ਨਵੀਂ ਦਿੱਲੀ: ਕੋਰੋਨਾਵਾਇਰਸ ਦਾ ਪ੍ਰਭਾਵ ਦੇਸ਼ ਭਰ ਵਿੱਚ ਲਗਾਤਾਰ ਵਧ ਰਿਹਾ ਹੈ। ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 1000 ਤੋਂ ਪਾਰ ਹੋ ਗਈ ਹੈ। ਇਸ ਦੇ ਨਾਲ ਹੀ ਮਹਾਰਾਸ਼ਟਰ ਤੇ ਕੇਰਲ ‘ਚ ਸਥਿਤੀ ਸਭ ਤੋਂ ਬਦਤਰ ਹੋ ਗਈ ਹੈ।
ਇਨ੍ਹਾਂ ਦੋਵਾਂ ਸੂਬਿਆਂ ‘ਚ ਇਹ ਅੰਕੜਾ 200-200 ਨੂੰ ਪਾਰ ਕਰ ਗਿਆ ਹੈ। ਦੇਸ਼ ਭਰ ਵਿੱਚ 21 ਦਿਨਾਂ ਦੇ ਤਾਲਾਬੰਦੀ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਇਸ ਵਾਇਰਸ ਤੋਂ ਬਚਾਅ ਲਈ ਸਖ਼ਤ ਕਦਮ ਉਠਾ ਰਹੇ ਹਨ।
ਇਹੀ ਕਾਰਨ ਹੈ ਕਿ ਪੀਐਮ ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਕੋਰੋਨਾ ਨਾਲ ਲੜਾਈ ਸਬੰਧੀ ਪੀਐਮ ਕੇਅਰ ਫੰਡ ਵਿੱਚ ਮਦਦ ਦੀ ਅਪੀਲ ਕੀਤੀ। ਲੋਕਾਂ ਨੇ ਪੀਐਮ ਮੋਦੀ ਦੀ ਇਸ ਅਪੀਲ ਦਾ ਹੁੰਗਾਰਾ ਦੇਣਾ ਸ਼ੁਰੂ ਕਰ ਦਿੱਤਾ ਤੇ ਮਦਦ ਕਰਨੀ ਸ਼ੁਰੂ ਕਰ ਦਿੱਤੀ।
ਇਸ ਸਭ ਦੇ ਵਿਚਕਾਰ ਸਾਈਬਰ ਠੱਗਾਂ ਨੂੰ ਵੀ ਇੱਕ ਵੱਡਾ ਮੌਕਾ ਮਿਲਿਆ। ਇਨ੍ਹਾਂ ਠੱਗਾਂ ਨੇ ਇਸ ਯੂਪੀਆਈ ਆਈਡੀ ਦੀ ਤਰ੍ਹਾਂ ਜਾਅਲੀ ਆਈਡੀਜ਼ ਤਿਆਰ ਕੀਤੀਆਂ। ਲੋਕ ਇਸ ‘ਚ ਵੀ ਆਪਣੇ ਪੈਸੇ ਜਮ੍ਹਾ ਕਰਦੇ ਰਹੇ। ਹਾਲਾਂਕਿ ਇੱਕ ਨਾਗਰਿਕ ਨੇ ਇਸ ਨੂੰ ਪਛਾਣ ਲਿਆ ਤੇ ਹੁਣ ਇਸ ਨੂੰ ਰੋਕ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਤੋਂ ਬਾਅਦ ਪੁਲਿਸ ਅਤੇ ਬੈਂਕ ਅਧਿਕਾਰੀਆਂ ਨੇ ਤੁਰੰਤ ਹਰਕਤ ਵਿੱਚ ਆ ਕੇ ਕਾਰਵਾਈ ਕੀਤੀ। ਪੁਲਿਸ ਅਧਿਕਾਰੀਆਂ ਨੇ ਤੁਰੰਤ ਇੱਕ ਕੇਸ ਦਰਜ ਕਰ ਲਿਆ ਤੇ ਬੈਂਕ ਅਧਿਕਾਰੀਆਂ ਦੀ ਮਦਦ ਨਾਲ ਜਾਅਲੀ ਆਈਡੀ ਨੂੰ ਲੌਕ ਕਰ ਲਿਆ। ਫਿਲਹਾਲ ਪੁਲਿਸ ਇਸ ਆਈਡੀ ਦੇ ਨਿਰਮਾਤਾ ਦੀ ਭਾਲ ਕਰ ਰਹੀ ਹੈ।
'ਪ੍ਰਧਾਨ ਮੰਤਰੀ ਕੇਅਰ ਫੰਡ' ‘ਚ ਪੈਸੇ ਭੇਜਣ ਵਾਲੇ ਸਾਵਧਾਨ! ਕਿਤੇ ਠੱਗੀ ਦਾ ਨਾ ਹੋ ਜਾਇਓ ਸ਼ਿਕਾਰ
ਏਬੀਪੀ ਸਾਂਝਾ
Updated at:
31 Mar 2020 02:05 PM (IST)
ਕੋਰੋਨਵਾਇਰਸ ‘ਚ ਵੱਡੀ ਪ੍ਰੇਸ਼ਾਨੀ ਦੀ ਖ਼ਬਰ ਸਾਹਮਣੇ ਆਈ ਹੈ। ਸਾਈਬਰ ਅਪਰਾਧੀਆਂ ਨੇ ਪ੍ਰਧਾਨ ਮੰਤਰੀ ਕੇਅਰ ਫੰਡ ਦੀ ਨਕਲੀ ਯੂਪੀਆਈ ਬਣਾ ਲਈ ਹੈ ਤੇ ਕੁਝ ਲੋਕ ਉਸ ‘ਚ ਪੈਸੇ ਜਮ੍ਹਾ ਕਰਦੇ ਰਹੇ।
- - - - - - - - - Advertisement - - - - - - - - -