ਨਵੀਂ ਦਿੱਲੀ: ਦੇਸ਼ ‘ਚ ਜਾਨਲੇਵਾ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ‘ਚ ਲਗਾਤਾਰ ਇਜ਼ਾਫਾ ਹੋ ਰਿਹਾ ਹੈ। ਦੇਸ਼ ‘ਚ ਕੋਰੋਨਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 1613 ਹੋ ਗਈ ਹੈ। ਇਨ੍ਹਾਂ ‘ਚੋਂ ਹੁਣ ਤੱਕ 35 ਲੋਕਾਂ ਦੀ ਮੌਤ ਹੋ ਚੁਕੀ ਹੈ ਤੇ 148 ਲੋਕ ਠੀਕ ਹੋ ਚੁਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪਿਛਲੇ 24 ਘੰਟਿਆਂ ‘ਚ ਦੇਸ਼ ‘ਚ ਕੋਰੋਨਾਵਾਇਰਸ ਦੇ 272 ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਵਲੋਂ ਕਿਹਾ ਗਿਆ ਹੈ ਕਿ ਲੋਕ ਸਹਿਯੋਗ ਨਹੀਂ ਕਰ ਰਹੇ, ਇਸ ਲਈ ਗਿਣਤੀ ਵਧੀ ਹੈ।

ਦਿੱਲੀ, ਮਹਾਰਾਸ਼ਟਰ ਤੇ ਤਾਮਿਲਨਾਡੂ ‘ਚ ਤੇਜ਼ੀ ਨਾਲ ਵਧੇ ਮਰੀਜ਼

ਦਿੱਲੀ, ਮਹਾਰਾਸ਼ਟਰ ਤੇ ਤਾਮਿਲਨਾਡੂ ‘ਚ ਸੰਕਰਮਿਤ ਲੋਕਾਂ ਦੀ ਗਿਣਤੀ ‘ਚ ਤੇਜ਼ੀ ਨਾਲ ਇਜ਼ਾਫਾ ਹੋ ਰਿਹਾ ਹੈ। ਮਹਾਰਾਸ਼ਟਰ ‘ਚ ਮੰਗਲਵਾ ਨੂੰ 72 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਤੋਂ ਬਾਅਦ ਸੂਬੇ ‘ਚ ਕੁਲ ਸੰਕਰਮਿਤ ਲੋਕਾਂ ਦੀ ਗਿਣਤ 302 ਤੱਕ ਪਹੁੰਚ ਗਈ ਹੈ। ਕੇਰਲ ‘ਚ ਕੋਰੋਨਾਵਾਇਰਸ ਦੇ ਅੱਜ 7 ਨਵੇਂ ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਇੱਥੇ ਸੰਕਰਮਿਤ ਲੋਕਾਂ ਦੀ ਗਿਣਤੀ 241 ਹੋ ਗਈ ਹੈ। ਤਾਮਿਲਨਾਡੂ ‘ਚ ਅੱਜ 55 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ 50 ਉਹ ਹਨ ਜਿਨ੍ਹਾਂ ਨੇ ਦਿੱਲੀ ਦੇ ਨਿਜਾਮੁਦੀਨ ਮਰਕਜ ਸੰਮੇਲਨ ‘ਚ ਹਿੱਸਾ ਲਿਆ ਸੀ। ਸੂਬੇ ‘ਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਗਿਣਤੀ 124 ਹੋ ਗਈ ਹੈ।

ਹੋਰਨਾਂ ਸੂਬਿਆਂ ਦੇ ਕੀ ਹਾਲਾਤ ਹਨ?

ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅੱਜ ਵੀ 23 ਵਿਅਕਤੀ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ। ਸਿਹਤ ਵਿਭਾਗ ਅਨੁਸਾਰ 23 ਨਵੇਂ ਕੇਸਾਂ ਨਾਲ ਦਿੱਲੀ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ 120 ਹੋ ਗਈ ਹੈ।ਦੂਜੇ ਰਾਜਾਂ ਦੀ ਗੱਲ ਕਰੀਏ ਤਾਂ ਕਰਨਾਟਕ ਵਿੱਚ 101, ਉੱਤਰ ਪ੍ਰਦੇਸ਼ ਵਿੱਚ 101, ਰਾਜਸਥਾਨ ਵਿੱਚ 93, ਤੇਲੰਗਾਨਾ ਵਿੱਚ 92, ਗੁਜਰਾਤ ਵਿੱਚ 74, ਮੱਧ ਪ੍ਰਦੇਸ਼ ਵਿੱਚ 66, ਜੰਮੂ-ਕਸ਼ਮੀਰ ਵਿੱਚ 55, ਹਰਿਆਣਾ ਵਿੱਚ 43, ਪੰਜਾਬ ਵਿੱਚ 41, ਆਂਧਰਾ ਪ੍ਰਦੇਸ਼ ਵਿੱਚ 40 , ਪੱਛਮੀ ਬੰਗਾਲ ਵਿਚ 27, ਬਿਹਾਰ ਵਿਚ 21,ਚੰਡੀਗੜ੍ਹ ਵਿੱਚ 13, ਲੱਦਾਖ ਵਿੱਚ 13, ਅੰਡੇਮਾਨ-ਨਿਕੋਬਾਰ ਵਿੱਚ 10, ਛੱਤੀਸਗੜ੍ਹ ਵਿੱਚ 8, ਉਤਰਾਖੰਡ ਵਿੱਚ 7, ਗੋਆ ਵਿੱਚ 5, ਹਿਮਾਚਲ ਪ੍ਰਦੇਸ਼ ਵਿੱਚ 5, ਓਡੀਸ਼ਾ ਵਿੱਚ 3, ਓਡੀਸ਼ਾ ਵਿੱਚ 3, ਅਸਾਮ, ਝਾਰਖੰਡ, ਮਣੀਪੁਰ, ਮਿਜ਼ੋਰਮ ਅਤੇ ਪੁਡੂਚੇਰੀ ਵਿੱਚ ਇਕ - ਇਕ ਵਿਅਕਤੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਇਆ ਗਿਆ ਹੈ।