ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ 2014 ਤੱਕ ਵੱਧ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਕੋਰੋਨਾ ਵਾਇਰਸ ਕਾਰਨ ਹੁਣ ਤੱਕ 41 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਜਦਕਿ 169 ਲੋਕ ਵੀ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲੇ ਨੇ ਬੁੱਧਵਾਰ ਨੂੰ ਕਿਹਾ ਕਿ 24 ਘੰਟਿਆਂ ਦੌਰਾਨ 386 ਮਾਮਲੇ ਸਾਹਮਣੇ ਆਏ ਹਨ ਅਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ।


ਦਿੱਲੀ ਦੇ ਨਿਜਾਮੁਦੀਨ ‘ਚ ਹੋਏ ਤਬਲੀਗੀ ਜਮਾਤ ਕਾਰਨ ਮਾਮਲਿਆਂ ‘ਚ ਵਾਧਾ ਹੋਇਆ ਹੈ।ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 325, ਕੇਰਲ ਵਿੱਚ 265, ਤਾਮਿਲਨਾਡੂ ਵਿੱਚ 234, ਦਿੱਲੀ ਵਿੱਚ 123, ਯੂਪੀ ਵਿੱਚ 116, ਰਾਜਸਥਾਨ ਵਿੱਚ 108, ਕਰਨਾਟਕ ਵਿੱਚ 105 ਸਾਹਮਣੇ ਆਏ ਹਨ।  ਦੁਨੀਆ ਭਰ ਵਿਚ ਕੋਰੋਨਾ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ 8 ਲੱਖ ਨੂੰ ਪਾਰ ਕਰ ਗਈ ਹੈ।

ਕੋਰੋਨਾ ਨੂੰ ਲੈ ਕੇ ਸਰਕਾਰ ਚੌਕਸ

ਇਸ ਦੌਰਾਨ ਕੈਬਨਿਟ ਸਕੱਤਰ ਰਾਜੀਵ ਗਾਬਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਬੁੱਧਵਾਰ ਨੂੰ ਪੁਲਿਸ ਦੇ ਡਾਇਰੈਕਟਰ ਜਨਰਲ ਨਾਲ ਮੀਟਿੰਗ ਕੀਤੀ। ਬੈਠਕ ਵਿਚ ਰਾਜ ਸਰਕਾਰਾਂ ਨੂੰ ਤਾਬਲੀਗੀ ਜਮਾਤ ਦੇ ਸਮਾਗਮ 'ਚ ਸ਼ਰੀਕ ਹੋਏ ਲੋਕਾਂ ਨੂੰ ਜੰਗੀ ਪੱਧਰ 'ਤੇ ਟਰੇਸ ਕਰਨ ਲਈ ਕਿਹਾ ਹੈ। ਵੀਜ਼ਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਵੀ ਦਿੱਤੇ ਹਨ।

ਇੱਕ ਹਫਤੇ ਵਿੱਚ ਮੌਤ ਦੇ ਮਾਮਲੇ ਦੁੱਗਣੇ, ਡਬਲਯੂਐਚਓ ਦਾ ਵਧਿਆ ਫਿਕਰ

ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਬੁੱਧਵਾਰ ਨੂੰ ਕਿਹਾ ਕਿ ਉਹ ਕੋਰੋਨਾ ਦੇ ਵਿਸ਼ਵਵਿਆਪੀ ਫੈਲਣ ਅਤੇ ਮਾਮਲਿਆਂ ਵਿੱਚ ਤੇਜ਼ੀ ਨਾਲ ਹੋਏ ਵਾਧੇ ਬਾਰੇ ਚਿੰਤਤ ਹੈ। ਡਬਲਯੂਐਚਓ ਦੇ ਮੁਖੀ ਟੇਡਰੋਸ ਅਧਨੋਮ ਘੇਬਰਿਆਸ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਪਿਛਲੇ ਹਫਤੇ ਮਰਨ ਵਾਲਿਆਂ ਦੀ ਗਿਣਤੀ ਦੁੱਗਣੀ ਤੋਂ ਵੀ ਵੱਧ ਹੋ ਗਈ ਹੈ ... ਅਗਲੇ ਦਿਨਾਂ ਵਿੱਚ ਸੰਕਰਮਿਤ ਲੋਕਾਂ ਦੀ ਗਿਣਤੀ 10 ਲੱਖ ਹੋ ਸਕਦੀ ਹੈ ਅਤੇ ਮ੍ਰਿਤਕਾਂ ਦੀ ਗਿਣਤੀ 50,000 ਹੋ ਸਕਦੀ ਹੈ।"

ਇਹ ਵੀ ਪੜ੍ਹੋ :

ਪਦਮਸ਼੍ਰੀ ਹਜ਼ੂਰੀ ਰਾਗੀ ਨਿਰਮਲ ਸਿੰਘ ਖਾਲਸਾ ਦੀ ਕੋਰੋਨਾ ਨਾਲ ਮੌਤ, ਹੁਣ ਤੱਕ ਪੰਜ ਦੀ ਮੌਤ, 46 ਪਾਜ਼ਿਟਿਵ

ਦੁਨੀਆ ਭਰ ‘ਚ ਕੋਰੋਨਾ ਨਾਲ 47 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ, ਇਟਲੀ ਦੀ ਭਿਆਨਕ ਹਾਲਾਤ, ਜਾਣੋਂ ਪੂਰੀ ਦੁਨੀਆ ਦੇ ਅੰਕੜੇ