ਮਹਾਰਾਸ਼ਟਰ ‘ਚ 220, ਉੱਤਰ ਪ੍ਰਦੇਸ਼ ‘ਚ 96 ਤੇ ਕਰਨਾਟਕ ‘ਚ 91 ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਹਨ। ਕੇਂਦਰੀ ਗ੍ਰਹਿ ਮੰਤਰਾਲੇ ਦੇ ਸੱਕਤਰ ਲਵ ਅਗਰਵਾਲ ਨੇ ਕਿਹਾ ਹੈ ਕਿ ਲੌਕ ਡਾਊਨ ਦਾ ਪਾਲਣ ਕਰਨਾ ਜ਼ਰੂਰੀ ਹੈ, ਜੇਕਰ ਨਿਯਮ ਤੋੜੇ ਜਾਣਗੇ ਤਾਂ ਕੋਰੋਨਾਵਾਇਰਸ ਖ਼ਿਲਾਫ਼ ਲੜਾਈ ਨਾਕਾਨ ਹੋ ਜਾਵੇਗੀ।
ਵਿਕਸਿਤ ਦੇਸ਼ਾਂ ਦੇ ਮੁਕਾਬਲੇ ਭਾਰਤ ‘ਚ ਮਾਮਲੇ ਘੱਟ ਹਨ। ਦੁਨੀਆ ਭਰ ‘ਚ ਦੇਖੀਏ ਤਾਂ ਇਕ ਵਿਅਕਤੀ ਨੇ 100 ਲੋਕਾਂ ਨੂੰ ਸੰਕਰਮਿਤ ਕੀਤਾ ਹੈ ਤੇ ਮਹਾਮਾਰੀ ਤੇਜ਼ੀ ਨਾਲ ਫੈਲੀ।
ਭਾਰਤੀ ਮੈਡੀਕਲ ਰਿਸਰਚ ਕੌਂਸਲਨੇ ਕਿਹਾ ਹੈ ਕਿ ਭਾਰਤ ‘ਚ ਹੁਣ ਤੱਕ ਕੁੱਲ 38,442 ਪਰੀਖਣ ਕੀਤੇ ਗਏ ਹਨ, ਜਿਨ੍ਹਾਂ ‘ਚੋਂ 3501 ਪਰੀਖਣ ਕੱਲ੍ਹ ਕੀਤੇ ਗਏ ਹਨ। ਅਸੀਂ ਅਜੇ ਵੀ ਆਪਣੀ ਪਰੀਖਣ ਯੋਗਤਾ ਦੇ 30 ਫੀਸਦ ਘੱਟ ਹਾਂ। ਪਿਛਲੇ 3 ਦਿਨਾਂ ‘ਚ 13034 ਪਰੀਖਣ ਨਿਜੀ ਪ੍ਰਯੋਗਸ਼ਾਲਾਵਾਂ ‘ਚ ਕੀਤੇ ਗਏ।