ਨਵੀਂ ਦਿੱਲੀ: ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੇ 170 ਆਸਾਮੀਆਂ ‘ਤੇ ਭਰਤੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਚਾਹਵਾਨ ਉਮੀਦਵਾਰ NHAI ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਰਜ਼ੀ ਨੂੰ ਪੜ੍ਹ ਸਕਦੇ ਹਨ। ਐਨਐਚਏਆਈ ਦੀ ਇਸ ਭਰਤੀ ਲਈ ਭਰਤੀ ਦਾ ਇਸ਼ਤਿਹਾਰ 12-02-2020 ਨੂੰ ਪ੍ਰਕਾਸ਼ਤ ਕੀਤਾ ਗਿਆ ਸੀ।


ਭਰਤੀ ਇਸ਼ਤਿਹਾਰ ਮੁਤਾਬਕ, ਬਿਨੈ ਕਰਨ ਦੀ ਆਖਰੀ ਤਾਰੀਖ 06-03-2020 ਰੱਖੀ ਗਈ ਸੀ ਪਰ ਕੋਰੋਨਾਵਾਇਰਸ ਦੇ ਖ਼ਤਰੇ ਤੇ ਲੌਕਡਾਊਨ ਕਾਰਨ ਬਿਨੈ-ਪੱਤਰ ਦੀ ਆਖਰੀ ਤਾਰੀਖ 07-04-22020 ਤੱਕ ਵਧਾ ਦਿੱਤੀ ਗਈ ਹੈ। ਅਪਲਾਈ ਕਰਨ ਦੇ ਚਾਹਵਾਨ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਿਨੈ ਕਰਨ ਤੋਂ ਪਹਿਲਾਂ ਐਨਐਚਏਆਈ ਦੀ ਪੂਰੀ ਭਰਤੀ ਦੇ ਇਸ਼ਤਿਹਾਰਾਂ ਦੀ ਜਾਂਚ ਕਰ ਲੈਣ।

ਅਰਜ਼ੀ ਦੀ ਆਖ਼ਰੀ ਤਰੀਕ ਲਈ ਇੱਥੇ ਵੇਖੋ- ਐਨਐਚਏਆਈ NHAI Recruitment 2020 Notification

ਅਹਿਮ ਤਾਰੀਖਾਂ -

ਬਿਨੈ ਸ਼ੁਰੂ- 12-02-2020

ਬਿਨੈ ਦੀ ਆਖਰੀ ਤਾਰੀਖ - 07-04-2020

ਚੋਣ ਇੰਟਰਵਿਉ ਦੇ ਅਧਾਰ 'ਤੇ ਕੀਤੀ ਜਾਏਗੀ: ਉਮੀਦਵਾਰਾਂ ਨੂੰ ਦੱਸ ਜਈਏ ਕਿ ਉਪਰੋਕਤ ਪੋਸਟਾਂ 'ਤੇ ਯੋਗ ਉਮੀਦਵਾਰਾਂ ਦੀ ਚੋਣ ਇੰਟਰਵਿਉ ਦੇ ਅਧਾਰ 'ਤੇ ਹੋਵੇਗੀ। ਯਾਨੀ ਤੁਹਾਨੂੰ ਕਿਸੇ ਵੀ ਕਿਸਮ ਦੀ ਲਿਖਤੀ ਪ੍ਰੀਖਿਆ ਪਾਸ ਨਹੀਂ ਕਰਨੀ ਪਏਗੀ।

ਉਮਰ ਦੀ ਹੱਦ: ਉਮੀਦਵਾਰ ਦੀ ਉਮਰ 56 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਵਧੇਰੇ ਜਾਣਕਾਰੀ ਇਸ https://nhai.gov.in/ ਵੈੱਬਸਾਈਟ ‘ਤੇ ਵੇਖ ਸਕਦੇ ਹੋ।

Education Loan Information:

Calculate Education Loan EMI