ਭਾਰਤ ਦੇ ਕਈ ਹਿੱਸਿਆਂ ‘ਚ ਔਰਤਾਂ ਦੀ ਮਹਾਵਾਰੀ ਨੂੰ ਅੱਜ ਵੀ ਅਪਵਿੱਤਰ ਮੰਨਿਆ ਜਾਂਦਾ ਹੈ। ਪੀਰੀਅਡਸ ਨੂੰ ਲੈ ਕੇ ਕਈ ਤਰ੍ਹਾਂ ਦੇ ਮਿੱਥ ਪ੍ਰਚਲਿਤ ਹਨ, ਜਿਨ੍ਹਾਂ ‘ਚ ਬਿਲਕੁਲ ਵੀ ਸੱਚਾਈ ਨਹੀਂ। ਲੜਕੀਆਂ ਨੂੰ ਠੰਢੇ ਪਾਣੀ ਨਾਲ ਨਹਾਉਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ।
ਭੱਜ-ਦੌੜ, ਕਸਰਤ ਜਾਂ ਖੇਡਣ ਤੋਂ ਰੋਕਿਆ ਜਾਂਦਾ ਹੈ ਤਾਂ ਜੋ ਉਨ੍ਹਾਂ ਨੂੰ ਦਰਦ ਘੱਟ ਹੋਵੇ ਪਰ ਇਹ ਬਿਲਕੁਲ ਗਲਤ ਹੈ। ਇਸ ਨਾਲ ਦਰਦ ਹੋਰ ਵਧਦਾ ਹੈ। ਜੇਕਰ ਤੁਸੀਂ ਪੀਰੀਅਡਸ ‘ਚ ਕਸਰਤ, ਸੈਰ ਜਾਂ ਖੇਡਦੇ ਹੋ ਇਸ ਨਾਲ ਸਰੀਰ ‘ਚ ਖੂਨ ਤੇ ਆਕਸੀਜ਼ਨ ਦਾ ਵਹਾਅ ਸਹੀ ਢੰਗ ਨਾਲ ਹੁੰਦਾ ਹੈ, ਜਿਸ ਨਾਲ ਦਰਦ ਘੱਟਦਾ ਹੈ।
ਅਕਸਰ ਪੀਰੀਅਡਸ ‘ਚ ਘਰ ਦੀਆਂ ਬਜ਼ੁਰਗ ਮਹਿਲਾਵਾਂ ਕਹਿੰਦੀਆਂ ਹਨ ਕਿ ਅਚਾਰ ਨੂੰ ਹੱਥ ਲਾਉਣ ਨਾਲ ਅਚਾਰ ਖ਼ਰਾਬ ਹੋ ਜਾਵੇਗਾ। ਜਦਕਿ ਇਨ੍ਹਾਂ ਦੋਹਾਂ ਚੀਜ਼ਾਂ ਦਾ ਆਪਸ ‘ਚ ਕੋਈ ਤਾਲਮੇਲ ਨਹੀਂ ਕਿਉਂਕਿ ਜੇਕਰ ਪੀਰੀਅਡਸ ‘ਚ ਸਫਾਈ ਰੱਖੀ ਜਾਵੇ ਤਾਂ ਸਾਰੇ ਬੈਕਟੀਰੀਆ ਮਰ ਜਾਂਦੇ ਹਨ ਤੇ ਅਚਾਰ ਖਰਾਬ ਨਹੀਂ ਹੋ ਸਕਦਾ।
ਇਹ ਵੀ ਪੜ੍ਹੋ :
ਕੋਰੋਨਾ ਖ਼ਿਲਾਫ਼ ਜੰਗ ‘ਚ ਮਿਲੀ ਕਾਮਯਾਬੀ, ਬਿਨ੍ਹਾਂ ਬੇਹੋਸ਼ ਕੀਤੇ ਆਕਸੀਜਨ ਭਰੇਗੀ ਸੀ-ਪੈਪ ਮਸ਼ੀਨ
ਜਾਣੋ ਮਹਾਵਾਰੀ ਨਾਲ ਜੁੜੀਆਂ ਮਿੱਥਾਂ ‘ਚ ਕਿੰਨੀ ਸੱਚਾਈ ?
ਏਬੀਪੀ ਸਾਂਝਾ
Updated at:
02 Apr 2020 02:46 PM (IST)
ਭਾਰਤ ਦੇ ਕਈ ਹਿੱਸਿਆਂ ‘ਚ ਔਰਤਾਂ ਦੀ ਮਹਾਵਾਰੀ ਨੂੰ ਅੱਜ ਵੀ ਅਪਵਿੱਤਰ ਮੰਨਿਆ ਜਾਂਦਾ ਹੈ। ਪੀਰੀਅਡਸ ਨੂੰ ਲੈ ਕੇ ਕਈ ਤਰ੍ਹਾਂ ਦੇ ਮਿੱਥ ਪ੍ਰਚਲਿਤ ਹਨ, ਜਿਨ੍ਹਾਂ ‘ਚ ਬਿਲਕੁਲ ਵੀ ਸੱਚਾਈ ਨਹੀਂ। ਲੜਕੀਆਂ ਨੂੰ ਠੰਢੇ ਪਾਣੀ ਨਾਲ ਨਹਾਉਣ ਤੋਂ ਮਨ੍ਹਾਂ ਕੀਤਾ ਜਾਂਦਾ ਹੈ।
- - - - - - - - - Advertisement - - - - - - - - -