ਕੈਲੀਫਾਰਨੀਆ: ਕੋਰੋਨਾਵਾਇਰਸ ਨਾਲ ਲੜਨ ਲਈ ਜਿੱਥੇ ਦੁਨੀਆ ਭਰ ‘ਚ ਸੰਸਥਾਵਾਂ ਆਪਣੇ ਪੱਧਰ ‘ਤੇ ਕੰਮ ਕਰ ਰਹੀਆਂ ਹਨ, ਉੱਥੇ ਹੀ ਸੋਸ਼ਲ ਮੀਡੀਆ ਦੀ ਮੋਹਰੀ ਕੰਪਨੀ ਫੈਸਬੁੱਕ ਵੀ ਇਸ ਮਹਾਮਾਰੀ ਦੇ ਦੌਰ ‘ਚ ਮਦਦ ਲਈ ਅੱਗੇ ਆਈ ਹੈ। ਫੈਸਬੁੱਕ ਨੇ ਅਮਰੀਕਾ ‘ਚ ਐਲਾਨ ਕੀਤਾ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਨਿਊਜ਼ ਇੰਡਸਟਰੀ ਨੂੰ ਹੋਰ ਜ਼ਿਆਦਾ ਆਰਥਿਕ ਮਦਦ ਮੁਹੱਈਆ ਕਰਾਵੇਗੀ।
ਇਸ ਲਈ ਫੈਸਬੁੱਕ ਨੇ ਇੱਕ ਇੰਬੇਸਟਮੈਂਟ ਫੰਡ ਬਣਾਇਆ ਹੈ, ਜਿਸ ਦੇ ਤਹਿਤ ਕੰਪਨੀ 25 ਮਿਲੀਅਨ ਯਾਨੀ 2.5 ਕਰੋੜ ਅਮਰੀਕੀ ਡਾਲਰ ਫੈਸਬੁੱਕ ਦੇ ਜਰਨਲਿਜ਼ਮ ਪਰਾਜੈਕਟ ਜ਼ਰੀਏ ਸਥਾਨਕ ਖ਼ਬਰਾਂ ਲਈ ਦੇਵੇਗੀ। ਇਸ ਐਮਰਜੰਸੀ ਫੰਡ ਦਾ ਮਕਸਦ ਮੁੱਖ ਤੌਰ ‘ਤੇ ਮਹਾਮਾਰੀ ਦੇ ਦੌਰ ‘ਚ ਨਿਊਜ਼ ਇੰਡਸਟਰੀ ਨੂੰ ਮਦਦ ਪਹੁੰਚਾਉਣਾ ਹੈ।
ਇਸ ਤੋਂ ਇਲਾਵਾ ਫੈਸਬੁੱਕ ਨੇ 75 ਮਿਲੀਅਨ ਡਾਲਰ ਯਾਨੀ 7.5 ਕਰੋੜ ਡਾਲਰ ਦੂਸਰੇ ਮਾਰਕਿਿਟੰਗ ਖਰਚਿਆਂ ਲਈ ਦੇਣ ਦਾ ਐਲਾਨ ਕੀਤਾ ਹੈ। ਇਸ ਸਹਾਇਤਾ ਰਾਸ਼ੀ ਦੇ ਤਹਿਤ ਪਹਿਲੇ ਚਰਣ ਦੀ ਮਦਦ ਅਮਰੀਕੀ ਤੇ ਕੈਨੇਡਾ ਦੇ ਨਿਊਜ਼ ਰੂਮ ਨੂੰ ਦਿੱਤੀ ਜਾ ਚੁਕੀ ਹੈ।
ਇਸ ਤੋਂ ਇਲਾਵਾ ਫੈਸਬੁੱਕ ਨੇ ਐਲਾਨ ਕੀਤਾ ਹੈ ਕਿ ਇਸ ਮੁਸ਼ਕਿਲ ਸਮੇਂ ‘ਚ ਕੋਰੋਨਾਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਦੀ ਮਦਦ ਕਰ ਰਿਹਾ ਹੈ ਤੇ ਇਨ੍ਹਾਂ ਦੇਸ਼ਾਂ ‘ਚ ਪਵਲਿਸ਼ਰਸ ਦੀ ਸਹਾਇਤਾ ਰਾਸ਼ੀ ਮੁਹੱਈਆ ਕਰਾ ਰਿਹਾ ਹੈ।
ਇਹ ਵੀ ਪੜ੍ਹੋ :
ਪਿਛਲੇ 24 ਘੰਟਿਆਂ ਦੌਰਾਨ 92 ਨਵੇਂ ਕੇਸ, 4 ਮੌਤਾਂ, ਹੁਣ ਤੱਕ 38 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਂਚ
ਕੀ ਕਾਜੋਲ ਤੇ ਉਸ ਦੀ ਧੀ ਨੂੰ ਹੈ ਕੋਰੋਨਾਵਾਇਰਸ? ਅਜੈ ਦੇਵਗਨ ਨੇ ਦੱਸਿਆ ਸੱਚ
ਕੋਰੋਨਾਵਾਇਰਸ ਦੇ ਦੌਰ ‘ਚ Facebook ਕਰੇਗੀ ਨਿਊਜ਼ ਇੰਡਸਟਰੀ ਦੀ 10 ਕਰੋੜ ਡਾਲਰ ਦੀ ਮਦਦ
ਏਬੀਪੀ ਸਾਂਝਾ
Updated at:
31 Mar 2020 10:35 AM (IST)
ਕੋਰੋਨਾਵਾਇਰਸ ਨਾਲ ਲੜਨ ਲਈ ਜਿੱਥੇ ਦੁਨੀਆ ਭਰ ‘ਚ ਸੰਸਥਾਵਾਂ ਆਪਣੇ ਪੱਧਰ ‘ਤੇ ਕੰਮ ਕਰ ਰਹੀਆਂ ਹਨ, ਉੱਥੇ ਹੀ ਸੋਸ਼ਲ ਮੀਡੀਆ ਦੀ ਮੋਹਰੀ ਕੰਪਨੀ ਫੈਸਬੁੱਕ ਵੀ ਇਸ ਮਹਾਮਾਰੀ ਦੇ ਦੌਰ ‘ਚ ਮਦਦ ਲਈ ਅੱਗੇ ਆਈ ਹੈ। ਫੈਸਬੁੱਕ ਨੇ ਅਮਰੀਕਾ ‘ਚ ਐਲਾਨ ਕੀਤਾ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਨਿਊਜ਼ ਇੰਡਸਟਰੀ ਨੂੰ ਹੋਰ ਜ਼ਿਆਦਾ ਆਰਥਿਕ ਮਦਦ ਮੁਹੱਈਆ ਕਰਾਵੇਗੀ।
Mark Zuckerberg, chief executive officer and founder of Facebook Inc., speaks during an event at the company's headquarters in Menlo Park, California, U.S., on Thursday, March 7, 2013. Zuckerberg discussed the social-network site's upgraded News Feed which includes bigger photos, information sorted into topics and a more consistent design across devices. Photographer: David Paul Morris/Bloomberg via Getty Images
- - - - - - - - - Advertisement - - - - - - - - -