ਨਵੀਂ ਦਿੱਲੀ: ਵਾਹਨ ਨਿਰਮਾਤਾ ਕੋਰੋਨਵਾਇਰਸ ਨਾਲ ਲੜਨ ਲਈ ਹਰ ਤਰ੍ਹਾਂ ਦੇ ਹੱਲ ਲੈ ਕੇ ਆ ਰਹੇ ਹਨ। ਹਾਲ ਹੀ ਵਿੱਚ ਐਮਜੀ ਮੋਟਰ ਇੰਡੀਆ ਨੇ ਗੁਜਰਾਤ ਤੇ ਗੁਰੂਗ੍ਰਾਮ ਵਿੱਚ ਆਪਣੀਆਂ ਸਹੂਲਤਾਂ ਦੇ ਨੇੜੇ ਬਿਮਾਰੀ ਨਾਲ ਲੜਨ ਲਈ ਦੋ ਕਰੋੜ ਰੁਪਏ ਦੀ ਵਿੱਤੀ ਮਦਦ ਦਾ ਐਲਾਨ ਕੀਤਾ ਹੈ। ਹੁਣ ਕੰਪਨੀ ਨੇ ਉਨ੍ਹਾਂ ਨੂੰ ਵਿਲੱਖਣ ਚੁਣੌਤੀ ਦਿੱਤੀ ਹੈ ਜੋ ਇਸ ਲੜਾਈ ‘ਚ ਸ਼ਾਮਲ ਹੋਣਾ ਚਾਹੁੰਦੇ ਹਨ।

ਚੁਣੌਤੀ ਹੈ ਇੱਕ ਵੈਂਟੀਲੇਟਰ ਬਣਾਉਣ ਦੀ ਜੋ ਘੱਟ ਤੋਂ ਘੱਟ ਸਮੇਂ ‘ਚ ਸਹੀ ਕੰਮ ਕਰੇ। ਇਹ ਕਿਫਾਇਤੀ ਯੋਗ ਵੈਂਟੀਲੇਟਰ ਚੈਲੇਂਜ ਕੰਪਨੀ ਦੇ ਡਿਵੈਲਪਰ ਤੇ ਗ੍ਰਾਂਟ ਪ੍ਰੋਗਰਾਮ ਦਾ ਇੱਕ ਹਿੱਸਾ ਹੈ ਤੇ ਉਹ ਉਨ੍ਹਾਂ ਮਰੀਜ਼ਾਂ ਦੀ ਮਦਦ ਕਰੇਗਾ ਜੋ ਕੋਰੋਨਵਾਇਰਸ ਨਾਲ ਸੰਕਰਮਿਤ ਹਨ।

ਐਮਜੀ ਮੋਟਰ ਦਾ ਵੱਖਰਾ ਵੈਂਟੀਲੈਟਰ ਕੋਰੋਨਾਵਾਇਰਸ ਨੂੰ ਦੇਵੇਗਾ ਚੁਣੌਤੀ


ਇੱਕ ਵਾਰ ਪ੍ਰੋਟੋਟਾਈਪ ਤਿਆਰ ਹੋ ਜਾਣਗੇ ਤਾਂ ਉਨ੍ਹਾਂ ਦਾ ਮੁਲਾਂਕਣ ਡਾਕਟਰੀ ਮਾਹਰਾਂ ਦੀ ਟੀਮ ਦੁਆਰਾ ਕੀਤਾ ਜਾਵੇਗਾ। ਐਮਜੀ ਮੋਟਰ ਇੰਡੀਆ ਵਧੀਆ ਵੈਂਟੀਲੇਟਰ ਡਿਜ਼ਾਈਨ ਨੂੰ 10 ਲੱਖ ਰੁਪਏ ਦੇਵੇਗੀ। ਇਸ ਤੋਂ ਇਲਾਵਾ ਕੰਪਨੀ ਗੁਜਰਾਤ ਦੇ ਹਾਲੋਲ ਵਿਚਲੇ ਇਸ ਦੇ ਪਲਾਂਟ ‘ਚ ਚੁਣੇ ਗਏ ਵੈਂਟੀਲੇਟਰ ਪ੍ਰੋਟੋਟਾਈਪਾਂ ਦੇ ਉਤਪਾਦਨ ‘ਚ ਵੀ ਮਦਦ ਵੀ ਕਰੇਗੀ।

ਕਿਫਾਇਤੀ ਵੈਂਟੀਲੇਟਰਾਂ ਦੀ ਤੇਜ਼ੀ ਨਾਲ ਤਾਇਨਾਤੀ ਦੀ ਨਾਜ਼ੁਕ ਜ਼ਰੂਰਤ ਨੂੰ ਧਿਆਨ ‘ਚ ਰੱਖਦੇ ਹੋਏ, ਅਰਜ਼ੀਆਂ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 15 ਅਪ੍ਰੈਲ, 2020 ਹੈ। ਇਸ ਚੁਣੌਤੀ ‘ਚ ਹਿੱਸਾ ਲੈਣ ਲਈ ਤੁਸੀਂ ਐਮਜੀ ਮੋਟਰ ਇੰਡੀਆ ਦੀ ਵੈਬਸਾਈਟ 'ਤੇ ਜਾ ਸਕਦੇ ਹੋ।

Car loan Information:

Calculate Car Loan EMI