ਅੰਮ੍ਰਿਤਸਰ: ਪੰਜਾਬ ‘ਚ ਕੋਰੋਨਾਵਾਇਰਸ ਨਾਲ ਇੱਕ ਹੋਰ ਮੌਤ ਹੋ ਗਈ ਹੈ। ਪਦਮਸ਼੍ਰੀ ਨਿਰਮਲ ਸਿੰਘ ਖਾਲਸਾ ਦੀ ਅੰਮ੍ਰਿਤਸਰ ‘ਚ ਮੌਤ ਹੋਈ ਹੈ। ਉਨ੍ਹਾਂ ਨੂੰ ਰਾਤ ਵੇਂਟੀਲੇਟਰ ‘ਤੇ ਰੱਖਿਆ ਗਿਆ ਸੀ। ਸਵੇਰੇ 4.30 ਵਜੇ ਹਸਪਤਾਲ ‘ਚ ਉਨ੍ਹਾਂ ਦੀ ਮੌਤ ਹੋ ਗਈ। ਕੱਲ੍ਹ ਹੀ ਉਨ੍ਹਾਂ ਦੀ ਰਿਪੋਰਟ ਪਾਜ਼ਿਟਿਵ ਆਈ ਸੀ।

ਖਾਲਸਾ ਨੇ ਖੁਦ 2 ਦਿਨ ਪਹਿਲਾਂ ਵਾਇਰਸ ਦੇ ਲੱਛਣਾਂ ਨੂੰ ਵੇਖਦਿਆਂ ਵਿਭਾਗ ਨੂੰ ਸੂਚਿਤ ਕੀਤਾ ਸੀ। ਉਹ ਕੁਝ ਦਿਨ ਪਹਿਲਾਂ ਇੰਗਲੈਂਡ ਤੋਂ ਪਰਤੇ ਸਨ। ਪੰਜਾਬ ‘ਚ ਹੁਣ ਤੱਕ ਪੰਜ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਤੇ ਕੁੱਲ 46 ਮਾਮਲੇ ਕੋਰੋਨਾ ਦੇ ਸਾਹਮਣੇ ਆ ਚੁਕੇ ਹਨ।