ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਚੰਬਾ ਵਿੱਚ ਲਗਾਤਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਇਹ ਪਹਿਲੀ ਵਾਰ ਨਹੀਂ ਜਦੋਂ ਅਜਿਹਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕਿਨੌਰ ਦੇ ਰਾਮਪੁਰ ਤੇ ਸ਼ਿਮਲਾ 'ਚ ਭੂਚਾਲ ਦੇ ਝਟਕੇ ਅਕਸਰ ਆ ਚੁੱਕੇ ਹਨ।
ਇਸ ਲਈ ਇਨ੍ਹਾਂ ਝਟਕਿਆਂ ਨੂੰ ਹਲਕੇ 'ਚ ਲੈ ਕਿ ਚੁੱਪ ਚਾਪ ਨਹੀਂ ਬੈਠਣਾ ਚਾਹੀਦਾ ਕਿਉਂਕਿ ਹਿਮਾਚਲ ਭੂਚਾਲ ਲਈ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ ਤੇ 4-5 ਜ਼ੋਨਾਂ ਵਿੱਚ ਆਉਂਦਾ ਹੈ। ਇਸ ਲਈ ਭੂਚਾਲ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।