 'ਚ ਸੈਕਟਰ 151 'ਚ ਏਕਿਊਆਈ 401 ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਟੇਰੀ ਗ੍ਰਾਮ 'ਚ 325, ਵਿਕਾਸ ਸਦਨ 'ਚ 305 ਅਤੇ ਐਨਆਈਐਸਈ ਗਵਾਲ ਪਹਾੜੀ 'ਚ 287 ਏਕਿਊਆਈ ਦਰਜ ਕੀਤਾ ਗਿਆ।


ਕੀ ਹੈ ਪੈਮਾਨਾ ?


ਹਵਾ ਦੀ ਗੁਣਵੱਤਾ ਦਾ ਇੰਡੈਕਸ 0-50 ਦੇ ਚੰਗੇ ਪੱਧਰ ਨੂੰ ਦਰਸਾਉਂਦਾ ਹੈ। 51-100 ਸੰਤੁਸ਼ਟੀਜਨਕ, 101 ਤੋਂ 200 ਮੱਧਮ, 201–300 ਖ਼ਰਾਬ, 301 ਤੋਂ 400 ਬਹੁਤ ਖ਼ਰਾਬ, 401 ਤੋਂ 500 ਗੰਭੀਰ ਤੇ 500 ਸਭ ਤੋਂ ਵੱਧ ਗੰਭੀਰ ਅਤੇ ਐਮਰਜੈਂਸੀ 'ਚ ਆਉਂਦਾ ਹੈ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