ਕੇਰਲਾ ਵਿੱਚ ਕੋਰੋਨਾਵਾਇਰਸ ਦੇ ਸੱਤ ਹੋਰ ਨਵੇਂ ਕੇਸ ਦਰਜ ਹੋਏ ਹਨ। ਜਿਸ ਤੋਂ ਬਾਅਦ ਇੱਥੇ ਸੰਕਰਮਿਤ ਲੋਕਾਂ ਦੀ ਗਿਣਤੀ 241 ਹੋ ਗਈ। ਤਾਮਿਲਨਾਡੂ ਵਿੱਚ ਅੱਜ 55 ਨਵੇਂ ਕੇਸ ਸਾਹਮਣੇ ਆਏ ਤੇ ਸੰਕਰਮਿਤ ਲੋਕਾਂ ਦੀ ਗਿਣਤੀ ਵਧ ਕੇ 124 ਹੋ ਗਈ ਹੈ। ਇਨ੍ਹਾਂ ਚੋਂ 50 ਉਹ ਹਨ ਜੋ ਦਿੱਲੀ ਦੇ ਨਿਜ਼ਾਮੂਦੀਨ ਮਾਰਕਾਜ਼ ਸੰਮੇਲਨ ‘ਚ ਸ਼ਾਮਲ ਹੋਏ ਸੀ।
ਸਿਹਤ ਮੰਤਰਾਲੇ ਨੇ ਕਿਹਾ ਕਿ ਸੰਕਰਮਣ ਨੂੰ ਰੋਕਣ ਲਈ ਲਾਗੂ ਕੀਤੇ ਗਏ ਦੇਸ਼ ਵਿਆਪੀ ਲੌਕਡਾਊਨ ਦੀ ਪਾਲਣਾ ਨਾ ਕਰਨ ਕਾਰਨ ਮਾਮਲੇ ਵਧ ਰਹੇ ਹਨ। ਇਨ੍ਹਾਂ ਦੇ ਨਾਲ ਸੰਕਰਮਣ ਵਾਲੇ ਇਲਾਕਿਆਂ ‘ਚ ਵੀ ਵਾਧਾ ਹੋ ਰਿਹਾ ਹੈ।
ਹੋਰ ਸੂਬਿਆਂ ਦਾ ਹਾਲ:
ਕਰਨਾਟਕ ‘ਚ 101, ਉੱਤਰ ਪ੍ਰਦੇਸ਼ ‘ਚ 10, ਦਿੱਲੀ ਵਿਚ, 97, ਰਾਜਸਥਾਨ ਵਿਚ 93, ਤੇਲੰਗਾਨਾ ‘ਚ 92, ਗੁਜਰਾਤ ‘ਚ 74, ਜੰਮੂ-ਕਸ਼ਮੀਰ ‘ਚ 55, ਹਰਿਆਣੇ ‘ਚ 43, ਪੰਜਾਬ ‘ਚ 41, ਆਂਧਰਾ ਪ੍ਰਦੇਸ਼ ‘ਚ 40, ਪੱਛਮੀ ਬੰਗਾਲ ਵਿੱਚ 27, ਬਿਹਾਰ ਵਿੱਚ 21, ਚੰਡੀਗੜ੍ਹ ਵਿੱਚ 13, ਲੱਦਾਖ ਵਿੱਚ 13, ਅੰਡੇਮਾਨ ਅਤੇ ਨਿਕੋਬਾਰ ਵਿੱਚ 10, ਛੱਤੀਸਗੜ੍ਹ ਵਿੱਚ 8, ਉਤਰਾਖੰਡ ਵਿੱਚ 7, ਗੋਆ ਵਿੱਚ 5, ਹਿਮਾਚਲ ਪ੍ਰਦੇਸ਼, ਓਡੀਸ਼ਾ, ਅਸਾਮ, ਝਾਰਖੰਡ ਵਿੱਚ 3 ਤੇ ਮਨੀਪੁਰ, ਮਿਜ਼ੋਰਮ, ਪੁਡੂਚੇਰੀ ‘ਚ ਇੱਕ-ਇੱਕ ਵਿਅਕਤੀ ਕੋਰੋਨਾਵਾਇਰਸ ਨਾਲ ਸੰਕਰਮਿਤ ਹੈ।