ਕੋਰੋਨਾ ਖਿਲਾਫ ਜੂਝਣ ਲਈ ਇੱਕ ਚੰਗੀ ਖ਼ਬਰ ਹੈ। ਯੂਨੀਵਰਸਿਟੀ ਕਾਲਜ ਆਫ ਲੰਦਨ ਦੇ ਵਿਿਗਆਨੀ ਨੇ ਚਾਰ ਦਿਨਾਂ ਦੇ ਅੰਦਰ ਆਧੁਨਿਕ ਸੀ-ਪੈਪ ਮਸ਼ੀਨ ਤਿਆਰ ਕੀਤੀ ਹੈ। ਇਹ ਮਸ਼ੀਨ ਸਾਹ ਦੀ ਪਰੇਸ਼ਾਨੀ ਝੱਲਣ ਵਾਲੇ ਮਰੀਜ਼ਾਂ ਦੇ ਮਾਸਕ ‘ਚ ਆਕਸੀਜਨ ਤੇ ਹਵਾ ਭਰੇਗੀ ਜਿਸਨਾਲ ਮਰੀਜ਼ ਦਾ ਫੇਫੜਾ ਫੱੁਲੇਗਾ ਤੇ ਸਾਹ ਦੀ ਤਕਲੀਫ਼ ਤੋਂ ਰਾਹਤ ਮਿਲੇਗੀ।

ਇਸ ਦੌਰਾਨ ਮਰੀਜ ਨੂੰ ਬੇਹੋਸ਼ ਕਰਨ ਲਈ ਦਵਾਈ ਦੇਣ ਦੀ ਲੌੜ ਨਹੀਂ ਪਵੇਗੀ ਜਿਵੇਂ ਆਈ.ਸੀ.ਯੂ. ਜਾਂ ਵੇਂਟੀਲੇਟਰ ਤੇ ਪੈਂਦੀ ਹੈ। ਬ੍ਰਿਟੇਨ ਦੀ ਮੇਡੀਸਨ ਐਂਡ ਹੈਲਥਕੇਅਰ ਪ੍ਰੋਡਕਟ ਰੇਗੂਲੇਰਟੀ ਅਜੈਂਸੀ ਨੇ ਇਸਨੂੰ ਮੰਜ਼ੂਰੀ ਦੇ ਦਿੱਤੀ ਹੈ। ਇਸ ਹਫ਼ਤੇ ਦੇ ਅਖੀਤ ਤੱਕ ਇਸਦਾ ਪ੍ਰਯੋਗ ਕੀਤਾ ਜਾ ਸਕਦਾ ਹੈ।

ਯੂਨੀਵਰਸਿਟੀ ਕਾਲਜ ਆਫ ਲੰਦਨ ਦੇ ਕ੍ਰਿਟੀਕਲ ਕੇਅਰ ਵਿਭਾਗ ਦੇ ਪ੍ਰੋ. ਟੀਮ ਬੇਕਰ ਨੇ ਦੱਸਿਆ ਕਿ ਵੇਂਟੀਲੇਟਰ ਦੀ ਗਿਣਤੀ ਸੀਮਤ ਹੈ। ਇਸ ਮਸ਼ੀਨ ਦੇ ਜ਼ਰੀਏ ਬਣਦੀ ਮਾਤਰਾ ‘ਚ ਹਵਾ ਸੀ-ਪੈਪ ਮਸ਼ੀਨ ਤੇ ਮਾਸਕ ਰਾਹੀਂ ਮਰੀਜ਼ ਦੇ ਫੇਫੜੇ ਤੱਕ ਪਹੁੰਚਾਈ ਜਾ ਸਕਦੀ ਹੈ। ਵਿਿਗਆਨੀਆਂ ਦਾ ਮੰਨਣਾ ਹੈ ਕਿ ਇਹ ਮਸ਼ੀਨਾਂ ਇੱਕ ਹਫ਼ਤੇ ਚ ਇੱਕ ਹਜ਼ਾਰ ਦੀ ਗਿਣਤੀ ਚ ਬਣਾਈਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ :

Coronavirus Full Updates: ਦੇਸ਼ ‘ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 1600 ਤੋਂ ਪਾਰ, 24 ਘੰਟਿਆਂ ‘ਚ 272 ਮਰੀਜ਼ ਵਧੇ

ਅੱਜ ਤੋਂ ਨਵੇਂ ਵਿੱਤੀ ਵਰ੍ਹੇ ਦੀ ਸ਼ੁਰੂਆਤ, ਜਾਣੋਂ ਕਿਨ੍ਹਾਂ ਸੈਕਟਰਸ ‘ਚ ਹੋਣਗੇ ਬਦਲਾਅ