ਨਵੀਂ ਦਿੱਲੀ: ਰਾਜਧਾਨੀ ਦਿੱਲੀ ਦੇ ਨਿਜ਼ਾਮੂਦੀਨ ਸਥਿਤ ਮਰਕਜ਼ ਬਿਲਡਿੰਗ ‘ਚ ਮੌਜੂਦ 24 ਲੋਕ ਪੌਜ਼ੇਟਿਵ ਨਿਕਲੇ ਹਨ। ਇਹ ਜਾਣਕਾਰੀ ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸੋਮਵਾਰ ਤੋਂ ਹੁਣ ਤੱਕ 300 ਲੋਕਾਂ ਨੂੰ ਹਸਪਤਾਲ ਦਾਖਲ ਕੀਤਾ ਹੈ। ਉੱਥੇ 700 ਤੋਂ 800 ਲੋਕਾਂ ਨੂੰ ਕਵਾਰਿੰਟਾਈਨ ਕੀਤਾ ਗਿਆ ਹੈ।


ਉਨ੍ਹਾਂ ਕਿਹਾ ਕਿ ਜਦ ਦੇਸ਼ ‘ਚ ਲੌਕਡਾਊਨ ਕੀਤਾ ਸੀ, ਉਸ ਵੇਲੇ ਅਜਿਹੀਆਂ ਗਤੀਵੀਧੀਆਂ ਕਰਨਾ ਜੁਰਮ ਹੈ। ਹਾਸਲ ਜਾਣਕਾਰੀ ਮੁਤਾਬਕ ਮਰਕਜ ਬਿਲਡਿੰਗ ‘ਚ ਦੋ ਹਜ਼ਾਰ ਲੋਕ ਮੌਜੂਦ ਸੀ। ਇਹ ਲੋਕ ਇੱਥੇ ਇੱਕ ਧਾਰਮਿਕ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਆਏ ਸੀ। ਇਸ ਮੌਕੇ ਵਿਸ਼ਵ ਸਿਹਤ ਸੰਗਠਨ ਦੇ ਡਾਕਟਰਾਂ ਦੀ ਵੱਡੀ ਟੀਮ ਮੌਜੂਦ ਸੀ। ਦਿੱਲੀ ਸਿਹਤ ਮੰਤਰਾਲੇ ਦੀ ਟੀਮ ਵੀ ਉੱਥੇ ਮੌਜੂਦ ਹੈ।

ਦਿੱਲੀ ਪੁਲਿਸ ਦੇ ਪੀਆਰਓ ਐਮਐਸ ਰੰਧਾਵਾ ਨੇ ਕਿਹਾ ਕਿ ਡਰੋਨ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ ਕਿਉਂਕਿ ਤੰਗ ਗਲੀਆਂ ਵਿੱਚ ਨਹੀਂ ਜਾਇਆ ਦਾ ਸਕਦਾ। ਨਿਜ਼ਾਮੂਦੀਨ ਮਰਕਜ਼ ਦੇ ਬੁਲਾਰੇ ਡਾ. ਮੁਹੰਮਦ ਸ਼ੋਇਬ ਨੇ ਕਿਹਾ ਕਿ ਕੱਲ੍ਹ ਅਸੀਂ ਪ੍ਰਸ਼ਾਸਨ ਨੂੰ ਨਾਂਵਾਂ ਦੀ ਸੂਚੀ ਸੌਂਪ ਦਿੱਤੀ ਸੀ ਜਿਸ ਨੂੰ ਜ਼ੁਕਾਮ ਤੇ ਬੁਖਾਰ ਸੀ। ਉਨ੍ਹਾਂ ਚੋਂ ਕੁਝ ਨੂੰ ਉਮਰ ਤੇ ਟ੍ਰੈਵਲ ਹਿਸਟਰੀ ਦੇ ਅਧਾਰ ‘ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਇਨ੍ਹਾਂ ‘ਚੋਂ 200 ਲੋਕਾਂ ਦੇ ਸੰਕਰਮਿਤ ਹੋਣ ਦਾ ਖਦਸ਼ਾ ਹੈ। ਦਿੱਲੀ ਪੁਲਿਸ ਨੇ ਮਰਕਜ ਮੌਲਾਨਾ ਖ਼ਿਲਾਫ਼ ਐਫਆਈਆਰ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਉੱਥੇ ਹੀ ਦੇਰ ਰਾਤ ਤੇਲਾਂਗਨਾ ਸਰਕਾਰ ਨੇ ਦੱਸਿਆ ਕਿ ਇਸ ਸਮਾਗਮ ‘ਚ ਹਿੱਸਾ ਲੈਣ ਵਾਲੇ 6 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ :

ਇੱਕੋ ਇਲਾਕੇ 'ਚ 300 ਲੋਕਾਂ ‘ਚ ਕੋਰੋਨਾ ਦੇ ਲੱਛਣ, ਡਾਕਟਰਾਂ ਦੀ ਵੱਡੀ ਟੀਮ ਪਹੁੰਚੀ

ਕਰਫਿਊ ਦੌਰਾਨ ਡੰਡ ਬੈਠਕਾਂ ਕਢਾਉਣ ਵਾਲੇ ਅਫਸਰ ਦੀ ਸ਼ਾਮਤ