ਨਵੀਂ ਦਿੱਲੀ: ਦਿੱਲੀ ਦੇ ਨਿਜ਼ਾਮੂਦੀਨ ਖੇਤਰ ਵਿੱਚ ਕਰੀਬ 300 ਲੋਕਾਂ ਵਿੱਚ ਕੋਰੋਨਾਵਾਇਰਸ ਦੇ ਲੱਛਣ ਪਾਏ ਗਏ ਹਨ। ਇਹ ਲੋਕ ਇੱਥੇ ਇੱਕ ਧਾਰਮਿਕ ਪ੍ਰੋਗਰਾਮ ‘ਚ ਹਿੱਸਾ ਲੈਣ ਲਈ ਆਏ ਸੀ। ਇਸ ਮੌਕੇ ਵਿਸ਼ਵ ਸਿਹਤ ਸੰਗਠਨ ਦੇ ਡਾਕਟਰਾਂ ਦੀ ਇੱਕ ਵੱਡੀ ਟੀਮ ਮੌਜੂਦ ਸੀ। ਦਿੱਲੀ ਸਿਹਤ ਮੰਤਰਾਲੇ ਦੀ ਟੀਮ ਵੀ ਉੱਥੇ ਮੌਜੂਦ ਹੈ। ਦਿੱਲੀ ਪੁਲਿਸ ਦੇ ਪੀਆਰਓ ਐਮਐਸ ਰੰਧਾਵਾ ਨੇ ਕਿਹਾ ਕਿ ਡਰੋਨ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ ਕਿਉਂਕਿ ਤੰਗ ਗਲੀਆਂ ਵਿੱਚ ਨਹੀਂ ਜਾਇਆ ਦਾ ਸਕਦਾ।


ਨਿਜ਼ਾਮੂਦੀਨ ਮਰਕਜ਼ ਦੇ ਬੁਲਾਰੇ ਡਾ. ਮੁਹੰਮਦ ਸ਼ੋਇਬ ਨੇ ਕਿਹਾ ਕਿ ਕੱਲ੍ਹ ਅਸੀਂ ਪ੍ਰਸ਼ਾਸਨ ਨੂੰ ਨਾਂਵਾਂ ਦੀ ਸੂਚੀ ਸੌਂਪ ਦਿੱਤੀ ਸੀ ਜਿਸ ਨੂੰ ਜ਼ੁਕਾਮ ਅਤੇ ਬੁਖਾਰ ਸੀ। ਉਨ੍ਹਾਂ ਚੋਂ ਕੁਝ ਨੂੰ ਉਮਰ ਤੇ ਟ੍ਰੈਵਲ ਹਿਸਟ੍ਰੀ ਦੇ ਅਧਾਰ ‘ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸਾਡੇ ਕੋਲ ਅਜੇ ਤੱਕ ਕੋਰੋਨਾਵਾਇਰਸ ਦਾ ਪੁਸ਼ਟੀ ਹੋਇਆ ਕੇਸ ਨਹੀਂ ਹੈ।

ਦੱਸ ਦੇਈਏ ਕਿ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹੁਣ ਤੱਕ ਕੋਰੋਨਾਵਾਇਰਸ ਦੇ ਕੁਲ 72 ਮਾਮਲੇ ਸਾਹਮਣੇ ਆ ਚੁੱਕੇ ਹਨ।
 ਇਹ ਵੀ ਪੜ੍ਹੋ :