ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵਵਿਆਪੀ ਮਹਾਮਾਰੀ ਕੋਰੋਨਾ ਨਾਲ ਲੜਨ ਦੀ ਅਪੀਲ 'ਤੇ ਉਦਯੋਗਪਤੀਆਂ, ਮਸ਼ਹੂਰ ਹਸਤੀਆਂ ਅਤੇ ਆਮ ਲੋਕਾਂ ਨੇ ਰਾਹਤ ਫੰਡ ਲਈ ਦਾਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਕੇਂਦਰੀ ਜਾਂਚ ਬਿਊਰੋ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਆਪਣੀ ਇੱਕ ਦਿਨ ਦੀ ਤਨਖਾਹ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚ ਦਾਨ ਕਰਨ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸੀਬੀਐਸਈ ਦੇ ਸਮੂਹ ਏ ਦੇ ਕਰਮਚਾਰੀਆਂ ਨੇ ਦੋ ਦਿਨਾਂ ਦੀ ਮੰਗ ਕੀਤੀ ਹੈ ਅਤੇ ਸਮੂਹ ਬੀ, ਸੀ ਕਰਮਚਾਰੀਆਂ ਨੇ ਇੱਕ ਦਿਨ ਦੀ ਤਨਖਾਹ ਦਾਨ ਕੀਤੀ ਹੈ। ਏਅਰਪੋਰਟ ਅਥਾਰਟੀ ਨੇ ਕਿਹਾ ਹੈ ਕਿ ਇਸ ਦੇ ਕਰਮਚਾਰੀਆਂ ਨੇ 20 ਕਰੋੜ ਰੁਪਏ ਇਕੱਠੇ ਕੀਤੇ ਹਨ।
ਸੈਲਿਬ੍ਰਿਟੀ ਵੀ ਮਦਦ ਲਈ ਸਭ ਤੋਂ ਅੱਗੇ: ਕਰਮਚਾਰੀਆਂ ਤੋਂ ਇਲਾਵਾ ਮਸ਼ਹੂਰ ਹਸਤੀਆਂ ਵੀ ਕਿਸੇ ਤੋਂ ਘੱਟ ਨਹੀਂ, ਬਾਲੀਵੁੱਡ ਸਟਾਰ ਅਕਸ਼ੈ ਕੁਮਾਰ ਨੇ 25 ਕਰੋੜ, ਪ੍ਰਭਾਸ ਨੇ 4 ਕਰੋੜ ਰੁਪਏ ਦਾਨ ਕੀਤਾ ਹੈ।
ਟਾਟਾ ਨੇ ਕਾਇਮ ਕੀਤੀ ਮਿਸਾਲ: ਉਦਯੋਗ ਵਿੱਚ ਰਤਨ ਟਾਟਾ ਨੇ ਪਹਿਲਾਂ ਟਾਟਾ ਟਰੱਸਟ ਦੇ ਜ਼ਰੀਏ 500 ਕਰੋੜ ਰੁਪਏ ਦੀ ਮਦਦ ਨਾਲ ਕਮਿਊਨਿਟੀ ਨੂੰ ਮਜ਼ਬੂਤ ਕਰਨ ਅਤੇ ਬਚਾਉਣ ਦੀ ਗੱਲ ਕੀਤੀ। 82 ਸਾਲਾ ਟਾਟਾ ਦੇ ਐਲਾਨ ਤੋਂ ਢਾਈ ਘੰਟੇ ਬਾਅਦ ਟਾਟਾ ਸੰਨਜ਼ ਨੇ ਸ਼ਾਮ 6.48 ਵਜੇ ਟਵੀਟ ਕਰਕੇ 1000 ਕਰੋੜ ਰੁਪਏ ਦੀ ਹੋਰ ਮਦਦ ਦਾ ਐਲਾਨ ਕੀਤਾ।
