ਪਟਨਾ: ਕੋਰੋਨਾਵਾਇਰਸ ਦੇ ਮੱਦੇਨਜ਼ਰ ਲੋਕਾਂ ਨੂੰ ਸਰਕਾਰ ਵੱਲੋਂ ਘਰ ‘ਚ ਰਹਿਣ ਦੇ ਨਾਲ-ਨਾਲ ਨਾਗਰਿਕਾਂ ਨੂੰ ਵੀ ਜਾਗਰੂਕਤਾ ਫੈਲਾਉਣ ਲਈ ਕਿਹਾ ਜਾ ਰਿਹਾ ਹੈ। ਹਾਲਾਂਕਿ ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ‘ਚ ਸ਼ੱਕੀ ਕੋਰੋਨਾ ਮਰੀਜ਼ ਦੀ ਜਾਣਕਾਰੀ ਦੇਣਾ ਇੱਕ ਸ਼ਖਸ ਨੂੰ ਇੰਨਾ ਮਹਿੰਗਾ ਪਿਆ ਕਿ ਉਸ ਨੂੰ ਆਪਣੀ ਜਾਨ ਗਵਾਉਣੀ ਪਈ।

ਦਰਅਸਲ ਮਹਾਰਾਸ਼ਟਰ ਤੋਂ ਦੋ ਲੋਕ ਸੀਤਾਮੜੀ ਦੇ ਰੁੱਨੀਸੈਦਪੁਰ ਦੇ ਮਧੌਲ ਪਿੰਡ ਪਹੁੰਚੇ ਸੀ। ਉਨ੍ਹਾਂ ਦੇ ਮਹਾਰਾਸ਼ਟਰ ਤੋਂ ਪਰਤਣ ਦੀ ਜਾਣਕਾਰੀ ਪਿੰਡ ਦੇ ਹੀ ਬਬਲੂ ਨਾਂ ਦੇ ਵਿਅਕਤੀ ਨੇ ਸਿਹਤ ਵਿਭਾਗ ਨੂੰ ਦਿੱਤੀ ਸੀ। ਉਸ ਨੇ ਸ਼ੱਕ ਹੋਣ ‘ਤੇ ਹੈਲਪ ਸੈਂਟਰ ਫੋਨ ਕਰ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੇ ਦੋਵਾਂ ਸ਼ੱਕੀਆਂ ਦਾ ਸੈਂਪਲ ਲਿਆ।



ਇਸ ਗੱਲ ਤੋਂ ਮਹਾਰਾਸ਼ਟਰ ਤੋਂ ਪਰਤੇ ਦੋਵੇਂ ਵਿਅਕਤੀ ਇੰਨੇ ਗੁੱਸੇ ‘ਚ ਆ ਗਏ ਕਿ ਉਨ੍ਹਾਂ ਬਬਲੂ ਨੂੰ ਕੁੱਟ-ਕੁੱਟ ਕੇ ਹੀ ਮਾਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਤੇ ਫਿਰ ਪੁਲਿਸ ਨੇ ਇਸ ਮਾਮਲੇ ‘ਚ ਸੱਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।