ਕੋਰੋਨਾਵਾਇਰਸ ਕਾਰਨ ਪੂਰੇ ਭਾਰਤ ‘ਚ ਲੌਕ ਡਾਊਨ ਕਰ ਦਿੱਤਾ ਗਿਆ ਹੈ। ਜਿੱਥੇ ਇੱਕ ਪਾਸੇ ਕੋਰੋਨਾ ਦੇ ਸੰਕਰਮਣ ਤੋਂ ਸੁਰੱਖਿਅਤ ਰੱਖਣ ਲਈ ਬਾਲੀਵੁੱਡ ਸਿਤਾਰੇ ਆਈਸੋਲੇਸ਼ਨ ‘ਚ ਹਨ। ਉੱਥੇ ਹੀ ਅਦਾਕਾਰ ਅਜੈ ਦੇਵਗਨ ਨੇ ਪਤਨੀ ਕਾਜੋਲ ਤੇ ਧੀ ਨਿਆਸਾ ਦੇ ਕੋਰੋਨਾ ਨਾਲ ਸੰਕਰਮਿਤ ਹੋਣ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ।

ਅਜੈ ਨੇ ਸੋਸ਼ਲ ਮੀਡੀਆ ‘ਤੇ ਇਸ ਦਾ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਦੀ ਪਤਨੀ ਕਾਜੋਲ ਤੇ ਧੀ ਨਿਆਸਾ ਨਿਲਕੁਲ ਠੀਕ ਹਨ। ਅਜੈ ਦੇਵਗਨ ਨੇ ਆਪਣੇ ਟਵੀਟਰ ਅਕਾਉਂਟ ‘ਤੇ ਟਵੀਟ ਕਰਦਿਆਂ ਲਿਿਖਆ, ‘ਪੁੱਛਣ ਲਈ ਧੰਨਵਾਦ। ਕਾਜੋਲ ਤੇ ਨਿਆਸਾ ਬਿਲਕੁਲ ਠੀਕ ਹੈ। ਉਨ੍ਹਾਂ ਦੇ ਸਿਹਤ ਬਾਰੇ ਅਫਵਾਹ ਬੇਬੁਨਿਆਦੀ ਹੈ।’



ਦਰਅਸਲ ਨਿਯੂਜਟ੍ਰੈਕ ਦੀ ਇੱਕ ਰਿਪੋਰਟ ‘ਚ ਇਹ ਦਾਅਵਾ ਕੀਤਾ ਗਿਆ ਸੀ ਕਿ ਅਜੈ ਦੇਵਗਨ ਦੀ ਧੀ ਨਿਆਸਾ ‘ਚ ਕੋਰੋਨਾ ਦੇ ਲੱਛਣ ਦਿਖਣ ‘ਤੇ ਉਨ੍ਹਾਂ ਦਾ ਪਰੀਖਣ ਕਰਾਇਆ ਗਿਆ ਸੀ। ਇਸ ਕਰਾਏ ਗਏ ਪਰੀਖਣ ‘ਚ ਉਨ੍ਹਾਂ ਨੂੰ ਪਾਜ਼ਿ ਟਿਵ ਪਾਇਆ ਗਿਆ। ਜਿਸ ‘ਤੇ ਹੁਣ ਅਜੈ ਨੇ ਖੁਲਾਸਾ ਕਰਦਿਆਂ ਜਾਣਕਾਰੀ ਦਿੱਤੀ ਹੈ ਕਿ ਦੋਨੋਂ ਕੋਰੋਨਾ ਨਾਲ ਸੰਕਰਮਿਤ ਹਨ।

ਇਹ ਵੀ ਪੜ੍ਹੋ :

ਕੋਰੋਨਾਵਾਇਰਸ:1300 ਤੋਂ ਪਾਰ ਪਹੁੰਚੀ ਸੰਕਰਮਿਤ ਲੋਕਾਂ ਗਿਣਤੀ, 32 ਦੀ ਮੌਤ

14 ਅਪ੍ਰੈਲ ਮਗਰੋਂ ਮਿਲੇਗੀ ਰਾਹਤ ਜਾਂ ਫਿਰ ਜਾਰੀ ਰਹੇਗੀ ਲੌਕਡਾਊਨ? ਰਾਜੀਵ ਗਾਬਾ ਨੇ ਦੱਸੀ ਸਾਰੀ ਯੋਜਨਾ