ਬਾਕੀ ਸਨਅਤਕਾਰ ਵੀ ਨਹੀਂ ਰਹੇ ਪਿੱਛੇ:
ਜੇਐਸਡਬਲਯੂ ਸਮੂਹ: ਜਿੰਦਲ ਸਾਊਥ ਵੈਸਟ ਗਰੁੱਪ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਰਾਹਤ ਫੰਡ ਲਈ 100 ਕਰੋੜ ਰੁਪਏ ਦੀ ਸਹਾਇਤਾ ਦਾ ਐਲਾਨ ਕੀਤਾ।
ਕੋਟਕ ਮਹਿੰਦਰਾ: ਕੋਟਕ ਮਹਿੰਦਰਾ ਸਮੂਹ ਨੇ ਐਤਵਾਰ ਨੂੰ ਕਿਹਾ ਕਿ ਉਹ ਕੋਰੋਨਵਾਇਰਸ ਨਾਲ ਨਜਿੱਠਣ ਲਈ ਪੀਐਮਕੇਅਰ ਫੰਡ ਨੂੰ 50 ਕਰੋੜ ਰੁਪਏ ਦਾਨ ਕਰ ਰਹੇ ਹਨ।
ਰਿਲਾਇੰਸ ਇੰਡਸਟਰੀਜ਼: ਮਹਾਰਾਸ਼ਟਰ ਦੇ ਮੁੱਖ ਮੰਤਰੀ ਰਾਹਤ ਫੰਡ ਨੂੰ ਦਿੱਤਾ ਗਿਆ 5 ਕਰੋੜ ਰੁਪਏ। ਰਿਲਾਇੰਸ ਫਾਊਂਡੇਸ਼ਨ ਨੇ ਬੀਐਮਸੀ ਦੇ ਸਹਿਯੋਗ ਨਾਲ ਮੁੰਬਈ ਦੇ ਸੇਵੇਨ ਹੀਲਜ਼ ਹਸਪਤਾਲ ਵਿਖੇ ਕੋਰੋਨਾ ਨਾਲ ਮਰੀਜਾਂ ਦੇ ਇਲਾਜ ਲਈ 100 ਬੈਡਾਂ ਦਾ ਸੈਂਟਰ ਸਥਾਪਤ ਕੀਤਾ ਹੈ।
ਵੇਦਾਂਤ ਰਿਸੋਰਸੈਜ਼: ਅਨਿਲ ਅਗਰਵਾਲ, ਵੇਦਾਂਤ ਰਿਸੋਰਸੈਜ਼ ਦੇ ਚੇਅਰਮੈਨ ਨੇ ਕੋਰੋਨਾਵਾਇਰਸ ਨਾਲ ਲੜਨ ਲਈ 100 ਕਰੋੜ ਰੁਪਏ ਦਾਨ ਕਰਨ ਦਾ ਐਲਾਨ ਕੀਤਾ ਹੈ।
ਆਨੰਦ ਮਹਿੰਦਰਾ, ਚੇਅਰਮੈਨ, ਮਹਿੰਦਰਾ ਸਮੂਹ: ਮਹਿੰਦਰਾ ਸਮੂਹ ਆਪਣੀਆਂ ਇਕਾਈਆਂ ‘ਚ ਵੈਂਟੀਲੇਟਰ ਬਣਾਏਗਾ, ਤਾਂ ਜੋ ਕੋਰੋਨਾ ਵਧਣ ‘ਤੇ ਦੇਸ਼ ‘ਚ ਵੈਂਟੀਲੇਟਰਾਂ ਦੀ ਘਾਟ ਨਾ ਹੋਵੇ। ਮਹਿੰਦਰਾ ਨੇ ਮਰੀਜ਼ਾਂ ਦੀ ਦੇਖਭਾਲ ਲਈ ਆਪਣੀ ਹੌਲੀਡੇਅ ਕੰਪਨੀ ਕਲੱਬ ਮਹਿੰਦਰਾ ਖੋਲ੍ਹਣ ਦਾ ਪ੍ਰਸਤਾਵ ਵੀ ਦਿੱਤਾ ਹੈ। ਮਹਿੰਦਰਾ ਆਪਣੀ ਤਨਖਾਹ ਦਾ 100% ਕੋਵਿਡ-19 ਫੰਡ ਨੂੰ ਦੇਵੇਗਾ।
ਪੰਕਜ ਐਮ ਮੁੰਜਾਲ, ਚੇਅਰਮੈਨ, ਹੀਰੋ ਸਾਈਕਲਜ਼: ਕੋਰੋਨਵਾਇਰਸ ਨਾਲ ਨਜਿੱਠਣ ਲਈ ਕੰਪਨੀ ਦੇ ਐਮਰਜੈਂਸੀ ਫੰਡ ਚੋਂ 100 ਕਰੋੜ ਰੁਪਏ ਦੇਣਗੇ।
