ਨਵੀਂ ਦਿੱਲੀ: ਅਕਸ਼ੈ ਕੁਮਾਰ, ਵਰੁਣ ਧਵਨ, ਅਨੁਸ਼ਕਾ ਸ਼ਰਮਾ ਤੇ ਸ਼ਿਲਪਾ ਸ਼ੈਟੀ ਵਰਗੀਆਂ ਸਿਨੇਮਾ ਦੀਆਂ ਸ਼ਖਸੀਅਤਾਂ ਤੋਂ ਬਾਅਦ ਕੈਟਰੀਨਾ ਕੈਫ ਤੇ ਦਿਲਜੀਤ ਦੁਸਾਂਝ ਜਿਹੇ ਸਿਤਾਰੇ ਵੀ ਕੋਵਿਡ-19 ਮਹਾਮਾਰੀ ਦੇ ਵਿਰੁੱਧ ਲੜਨ ਲਈ ਯੋਗਦਾਨ ਪਾਉਣ ਲਈ ਅੱਗੇ ਆਏ ਹਨ।


ਸਿੰਗਰ-ਐਕਟਰ ਦਿਲਜੀਤ ਦੁਸਾਂਝ ਨੇ ਕੋਰੋਨੋਵਾਇਰਸ ਮਹਾਮਾਰੀ ਵਿਰੁੱਧ ਚੱਲ ਰਹੀ ਲੜਾਈ ‘ਚ ਮਦਦ ਲਈ 20 ਲੱਖ ਰੁਪਏ ਦਾਨ ਕਰਨ ਦਾ ਫੈਸਲਾ ਕੀਤਾ ਹੈ। ਦਿਲਜੀਤ ਨੇ ਟਵਿੱਟਰ 'ਤੇ ਕਿਹਾ ਕਿ ਇਸ ਸਮੇਂ ਦੇਸ਼ ਦੀ ਮਦਦ ਕਰਨਾ ਹਰ ਕਿਸੇ ਦੀ ਪਹਿਲ ਹੈ, ਇਸ ਲਈ ਉਹ ਪ੍ਰਧਾਨ ਮੰਤਰੀ ਕੇਅਰਜ਼ ਫੰਡ ‘ਚ ਦਾਨ ਦੇਣ ਦਾ ਵਾਅਦਾ ਕਰ ਰਹੇ ਹਨ।



ਸਰਕਾਰ ਨੇ ਕੋਰੋਨਵਾਇਰਸ ਨਾਲ ਸਬੰਧਤ ਮਹਾਮਾਰੀ ਨਾਲ ਨਜਿੱਠਣ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਸਿਵਲ ਮਦਦ ਤੇ ਐਮਰਜੈਂਸੀ ਸਥਿਤੀ ਫੰਡ ਰਾਹਤ ਫੰਡ ਜਾਂ ਪ੍ਰਧਾਨ ਮੰਤਰੀ ਕੇਅਰਜ਼ ਫੰਡ ਸਥਾਪਤ ਕੀਤਾ ਹੈ।

ਕੈਟਰੀਨਾ ਕੈਫ ਵੀ ਕਰੇਗੀ ਦਾਨ:



ਇਸ ਦੇ ਨਾਲ ਹੀ ਐਕਟਰਸ ਕੈਟਰੀਨਾ ਕੈਫ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਹ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੇ ਮਹਾਰਾਸ਼ਟਰ ਦੀ ਮੁੱਖ ਮੰਤਰੀ ਰਾਹਤ ਰਾਹਤ ਫੰਡ ਵਿੱਚ ਦੇਸ਼ ਨੂੰ ਕੋਰੋਨਾਵਾਇਰਸ ਦੇ ਪ੍ਰਕੋਪ ਨਾਲ ਨਜਿੱਠਣ ਵਿੱਚ ਮਦਦ ਲਈ ਯੋਗਦਾਨ ਦੇਵੇਗੀ। ਆਪਣੇ ਇੰਸਟਾਗ੍ਰਾਮ ਪੇਜ 'ਤੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕੈਟ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੇ ਮੁੱਖ ਮੰਤਰੀ ਰਾਹਤ ਫੰਡ ਮਹਾਰਾਸ਼ਟਰ ਨੂੰ ‘ਚ ਦਾਨ ਕਰੇਗੀ।