ਬਜਾਜ ਸਮੂਹ: ਸਿਹਤ ਢਾਂਚੇ, ਖਾਣ ਪੀਣ ਅਤੇ ਰਹਿਣ ਦੇ ਪ੍ਰਬੰਧਾਂ ਵਿੱਚ ਸੁਧਾਰ ਲਈ 100 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਹੈ।
ਵਿਜੇ ਸ਼ੇਖਰ ਸ਼ਰਮਾ, ਬਾਨੀ-ਸੀਈਓ, ਪੇਟੀਐਮ: ਪੇਟੀਐਮ ਵੈਂਟੀਲੇਟਰਾਂ ਅਤੇ ਹੋਰ ਜ਼ਰੂਰੀ ਚੀਜ਼ਾਂ ਬਣਾਉਣ ਵਾਲਿਆਂ ਨੂੰ 5 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕਰੇਗੀ।
ਸਨ ਫਾਰਮਾ: 25 ਕਰੋੜ ਰੁਪਏ ਦੀਆਂ ਦਵਾਈਆਂ ਅਤੇ ਸੈਨੀਟਾਈਜ਼ਰ ਦਾਨ ਕਰਨਗੇ।
ਪਾਰਲੇ: ਕੰਪਨੀ ਅਗਲੇ ਤਿੰਨ ਹਫਤਿਆਂ ਵਿੱਚ 30 ਮਿਲੀਅਨ ਪੈਕੇਟ ਬਿਸਕੁਟਾਂ ਦੀ ਵੰਡ ਕਰੇਗੀ।
ਸ਼ਿਰਦੀ ਸਾਈ ਟਰੱਸਟ: 51 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ। ਇਹ ਪੈਸਾ ਮੁੱਖ ਮੰਤਰੀ ਰਾਹਤ ਫੰਡ ਨੂੰ ਦਿੱਤਾ ਗਿਆ।
ਬੀਸੀਸੀਆਈ: ਦੇਸ਼ ਦੀ ਕ੍ਰਿਕਟ ਦੀ ਚੋਟੀ ਦੇ ਨਿਯਮਿਤ ਸੰਗਠਨ ਨੇ 51 ਕਰੋੜ ਰੁਪਏ ਦਾਨ ਕਰਨ ਦੀ ਗੱਲ ਕਹੀ ਹੈ।
ਮਦਦ ਕਰਨ ‘ਚ ਪਿੱਛੇ ਨਹੀਂ ਰਹੇ ਕਰਮਚਾਰੀ, ਕਰਮਚਾਰੀਆਂ ਨੇ ਪ੍ਰਧਾਨ ਮੰਤਰੀ ਰਾਹਤ ਫੰਡ ‘ਚ ਦਾਨ ਕੀਤੀ ਤਨਖਾਹ
ਏਬੀਪੀ ਸਾਂਝਾ
Updated at:
31 Mar 2020 07:42 PM (IST)
ਏਅਰਪੋਰਟ ਅਥਾਰਟੀ ਆਫ਼ ਇੰਡੀਆ ਨੇ ਪੀਐਮਕੇਅਰ ਨੂੰ 20 ਕਰੋੜ ਰੁਪਏ ਦਾਨ ਕਰਨ ਦੀ ਗੱਲ ਕਹੀ ਹੈ। ਜੇਐਸਡਬਲਯੂ ਨੇ 100 ਕਰੋੜ ਅਤੇ ਕੋਟਕ ਮਹਿੰਦਰਾ ਨੇ 50 ਕਰੋੜ ਦਾਨ ਕਰਨ ਬਾਰੇ ਜਾਣਕਾਰੀ ਦਿੱਤੀ।
- - - - - - - - - Advertisement - - - - - - - - -